ETV Bharat / bharat

ਲਾਲ ਕਿਲ੍ਹੇ ’ਤੇ ਤਲਵਾਰ ਲਹਿਰਾਉਣ ਵਾਲਾ ਨੌਜਵਾਨ ਪੁਲਿਸ ਅੜਿੱਕੇ

ਲਾਲ ਕਿਲ੍ਹਾ ’ਤੇ ਹੋਏ ਹਿੰਸਾ ਦੇ ਦੌਰਾਨ ਹੱਥ ਚ ਤਲਵਾਰ ਲਹਿਰਾ ਰਹੇ ਵਿਅਕਤੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸਦੇ ਘਰ ਤੋਂ ਦੋ ਤਲਵਾਰਾਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਉਸਨੇ ਲਾਲ ਕਿਲ੍ਹਾ ਹਿੰਸਾ ਦੌਰਾਨ ਕੀਤਾ ਸੀ। ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ ਮੋਨੀ ਦੇ ਰੂਪ ਤੇ ਹੋਈ ਹੈ। ਉਹ ਮੈਕੇਨਿਕ ਦਾ ਦਾ ਕੰਮ ਕਰਦਾ ਹੈ।

ਤਸਵੀਰ
ਤਸਵੀਰ
author img

By

Published : Feb 17, 2021, 12:07 PM IST

ਨਵੀਂ ਦਿੱਲੀ: ਲਾਲ ਕਿਲ੍ਹਾ ’ਤੇ ਹੋਏ ਹਿੰਸਾ ਦੇ ਦੌਰਾਨ ਹੱਥ 'ਚ ਤਲਵਾਰ ਲਹਿਰਾ ਰਹੇ ਵਿਅਕਤੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸਦੇ ਘਰ ਤੋਂ ਦੋ ਤਲਵਾਰਾਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਉਸਨੇ ਲਾਲ ਕਿਲ੍ਹਾ ਹਿੰਸਾ ਦੌਰਾਨ ਕੀਤਾ ਸੀ। ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ ਮੋਨੀ ਦੇ ਰੂਪ ਤੇ ਹੋਈ ਹੈ। ਉਹ ਮੈਕੇਨਿਕ ਦਾ ਦਾ ਕੰਮ ਕਰਦਾ ਹੈ।

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਕੀਤੀ ਜਾ ਰਹੀ ਕਾਰਵਾਈ

ਜਾਣਕਾਰੀ ਮੁਤਾਬਿਕ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੁਆਰਾ ਕੀਤੀ ਜਾ ਰਹੀ ਹੈ। ਹਾਲ ਹੀ 'ਚ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਸਵਰੂਪ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਮੰਗਲਵਾਰ ਦੀ ਰਾਤ ਨੂੰ ਪੀਤਮਪੁਰਾ ਸਥਿਤ ਸੀਡੀ ਬਲਾਕ ਬਸ ਸਟਾਪ ਵਿਖੇ ਆਏਗਾ। ਇਸ ਜਾਣਕਾਰੀ ਤੇ ਪੁਲਿਸ ਟੀਮ ਨੇ ਛਾਪਾ ਮਾਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਟੀਮ ਉਸਨੂੰ ਲੈ ਕੇ ਘਰ ਪਹੁੰਚੀ ਜਿੱਥੇ ਉਹ ਤਲਵਾਰਾ ਮਿਲੀਆਂ ਜਿਸ ਨੂੰ ਉਹ ਲਾਲ ਕਿਲ੍ਹੇ ਤੇ ਲਹਿਰਾ ਰਿਹਾ ਸੀ।

ਪੰਜ ਹੋਰ ਸਾਥੀਆਂ ਨੂੰ ਨਾਲ ਲੈ ਕੇ ਗਿਆ ਸੀ ਮੁਲਜ਼ਮ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਨੇ ਫੇਸਬੁੱਕ ਤੇ ਕੁਝ ਵੀਡੀਓ ਦੇਖੀ ਸੀ ਜਿਨ੍ਹਾਂ ਦਾ ਅਸਰ ਉਸ ’ਤੇ ਹੋਇਆ ਸੀ। ਫਿਰ ਉਹ ਇਸ ਰੈਲੀ ਦਾ ਹਿੱਸਾ ਬਣਿਆ। ਉਹ ਦਿੱਲੀ ਦੇ ਬਾਰਡਰ ਤੇ ਕਈ ਵਾਰ ਪ੍ਰਦਰਸ਼ਨ ਚ ਸ਼ਾਮਿਲ ਵੀ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸਦੇ ਗੁਆਂਢ ’ਚ ਰਹਿਣ ਵਾਲੇ 5 ਲੋਕਾਂ ਨੂੰ ਵੀ ਉਹ ਆਪਣੇ ਨਾਲ ਲੈ ਕੇ ਗਿਆ ਸੀ। ਜਿਨ੍ਹਾਂ ਨਾਲ ਉਹ ਬਾਈਕ ਤੇ ਟਰੈਕਟਰ ਰੈਲੀ ਚ ਸ਼ਾਮਿਲ ਹੋਇਆ ਸੀ। ਰੈਲੀ ਚ ਜਾਂਦੇ ਹੋਏ ਉਸਨੇ ਆਪਣੇ ਕੋਲ ਦੋ ਤਲਵਾਰਾਂ ਵੀ ਰੱਖੀ ਹੋਈਆਂ ਸੀ ਜਿਸਨੂੰ ਉਸਨੇ ਲਹਿਰਾਉਂਦੇ ਹੋਏ ਡਾਂਸ ਕੀਤਾ।

ਤਲਵਾਰ ਚਲਾਉਣਾ ਸਿਖਾਉਂਦਾ ਹੈ ਮੁਲਜ਼ਮ

ਕਾਬਿਲੇਗੌਰ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਆਪਣੇ ਇਕ ਖਾਲੀ ਪਲਾਟ ਚ ਬੱਚਿਆ ਨੂੰ ਤਲਵਾਰ ਚਲਾਉਣ ਦੀ ਟ੍ਰੇਨਿੰਗ ਦਿੰਦਾ ਹੈ ਉਸਦੇ ਮੋਬਾਇਲ ਚ ਉਹ ਵੀਡੀਓ ਫੁਟੇਜ ਵੀ ਮਿਲੀ ਹੈ। ਜਿਸ ਚ ਉਹ 26 ਜਨਵਰੀ ਨੂੰ ਤਲਵਾਰ ਲਹਿਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.