ਮਲੇਰਕੋਟਲਾ: ਲੋਕ ਸਭਾ ਚੋਣਾਂ ਦੇ ਚਲਦਿਆਂ ਹੁਣ ਲੋਕਾਂ ਦਾ ਗੁੱਸਾ ਵੀ ਜੱਗ ਜਾਹਿਰ ਹੋਣ ਲੱਗ ਗਿਆ ਹੈ। ਜਿਥੇ ਮਲੇਰਕੋਟਲਾ ਸ਼ਹਿਰ ਦੀ ਖੁਸ਼ਹਾਲ ਬਸਤੀ ਸਿਰਫ ਨਾਂਅ ਦੀ ਹੀ ਖੁਸ਼ਹਾਲ ਹੈ। ਜੱਦ ਕਿ ਇਹ ਬਸਤੀ ਹਾਲੇ ਵੀ ਮੁਢਲੀਆਂ ਸਹੂਲਤਾਂ ਤੋਂ ਸਹਖਣੀ ਹੈ। ਨਾ ਤਾਂ ਇਸ ਬਸਤੀ ਵਿੱਚ ਸੀਵਰੇਜ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ ਦੀ ਸਹੁਲਤ ਹੈ। ਇਸ ਕਰਕੇ ਲੋਕ ਨਰਕ ਭਰੀ ਜਿੰਦਗੀ ਬਿਤਾਉਣ ਲਈ ਮਜਬੂਰ ਹੋ ਗਏ ਹਨ।
ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਬਹੁਤ ਸਾਲਾਂ ਤੋਂ ਇਸ ਬਸਤੀ ਵਿੱਚ ਰਹਿੰਦੇ ਆ ਰਹੇ ਹਨ, ਪਰ ਅੱਜ ਤੱਕ ਨਾ ਤਾਂ ਪੀਣ ਵਾਲਾ ਪਾਣੀ ਅਤੇ ਨਾ ਹੀਂ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਇਸ ਕਰਕੇ ਲੋਕਾਂ ਦੇ ਘਰਾਂ ਬਾਹਰ ਗੰਦਾ ਪਾਣੀ ਖੜਾ ਰਹਿੰਦਾ ਹੈ। ਕੁੱਝ ਦਿਨਾਂ ਬਾਅਦ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਅਤੇ ਲੋਕਾਂ ਦੀ ਚਿੰਤਾਂ ਵੱਧ ਦੀ ਨਜਰ ਆ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਗੰਦਗੀ ਵਿੱਚ ਰੋਜ਼ੇ ਰੱਖਣਾ ਤੇ ਨਮਾਜ਼ ਪੜ੍ਹਨ ਲਈ ਜਾਣਾ ਮੁਸ਼ਕਲ ਹੋਵੇਗਾ। ਲੋਕਾਂ ਨੇ ਕਿਹਾ ਕਿ ਰਾਜਨਿਤਿਕ ਦਲ ਜੇ ਵੋਟ ਮੰਗਣ ਲਈ ਆਣ ਤਾਂ ਸੋਚ ਸਮੱਝ ਕੇ ਆਣ। ਹੁਣ ਦੇਖਣਾ ਇਹ ਹੋਵੇਗਾ ਕਿ ਖੁਸ਼ਹਾਲ ਬਸਤੀ ਦੇ ਨਾਂਅ ਵਾਂਗ ਇਹ ਬਸਤੀ ਕਦੋਂ ਤੱਕ ਖੁਸ਼ਹਾਲ ਹੋਵੇਗੀ ਤੇ ਇਨ੍ਹਾਂ ਲੋਕਾਂ ਨੂੰ ਕਦੋਂ ਮੁਢਲੀਆਂ ਸਹੂਲਤਾਂ ਮਿਲਦੀਆਂ ਹਨ। ਜਾਂ ਇਸ ਵਾਰ ਫਿਰ ਰਾਜਨਿਤਿਕ ਦਲ ਵਾਦੇ ਕਰ ਕੇ ਵੋਟਾਂ ਲੈ ਕੇ ਚੱਲ ਜਾਣਗੇ ਤੇ ਇਹ ਖੁਸ਼ਹਾਲ ਬਸਤੀ ਨਾਂਅ ਦੀ ਖੁਸ਼ਹਾਲ ਰਹੀ ਜਾਵੇਗੀ।