ETV Bharat / business

ਖੁਸ਼ਖਬਰੀ: ਤਿਉਹਾਰਾਂ ਦੇ ਸੀਜ਼ਨ 'ਚ ਆਟੋ ਕੰਪਨੀਆਂ ਦੇ ਰਹੀਆਂ ਬੰਪਰ ਆਫ਼ਰ

ਇਸ ਸੀਜ਼ਨ ਵਿੱਚ ਸਤੰਬਰ ਵਿੱਚ ਵਾਹਨਾਂ ਦੀ ਵਿਕਰੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਜਿਸ ਕਾਰਨ ਆਟੋ ਸੈਕਟਰ ਵਿੱਚ ਨਿਰਾਸ਼ਾ ਹੈ। ਹੁਣ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ਲਈ ਆਟੋ ਕੰਪਨੀਆਂ ਬੰਪਰ ਆਫਰ ਦੇ ਰਹੀਆਂ ਹਨ।

ਫ਼ੋਟੋ।
author img

By

Published : Oct 6, 2019, 10:19 AM IST

ਨਵੀਂ ਦਿੱਲੀ: ਭਾਰਤ ਵਿੱਚ ਵਾਹਨ ਉਦਯੋਗ ਵਿੱਚ ਆਈ ਗਿਰਾਵਟ ਨੇ ਸਾਰੇ ਕਾਰ ਨਿਰਮਾਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਈ ਤਿਉਹਾਰ ਦੇ ਸੀਜ਼ਨ ਵਿੱਚ ਵਿਕਰੀ ਵਧਾਉਣ ਲਈ ਕਾਰ ਕੰਪਨੀਆਂ ਆਪਣੇ ਮਾਡਲਾਂ 'ਤੇ ਬੰਪਰ ਆਫਰ ਕਰ ਰਹੀ ਹੈ। ਇਸ ਸੀਜ਼ਨ ਵਿੱਚ ਸਤੰਬਰ ਵਿੱਚ ਵਾਹਨਾਂ ਦੀ ਵਿਕਰੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਜਿਸ ਕਾਰਨ ਆਟੋ ਸੈਕਟਰ ਵਿੱਚ ਨਿਰਾਸ਼ਾ ਹੈ।

ਜਾਣੋ, ਕੰਪਨੀਆਂ ਕਿਹੜੀਆਂ ਕਾਰਾਂ 'ਤੇ ਦੇ ਰਹੀਆਂ ਨੇ ਆਫਰ

ਮਾਰੂਤੀ ਸੁਜ਼ੂਕੀ ਆਪਣੇ ਮਾਡਲ ਬਲੇਨੋ 'ਤੇ 1 ਲੱਖ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਕਾਰਪੋਰੇਟ ਟੈਕਸ ਵਿੱਚ ਕਟੌਤੀ ਦੇ ਐਲਾਨ ਤੋਂ ਬਾਅਦ ਚੁਣੇ ਗਏ ਮਾਡਲਾਂ ਉੱਤੇ 5,000 ਦੀ ਕੀਮਤ ਘਟਾ ਰਹੀ ਹੈ। ਹੁੰਡਈ ਆਪਣੀਆਂ ਕਾਰਾਂ 'ਤੇ 1.95 ਲੱਖ ਰੁਪਏ ਤੱਕ ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ। ਕੰਪਨੀ ਇਹ ਛੋਟ ਦੂਜੀ ਪੀੜ੍ਹੀ ਦੇ ਗ੍ਰੈਂਡ ਆਈ 10 'ਤੇ ਦੇ ਰਹੀ ਹੈ। ਇਸ ਦੇ ਨਾਲ ਹੀ ਜਰਮਨ ਦੀ ਕੰਪਨੀ ਫਾਕਸਵੈਗਨ ਆਪਣੀ ਕਾਰਾਂ 'ਤੇ 80 ਹਜ਼ਾਰ ਰੁਪਏ ਦਾ ਆਫਰ ਦੇ ਰਹੀ ਹੈ।

ਫੋਕਸਵੈਗਨ ਆਪਣੀਆਂ ਕਾਰਾਂ 'ਤੇ 80 ਹਜ਼ਾਰ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ। ਜਿਸ ਵਿੱਚ 50 ਹਜ਼ਾਰ ਰੁਪਏ ਤੱਕ ਦੀ ਨਕਦ ਛੋਟ, 20 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਅਤੇ 10 ਹਜ਼ਾਰ ਰੁਪਏ ਦਾ ਵਫਾਦਾਰੀ ਬੋਨਸ ਸ਼ਾਮਲ ਹੈ। ਇਸ ਦੇ ਨਾਲ ਹੀ ਟਾਟਾ ਆਪਣੀ ਮਸ਼ਹੂਰ ਕਾਰ ਟਾਟਾ ਹੈਰੀਅਰ 'ਤੇ 65,000 ਰੁਪਏ ਦੀ ਛੋਟ ਦੇ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਆਪਣੀ ਕਾਰ ਨੈਕਸਨ ਈਵੀ 'ਤੇ 1.5 ਲੱਖ ਤੱਕ ਦੀ ਛੋਟ ਵੀ ਦੇ ਰਹੀ ਹੈ। ਦੱਸਣਯੋਗ ਹੈ ਕਿ ਨੇਕਸਨ ਈਵੀ ਦੀ ਕੀਮਤ 15-17 ਲੱਖ ਰੁਪਏ ਹੈ।

ਇਸ ਲੜੀ ਵਿੱਚ ਬਜਾਜ ਕੰਪਨੀ ਨੇ ਆਪਣੀ ਬੈਸਟ ਬਾਈਕ ਬਜਾਜ ਡੌਮਿਨਾਰ 400 'ਤੇ ਇੱਕ ਵਿਸ਼ੇਸ਼ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਇਸ ਛੋਟ ਤੋਂ ਬਾਅਦ ਹੁਣ ਬਜਾਜ ਡੋਮਿਨਰ ਨੂੰ ਸਸਤੇ ਵਿੱਚ 6 ਹਜ਼ਾਰ ਰੁਪਏ ਵਿੱਚ ਸਸਤਾ ਖਰੀਦਿਆ ਜਾ ਸਕਦਾ ਹੈ। ਵਿਤ ਮੰਤਰਾਲੇ ਤੋਂ ਵੀਐਸ IV ਤੋਂ VI ਸਪਸ਼ਟੀਕਰਨ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵਾਹਨ ਖੇਤਰ ਹੌਲੀ-ਹੌਲੀ ਸਥਿਤੀ ਦੇ ਹਿਸਾਬ ਨਾਲ ਢੱਲ ਰਿਹਾ ਹੈ।

Intro:Body:

neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.