ਨਵੀਂ ਦਿੱਲੀ: ਉਤਪਾਦਕ ਖੇਤਰਾਂ ਤੋਂ ਨਵੇਂ ਪਿਆਜ਼ ਦਾ ਆਉਣਾ ਸ਼ੁਰੂ ਹੋਣ ਤੋਂ ਬਾਅਦ ਹੁਣ ਸਰਕਾਰ ਪਿਆਜ਼ਾਂ ਦੇ ਨਿਰਯਾਤ ਉੱਤੇ ਰੋਕ ਨੂੰ ਹਟਾਉਣ ਉੱਤੇ ਵਿਚਾਰ ਰਹੀ ਹੈ। ਮੰਡੀਆਂ ਵਿੱਚ ਨਵੇਂ ਪਿਆਜ਼ ਦਾ ਆਉਣਾ ਸ਼ੁਰੂ ਹੋਣ ਦੇ ਨਾਲ ਹੁਣ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਲੱਗੀਆਂ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਪਿਆਜ਼ਾਂ ਦੇ ਆਉਣ ਨਾਲ ਕੀਮਤਾਂ ਵਿੱਚ ਨਰਮੀ ਆਵੇਗੀ, ਇਸ ਲਈ ਨਿਰਯਾਤ ਉੱਤੇ ਰੋਕ ਨੂੰ ਹਟਾਉਣਾ ਜ਼ਰੂਰੀ ਹੈ।
ਪਿਛਲੇ ਮਹੀਨੇ ਇੱਕ ਸਮੇਂ ਪਿਆਜ਼ਾਂ ਦੀਆਂ ਕੀਮਤਾਂ 160 ਰੁਪਏ ਕਿਲੋ ਤੱਕ ਪਹੁੰਚ ਗਈ ਸੀ ਪਰ ਹੁਣ ਇਹ ਕਿਸਮ ਅਤੇ ਅਲੱਗ-ਅਲੱਗ ਸਥਾਨਾਂ ਦੀਆਂ ਪਿਆਜ਼ਾਂ ਮੁਤਾਬਕ 60 ਤੋਂ 70 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਨਵਾਂ ਪਿਆਜ਼ ਜਨਵਰੀ ਤੋਂ ਮਈ ਤੱਕ ਆਉਣਾ ਸ਼ੁਰੂ ਹੋਵੇਗਾ।
ਸਤੰਬਰ 2019 ਵਿੱਚ ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਉਪਲੱਭਤਾ ਵਧਾਉਣ ਅਤੇ ਵਧਦੀਆਂ ਕੀਮਤਾਂ ਉੱਤੇ ਰੋਕ ਲਾਉਣ ਲਈ ਪਿਆਜ਼ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਵਪਾਰੀਆਂ ਉੱਤੇ ਵੀ ਸਟਾਕ ਰੱਖਣ ਦੀ ਸੀਮਾ ਨੂੰ ਤੈਅ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪਿਆਜ਼ਾਂ ਦੀਆਂ ਕੀਮਤਾਂ ਹੇਠਾਂ ਆਉਣ ਦਾ ਨਹੀਂ ਲੈ ਰਹੀਆਂ ਨਾਂਅ
ਮਹਾਂਰਾਸ਼ਟਰ ਵਿੱਚ ਪਿਆਜ਼ ਦੀ ਕਾਫ਼ੀ ਪੈਦਾਵਾਰ ਹੁੰਦੀ ਹੈ, ਪਰ ਬਰਸਾਤੀ ਸੀਜ਼ਨ ਵਿੱਚ ਭਾਰੀ ਮੀਂਹ ਹੋਣ ਕਾਰਨ ਅਤੇ ਸੂਬੇ ਵਿੱਚ ਆਉਣ ਨਾਲ ਨੁਕਸਾਨ ਹੋਣ ਕਰਾਨ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਖ਼ੁਦਰਾ ਪਿਆਜ਼ ਦੀਆਂ ਕੀਮਤਾਂ ਅਸਮਾਨ ਉੱਤੇ ਪਹੁੰਚ ਗਈਆਂ ਹਨ।
ਪ੍ਰਮੁੱਖ ਪਿਆਜ਼ ਉਤਪਾਦਕ ਸੂਬਿਆਂ ਵਿੱਚ ਜ਼ਿਆਦਾ ਮੀਂਹ ਕਾਰਨ ਫ਼ਸਲ ਸਾਲ 2019-20 ਦੇ ਖਰੀਫ਼ ਅਤੇ ਖਰੀਫ਼ ਦੀ ਦੇਰੀ ਨਾਲ ਹੋਏ ਪਿਆਜ਼ ਉਤਪਾਦਨ ਵਿੱਚ ਲਗਭਗ 25 ਫ਼ੀਸਦੀ ਦੀ ਗਿਰਾਵਟ ਰਹੀ।