ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਸਵੈ-ਇਛੁੱਕ ਬਣਾਉਣ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਲਾਉਂਦੇ ਹੋਏ ਦੋਸ਼ ਲਾਇਆ ਹੈ ਕਿ ਇਸ ਤੋਂ ਵੱਡਾ ਕਿਸਾਨ ਵਿਰੋਧੀ ਕਦਮ ਹੋਰ ਕੁੱਝ ਨਹੀਂ ਹੋ ਸਕਦਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਫ਼ਸਲ ਬੀਮਾ ਯੋਜਨਾ ਦੇ ਦਾਇਰੇ ਵਿੱਚ ਜ਼ਿਆਦਾ ਭੂ-ਖੇਤਰ ਲਿਆਉਣ ਦੀ ਜ਼ਰੂਰਤ ਹੈ ਅਤੇ ਇਸ ਯੋਜਨਾ ਦਾ ਮਾਪ ਘਟਾਉਣ ਨਾਲ ਲੱਖਾਂ ਕਿਸਾਨਾਂ ਦੇ ਲਈ ਭਾਰੀ ਨੁਕਸਾਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਸਾਬਕਾ ਵਿੱਤ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਫ਼ਸਲ ਬੀਮਾ ਯੋਜਨਾ ਵਿੱਚ ਕੇਂਦਰ ਵੱਲੋਂ ਆਪਣਾ ਯੋਗਤਾਨ ਘਟਾਉਣ ਤੋਂ ਜ਼ਿਆਦਾ ਵੱਡਾ ਕਿਸਾਨ ਵਿਰੋਧੀ ਕਦਮ ਹੋਰ ਕੋਈ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : ਕੇਂਦਰੀ ਕੈਬਿਨੇਟ ਦਾ ਫ਼ਸਲ ਬੀਮਾ ਯੋਜਨਾ ਨੂੰ ਸਵੈ-ਇਛੁੱਕ ਬਣਾਉਣ ਦਾ ਫ਼ੈਸਲਾ
ਦਰਅਸਲ, ਸਰਕਾਰ ਨੇ ਬੁੱਧਵਾਰ ਨੂੰ 'ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ' (PMFBY) ਨੂੰ ਕਿਸਾਨਾਂ ਦੇ ਲਈ ਸਵੈਇਛੁੱਕ ਬਣਾਉਣ ਦਾ ਫ਼ੈਸਲਾ ਲਿਆ। ਇਸ ਵਿੱਚ ਹੁਣ ਅਜਿਹੇ ਕਿਸਾਨ, ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਨੂੰ ਅਪਣਾਉਣ ਜਾਂ ਨਾ ਅਪਣਾਉਣ ਨੂੰ ਲੈ ਕੇ ਆਜ਼ਾਦ ਹੋਣਗੇ ਜਿੰਨ੍ਹਾਂ ਨੇ ਫ਼ਸਲ ਕਰਜ਼ ਲੈ ਰੱਖਿਆ ਹੈ ਜਾਂ ਜੋ ਫ਼ਸਲ ਕਰਜ਼ ਲੈਣਾ ਚਾਹੁੰਦੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਕੁੱਝ ਕਿਸਾਨ ਸੰਗਠਨਾਂ ਅਤੇ ਸੂਬਾ ਸਰਕਾਰਾਂ ਨੇ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਣ ਦੇ ਵਿਸ਼ੇ ਵਿੱਚ ਕੁੱਝ ਚਿੰਤਾਵਾਂ ਪ੍ਰਗਟਾਈਆਂ ਸਨ। ਇਸੇ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ।
(ਪੀਟੀਆਈ-ਭਾਸ਼ਾ)