ਨਵੀਂ ਦਿੱਲੀ : ਕਾਫ਼ੀ ਡੇ ਇੰਟਰਪ੍ਰਾਈਜ਼ਜ਼ ਲਿਮ.(ਸੀਸੀਡੀ) ਦਾ ਸ਼ੇਅਰ ਮੰਗਲਵਾਰ ਨੂੰ 20 ਫ਼ੀਸਦ ਤੱਕ ਰੁੜ੍ਹ ਗਿਆ। ਇਸ ਨਾਲ ਕੰਪਨੀ ਦੇ ਬਾਜ਼ਾਰ ਪੂੰਜੀਕਰਨ ਵਿੱਚ 813 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵੀਜੀ ਸਿਧਾਰਥ ਦੇ ਗੁੰਮ ਹੋ ਜਾਣ ਤੋਂ ਬਾਅਦ ਇਹ ਸ਼ੇਅਰ ਟੁੱਟਿਆ ਹੈ।
ਸੀਸੀਡੀ ਦਾ ਸ਼ੇਅਰ ਮੁੰਬਈ ਸ਼ੇਅਰ ਬਾਜ਼ਾਰ ਵਿੱਚ 19.99 ਫ਼ੀਸ ਦੀ ਟੁੱਟ ਕੇ 154.05 ਰੁਪਏ ਉੱਤੇ ਆ ਗਿਆ। ਇਹ ਨਾ ਕੇਵਲ 52 ਹਫ਼ਤਿਆਂ ਦਾ ਨਿਊਨਤਮ ਪੱਧਰ ਹੈ ਬਲਕਿ ਇੱਕ ਦਿਨ ਦੀ ਗਿਰਾਵਟ ਦੀ ਸੀਮਾ ਨੂੰ ਛੂਹ ਗਿਆ।
ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵਿੱਚ ਸ਼ੇਅਰ 20 ਫ਼ੀਸਦੀ ਗਿਰਾਵਟ ਦੀ ਸਰਕਿਟ ਬ੍ਰੇਕਰ ਦੀ ਹੱਦ ਪਾਰ ਪਹੁੰਚਣ ਦੇ ਨਾਲ ਇੱਕ ਸਾਲ ਦੇ ਨਿਊਨਤਮ ਪੱਧਰ 153.40 ਰੁਪਏ ਪ੍ਰਤੀ ਇਕਾਈ ਉੱਤੇ ਆ ਗਿਆ ਹੈ।
ਇਹ ਵੀ ਪੜ੍ਹੋ : 8000 ਕਰੋੜ ਦਾ ਕਰਜ਼ਾਈ CCD ਦਾ ਮਾਲਕ ਲਾਪਤਾ
ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ 812.67 ਕਰੋੜ ਰੁਪਏ ਘਟ ਕੇ 3,254.33 ਕਰੋੜ ਰੁਪਏ ਉੱਤੇ ਆ ਗਿਆ ਹੈ.
ਕੰਪਨੀ ਨੇ ਬੀਐੱਸਈ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਕਾਫ਼ੀ ਡੇ ਇੰਟਰਪ੍ਰਾਇਜ਼ਜ਼ ਲਿਮ. ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵੀਜੀ ਸਿਧਾਰਥ ਦਾ ਸੋਮਵਾਰ ਦੀ ਸ਼ਾਮ ਤੋਂ ਕੁੱਝ ਪਤਾ ਨਹੀਂ ਹਨ। ਅਸੀਂ ਉਨ੍ਹਾਂ ਦੀ ਖੋਜ਼ ਕਰ ਰਹੇ ਹਾਂ ਅਤੇ ਇਸ ਦੇ ਹਰ ਹਿੱਲੇ ਨੂੰ ਵਰਤ ਰਹੇ ਹਾਂ।
ਇਸ ਵਿੱਚ ਕਿਹਾ ਗਿਆ ਹੈ, "ਕੰਪਨੀ ਦਾ ਪ੍ਰਬੰਧਨ ਪੇਸ਼ੇਵਰ ਤਰੀਕੇ ਨਾਲ ਹੈ ਅਤੇ ਯੋਗ ਲੀਡਰਸ਼ਿਪ ਇਸ ਦੀ ਅਗਵਾਈ ਕਰ ਰਿਹਾ ਹੈ।"
ਕਾਫ਼ੀ ਡੇ ਇੰਟਰਪ੍ਰਾਇਜ਼ਜ਼ 'ਚ ਨਿਵੇਸ਼ ਬਰਕਰਾਰ ਰੱਖੇਗੀ ਕੇਕੇਆਰ
ਵਿਸ਼ਵ ਦੀ ਨਿੱਜੀ ਇਕੁਇਟੀ ਕੰਪਨੀ ਕੇਕੇਆਰ ਨੇ ਕਿਹਾ ਕਾਫ਼ੀ ਡੇ ਇੰਟਰਪ੍ਰਾਇਜ਼ਜ਼ ਦੇ ਸੰਸਥਾਪਕ ਵੀਜੀ ਸਿਧਾਰਥ ਦੇ ਗੁੰਮਸ਼ੁਦਾ ਹੋਣ ਤੋਂ ਉਸ ਨੂੰ ਬਹੁਤ ਦੁੱਖ ਹੋਇਆ ਹੈ। ਸਿਧਾਰਥ ਸੋਮਵਾਰ ਸ਼ਾਮ ਤੋਂ ਗੁੰਮ ਹਨ ਅਤੇ ਪੁਲਿਸ ਉਨ੍ਹਾਂ ਦੀ ਤਾਲਾਸ਼ ਵਿੱਚ ਲੱਗੀ ਹੋਈ ਹੈ। ਕਾਫ਼ੀ ਡੇ ਇੰਟਰਪ੍ਰਾਇਜ਼ਜ਼, ਕੈਫੇ ਕਾਫ਼ੀ ਡੇ (ਸੀਸੀਡੀ) ਬ੍ਰਾਂਡ ਨਾਅ ਨਾਲ ਰੈਸਤਰਾਂ ਚਲਾਉਣ ਵਾਲੀ ਕੰਪਨੀ ਹੈ।
ਕੇਕੇਆਰ ਦੀ ਕੰਪਨੀ ਵਿੱਚ ਉਸ ਦੇ ਕੋਲ ਲਗਭਗ 6 ਫ਼ੀਸਦੀ ਹਿੱਸੇਦਾਰੀ ਹੈ, ਜਿਸ ਨੂੰ ਉਹ ਬਰਕਰਾਰ ਰੱਖੇਗੀ। ਪਹਿਲਾਂ ਇਹ ਹਿੱਸੇਦਾਰੀ 10.3 ਫ਼ੀਸਦੀ ਸੀ।