ਬਠਿੰਡਾ: ਇੱਥੋਂ ਦੇ ਮੇਅਰ ਦਾ ਇਲਾਕਾ ਗੰਦੇ ਪਾਣੀ ਦੀ ਚਪੇਟ 'ਚ ਆਉਣ ਕਾਰਨ ਈਟੀਵੀ ਭਾਰਤ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਮੇਅਰ ਨੇ ਇਸ ਮਾਮਲੇ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਕਈ ਇਲਾਕਿਆਂ ਚੋਂ ਗੁਜ਼ਰਦਾ ਇਹ ਗੰਦੇ ਪਾਣੀ ਦਾ ਨਾਲਾ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ।
ਹੁਣ ਬਠਿੰਡਾ ਦੇ ਮੇਅਰ ਨੇ ਲੋਕਾਂ ਦੀ ਆਵਾਜ਼ ਸੁਣਦਿਆਂ ਗੰਦੇ ਪਾਣੀ ਦੇ ਨਾਲੇ ਤੋਂ ਨਿਜਾਤ ਦਿਵਾਉਣ ਦੇ ਲਈ ਚਾਰ ਤੋਂ ਪੰਜ ਮਹੀਨੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਖ਼ਤਮ ਕਰਨ ਲਈ 4 ਤੋਂ 5 ਮਹੀਨੇ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਥਾਂ 'ਤੇ ਪਾਰਕ ਬਣਾਇਆ ਜਾਵੇਗਾ, ਜਿੱਥੇ ਆਮ ਲੋਕ ਸੈਰ ਆਦਿ ਕਰ ਸਕਣਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਇਸ ਸਬੰਧੀ ਮਦਦ ਦੀ ਮੰਗ ਕੀਤੀ ਹੈ।