ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ ਈਦ-ਉਲ-ਫਿਤਰ
ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ ਈਦ-ਉਲ-ਫਿਤਰ ਦੇਸ਼ ਭਰ 'ਚ 5 ਜੂਨ ਈਦ ਦਾ ਤਿਉਹਾਰ ਮਨਾਇਆ ਜਾਵੇਗਾ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਇਅਦ ਅਹਿਮਦ ਬੁਖ਼ਾਰੀ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਦੀ ਸ਼ਾਮ ਈਦ ਆ ਚੰਨ ਨਜ਼ਰ ਆ ਗਿਆ ਹੈ। ਚੰਨ ਦਿਸਣ ਤੋਂ ਬਾਅਦ ਬੁੱਧਵਾਰ ਨੂੰ ਈਦ ਦਾ ਤਿਉਹਾਰ ਮਨਾਇਆ ਜਾਵੇਗਾ। ਲੋਕਾਂ 'ਚ ਈਦ ਨੂੰ ਲੈ ਕੇ ਕਾਫ਼ੀ ਉਤਸੁਕਤਾ ਸੀ।
ਅੱਜ ਜਾਰੀ ਜੋਵੇਗਾ NEET ਦੀ ਪ੍ਰੀਖਿਆ ਦਾ ਨਤੀਜਾ
ਅੱਜ ਜਾਰੀ ਜੋਵੇਗਾ NEET ਦੀ ਪ੍ਰੀਖਿਆ ਦਾ ਨਤੀਜਾ NEET ਦੀ ਪ੍ਰੀਖਿਆ ਦੇ ਚੁੱਕੇ ਵਿੱਦਿਆਰਥੀਆਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। NEET ਪ੍ਰੀਖਿਆ ਦਾ ਨਤੀਜਾ ਅੱਜ ਜਾਰੀ ਹੋ ਜਾਵੇਗਾ। ਇਸਦੇ ਨਤੀਜੇ ntaneet.nic.in 'ਤੇ ਦੇਖੇ ਜਾ ਸਕਦੇ ਹਨ। ਇਸ ਵਾਰ 15 ਲੱਖ ਤੋਂ ਵੀ ਜ਼ਿਆਦਾ ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਦਿੱਤੀ ਸੀ।
ਵਿਸ਼ਵ ਵਾਤਾਵਰਨ ਦਿਵਸ ਅੱਜ
5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵੀ ਮਨਿਆ ਜਾਵੇਗਾ। ਸੰਯੁਕਤ ਰਾਸ਼ਟਰ ਨੇ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਇਹ ਕੁਦਰਤ ਨੂੰ ਸਮਰਪਿਤ ਦੁਨੀਆ ਦਾ ਸਭ ਤੋਂ ਵੱਡਾ ਉਤਸਵ ਹੈ।
ਆਸਟ੍ਰੇਲੀਆ 'ਚ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ
ਆਸਟ੍ਰੇਲੀਆ 'ਚ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਆਸਟ੍ਰਲਿਆ ਦੇ ਡਾਰਵਿਨ ਸ਼ਹਿਰ 'ਚ ਇੱਕ ਸ਼ਖਸ ਵਲੋਂ ਕੀਤੀ ਗਈ ਗੋਲੀ ਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਆਸਟ੍ਰੇਲੀਆ 'ਚ ਦਹਿਸ਼ਤ ਦਾ ਮਾਹੌਲ ਹੈ। 4 ਲੋਕਾਂ ਦੀ ਮੌਤ ਤੋਂ ਇਲਾਵਾ 2 ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰ ਹੈ।
ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦਾ ਮੁਕਾਬਲਾ ਅੱਜ
ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦਾ ਮੁਕਾਬਲਾ ਅੱਜ ਵਿਸ਼ਵ ਕੱਪ 2019 'ਚ ਅੱਜ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾਵੇਗਾ। ਇਸਦੇ ਨਾਲ ਹੀ ਅੱਜ ਹੀ ਭਾਰਤ ਅਤੇ ਦੱਖਣੀ ਅਫ਼ਰੀਕਾ ਦਾ ਵੀ ਮੈਚ ਖੇਡਿਆ ਜਾਵੇਗਾ।
ਸਲਮਾਨ ਨੇ ਕਿਹਾ ਪਾਪਾ 'ਡਬਲ ਮੀਨਿੰਗ' ਜੋਕ ਕਰਦੇ ਹਨ
ਸਲਮਾਨ ਨੇ ਕਿਹਾ ਪਾਪਾ 'ਡਬਲ ਮੀਨਿੰਗ' ਜੋਕ ਕਰਦੇ ਹਨ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਲਮਾਨ ਨੇ ਇੱਕ ਇੰਟਰਵਿਊ 'ਚ ਆਪਣੇ ਪਾਪਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਸਾਡੇ ਦੋਸਤ ਵਰਗੇ ਹਨ ਅਤੇ ਉਹ 'ਡਬਲ ਮੀਨਿੰਗ' ਜੋਕ ਵੀ ਕਰਦੇ ਹਨ।