ਲੁਧਿਆਣਾ: ਲੁਧਿਆਣਾ ਦੁੱਗਰੀ ਰੋਡ ਤੋਂ ਮਨੀ ਐਕਸਚੇਂਜਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਮਨੀ ਐਕਸਚੇਂਜਰ ਤੋਂ ਕਰੀਬ 2.5 ਲੱਖ ਦੀ ਲੁੱਟ ਕੀਤੀ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਭਜਨ ਸਿੰਘ, ਸੁਖਵਿੰਦਰ ਸਿੰਘ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਘੇਰਾਬੰਦੀ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਇਸ ਦੌਰਾਨ ਇੱਕ ਰੌਂਦ ਫਾਇਰ ਵੀ ਹੋਇਆ।
ਪੁਲਿਸ ਨੇ ਮੁਲਜ਼ਮਾਂ ਤੋਂ ਹਮਲੇ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਇਨ੍ਹਾਂ 'ਚ ਇੱਕ 315 ਬੋਰ ਦਾ ਪਿਸਟਲ, ਇੱਕ ਕੁਹਾੜੀ ਤੇ ਇੱਕ ਕਿਰਪਾਨ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਲੁਧਿਆਣਾ ਦੇ ਨੇੜੇ ਦੇ ਇਲਾਕਿਆਂ ਦੇ ਹੀ ਰਹਿਣ ਵਾਲੇ ਹਨ।