ਅੰਬਾਲਾ: ਮੰਗਲਵਾਰ ਸਵੇਰੇ ਸਾਢੇ 8 ਵਜੇ ਅੰਬਾਲਾ ਕੈਂਟ (Ambala Cantt) ਦੇ ਹਾਥੀ ਖਾਨਾ ਮੰਦਰ ਖੇਤਰ ਇੱਕ ਨੌਜਵਾਨ ਨੂੰ ਗੋਲੀਆਂ ਮਾਰੇ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ। ਮੁਲਜ਼ਮਾਂ ਨੇ ਨੌਜਵਾਨ ਨੂੰ 8 ਗੋਲੀਆਂ ਮਾਰੀਆਂ ਜਿਸ ਕਰਕੇ ਉਸ ਦੀ ਮੌਕੇ ‘ਤੇ ਵੀ ਮੌਤ ਹੋ ਗਈ। ਕੱਚੇ ਬਾਜ਼ਾਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਮ੍ਰਿਤਕ ਨੌਜਵਾਨ ਦੀ ਜੀਤੂ ਵਜੋ ਹੋਈ ਹੈ। ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਅੰਬਾਲਾ ਛਾਉਣੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਮੁਲਜ਼ਮਾਂ ਦੀ ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਕੈਦ ਹੋ ਗਈ।
ਸੀਸੀਟੀਵੀ (CCTV) ਵਿੱਚ ਦਿੱਖ ਰਿਹਾ ਹੈ। ਕਿ ਪੈਦਲ ਜਾ ਰਹੇ ਮ੍ਰਿਤਕ ਨੌਜਵਾਨ ਨੂੰ 2 ਮੋਟਰਸਕਾਈਲ ਸਵਾਰ ਲੋਕਾਂ ਨੇ ਬਾਰੀ-ਬਾਰੀ ਗੋਲੀਆਂ ਮਾਰੀਆ ਸਨ। ਪਰ ਹੈਰਾਨੀ ਦੀ ਗੱਲ ਇਹ ਹੈ। ਕਿ ਜੀਤੂ ਦੀ ਰਿਹਾਇਸ਼ੀ ਇਲਾਕੇ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।
ਪਰ ਇੱਕ ਵੀ ਵਿਅਕਤੀ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਸਗੋਂ ਦੂਰ-ਦੂਰ ਖੜ੍ਹੇ ਹੋ ਕੇ ਤਮਾਸ਼ਾ ਦੇਖ ਦੇ ਰਹੇ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਿਸ ਕਿਹਾ, ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।
ਉਧਰ ਪੁਲਿਸ ਦਾ ਕਹਿਣਾ ਹੈ, ਕਿ ਇਹ ਇੱਕ ਗੈਂਗ ਵੱਲੋਂ ਦੂਜੇ ਗੈਂਗ ਦੇ ਮੈਂਬਰਾਂ ‘ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਦੋਵਾਂ ਗੈਂਗਾ ਵਿਚਾਲੇ ਪਹਿਲਾਂ ਵੀ ਕਈ ਵਾਰ ਇੱਕ ਦੂਜੇ ‘ਤੇ ਹਮਲੇ ਕੀਤੇ ਜਾ ਚੁੱਕੇ ਹਨ। ਹਾਲਾਂਕਿ ਪੁਲਿਸ ਨੇ ਸੀਸੀਟੀਵੀ ਫੋਟੋਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ। ਉਧਰ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ:ਦਿਓਰ ਤੋਂ ਦੁਖੀ ਭਰਜਾਈ ਤੇ ਪਿੰਡ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ