ਹਰਿਆਣਾ: ਕੌਮੀ ਰਾਜ ਮਾਰਗ 'ਤੇ ਅਚਾਨਕ ਕਾਰ ਦਾ ਸੰਤੁਲਨ ਬਿਗੜਨ ਕਾਰਨ ਹੋਏ ਹਾਦਸੇ 'ਚ ਲੁਧਿਆਣਾ ਦੇ ਇੱਕ ਵਪਾਰੀ ਦੀ ਪਤਨੀ ਅਤੇ ਨੂੰਹ ਦੀ ਮੌਤ ਹੋ ਗਈ। ਹਾਲਾਂਕਿ ਕਰ 'ਚ ਸਵਾਰ 14 ਮਹੀਨੇ ਦੀ ਬੱਚੀ ਸਮੇਤ ਵਪਾਰੀ ਅਤੇ ਉਸਦਾ ਬੇਟਾ ਬਾਲ-ਬਾਲ ਬੱਚ ਗਏ। ਪੁਲੀਸ ਨੇ ਮ੍ਰਿਤਕਾਂ ਦੀ ਡੈਡ ਬਾਡੀ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਐਲਐਨਜੇਪੀ ਹਸਪਤਾਲ ਦੇ ਮੋਰਚਰੀ ਹਾਉਸ 'ਚ ਰਖਵਾ ਦਿੱਤਾ ਹੈ।
ਲੁਧਿਆਣਾ ਦੇ ਰਿਸ਼ੀਪੁਰੀ ਕਲੋਨੀ ਦੇ ਰਹਿਣ ਵਾਲੇ ਸੁਭਾਸ਼ ਚੰਦ ਨੇ ਦੱਸਿਆ ਕਿ ਉਹ ਧਾਗੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੀ ਪਤਨੀ ਸੁਨੀਤਾ ਦੇਵੀ ਦਾ ਮੇਰਠ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੂੰ ਹਰ ਮਹੀਨੇ ਮੇਰਠ ਜਾਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਹ 12 ਵਜੇ ਦੇ ਕਰੀਬ ਘਰ ਤੋਂ ਨਿਕਲੇ। ਦੁਪਹਿਰ 3 ਵਜੇ ਸ਼ਾਹਬਾਦ ਦੇ ਨਜ਼ਦੀਕ ਜਿਓੜਾ ਪਿੰਡ ਕੋਲ ਕਰ ਅਚਾਨਕ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਸੁਨੀਤਾ ਅਤੇ ਸਲੋਨੀ (ਨੂੰਹ) ਗੰਭੀਰ ਜਖ਼ਮੀ ਹੋ ਗਏ। ਜਦੋਂਕਿ ਉਸਦੀ ਅਤੇ ਪੁੱਤਰ ਗੌਰਵ ਜੈਨ ਨੂੰ ਮਮੂਲੀ ਸੱਟਾਂ ਹੀ ਆਈਆਂ। ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਸ਼ਾਹਾਬਾਦ ਦੇ ਕਮਿਊਨਿਟੀ ਕੇਂਦਰ ਵਿੱਚ ਪਹੁੰਚਾਇਆ ਗਿਆ।