ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਦਾਅਵਾ ਕੀਤਾ ਹੈ ਕਿ ਉਹ ਹੋਰ ਨੈੱਟਵਰਕਾਂ ਦੀ ਤੁਲਨਾ ਵਿੱਚ ਆਪਣੇ ਗਾਹਕਾਂ ਨੂੰ 5 ਗੁਣਾ ਜ਼ਿਆਦਾ ਮੁਫ਼ਤ ਕਾਲ ਕਰਨ ਦੀ ਪੇਸ਼ਕਸ਼ ਕਰ ਰਹੀ ਹੈ। ਅਜਿਹੇ ਵਿੱਚ ਉਸ ਦੇ ਔਸਤ ਗਾਹਕਾਂ ਨੂੰ ਕਾਲ ਲਈ ਭੁਗਤਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਜਿਓ ਨੇ ਦਾਅਵਾ ਕੀਤਾ ਕਿ ਉਸ ਦੇ ਨਵੇਂ ਪਲਾਨ ਵਿੱਚ ਹੋਰਨਾਂ ਵਿਰੋਧੀਆਂ ਦੀ ਤੁਲਨਾ ਵਿੱਚ 25 ਫ਼ੀਸਦੀ ਮੁੱਲ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਇਡੀਆ ਨੇ 6 ਦਸੰਬਰ ਤੋਂ ਆਪਣੇ ਨੈੱਟਵਰਕ ਤੋਂ ਬਾਹਰ ਕਾਲ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਹੈ। ਇਸੇ ਉੱਤੇ ਜਿਓ ਦੀ ਇਹ ਪ੍ਰਤੀਕਿਰਿਆ ਆਈ ਹੈ। ਉਸੇ ਦਿਨ ਜਿਓ ਨੇ ਅਜਿਹੇ ਮੋਬਾਈਲ ਕਾਲ ਅਤੇ ਡਾਟਾ ਪਲਾਨ ਪੇਸ਼ ਕੀਤੇ ਹਨ ਜੋ ਪਹਿਲਾਂ ਦੇ ਪਲਾਨ ਤੋਂ 40 ਫ਼ੀਸਦੀ ਤੱਕ ਉੱਚੇ ਹਨ।
ਰਿਲਾਇੰਸ ਜਿਓ ਨੇ ਕਿਹਾ ਕਿ ਜਿਓ ਦੇ ਆਲ ਇੰਨ ਵਨ ਪਲਾਨ ਵਿੱਚ ਗਾਹਕਾਂ ਨੂੰ ਹੋਰ ਨੈੱਟਵਰਕ ਉੱਤੇ ਉਦਯੋਗ ਦੇ ਔਸਤ ਦੇ ਹਿਸਾਬ ਤੋਂ 5 ਗੁਣਾ ਜ਼ਿਆਦਾ ਮਿਲੇਗਾ। ਅਜਿਹੇ ਵਿੱਚ ਜਿਓ ਦੇ ਗਾਹਕਾਂ ਨੂੰ ਕਾਲ ਲਈ ਕੁੱਝ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਓ ਦੇ ਪਲਾਨ ਵਿੱਚ ਹੋਰਨਾਂ ਆਪਰੇਟਰਾਂ ਦੇ ਤੁਲਨਾਤਮਕ ਪਲਾਨ ਦੀ ਤੁਲਨਾ ਵਿੱਚ 25 ਫ਼ੀਸਦੀ ਉੱਚਾ ਮੁੱਲ ਮਿਲੇਗਾ। ਕੰਪਨੀ ਸਾਰੇ ਪਲਾਨ (28 ਦਿਨਾਂ ਦੇ ਚੱਕਰ ਵਿੱਚ) 1,000 ਮਿੰਟ ਦੀ ਮੁਫ਼ਤ ਕਾਲ ਦੀ ਸੁਵਿਧਾ ਉਪਲੱਭਧ ਕਰਵਾ ਰਹੀ ਹੈ।