ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ (Punjab Congress Conflict) ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ (Ravneet Singh Bittu) ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਸੋਸ਼ਲ ਮੀਡੀਆ ’ਤੇ ਸਿਸਟਮ ਨੂੰ ਬਦਲਨ ਸਬੰਧੀ ਲਗਾਤਾਰ ਬਿਆਨ ਦੇ ਰਹੇ ਹਨ, ਉਹਨਾਂ ਨੇ ਕਿਹਾ ਕਿ ਸਿੱਧੂ ਵੀ ਤਾਂ ਸਰਕਾਰ ਦਾ ਹੀ ਹਿੱਸਾ ਸਨ, ਕਿ ਉਹ ਉਸ ਸਮੇਂ ਸਿਸਟਮ ਕਿਉਂ ਨਹੀਂ ਬਦਲ ਸਕੇ, ਇਹ ਕਿਸ ਦੀ ਗਲਤੀ ਹੈ। ਰਵਨੀਤ ਬਿੱਟੂ (Ravneet Singh Bittu) ਨੇ ਕਿਹਾ ਕਿ ਸਿੱਧੂ ਕਾਂਗਰਸ ’ਚ ਇੱਕ ਨੰਬਰ ਦੇ ਮੰਤਰੀ ਸਨ ਜੇਕਰ ਉਹ ਹੀ ਸਿਸਟਮ ਨੂੰ ਨਹੀਂ ਬਦਲ ਸਕੇ ਤਾਂ ਆਮ ਲੋਕਾਂ ਦਾ ਕੀ ਹੋਵੇਗਾ।
ਇਹ ਵੀ ਪੜੋ:ਮੈਂ ਸਿੱਧੂ ਸਾਬ੍ਹ ਦਾ ਸਨਮਾਨ ਕਰਦਾ ਹਾਂ: ਕੇਜਰੀਵਾਲ
ਦੱਸ ਦਈਏ ਕਿ ਬੇਅਦਬੀ ਮਾਮਲੇ ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਲਗਾਤਾਰ ਟਵੀਟ ’ਤੇ ਟਵੀਟ ਕਰ ਆਪਣੀ ਭੜਾਸ ਕੱਢ ਰਹੇ ਹਨ ਤੇ ਉਹ ਇਸ ਮਾਮਲੇ ਸਬੰਧੀ ਆਪਣੇ ਹੀ ਸਰਕਾਰ ’ਤੇ ਸਵਾਲ ਖੜੇ ਕਰਦੇ ਆ ਰਹੇ ਹਨ ਜਿਸ ਕਾਰਨ ਹਾਈਕਮਾਨ ਇਸ ਮਸਲੇ ਨੂੰ ਹੱਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ:Congress Clash:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦਾ ਬੁਲਾਵਾ