ETV Bharat / bharat

ਨੇਪਾਲ ਭੱਜਣ ਦੀ ਕੋਸ਼ਿਸ਼ 'ਚ ਹੈ ਪਹਿਲਵਾਨ ਸੁਸ਼ੀਲ ਕੁਮਾਰ? ਪੀੜਤ ਪਰਿਵਾਰ ਦਾ ਦਾਅਵਾ - ਸੋਨੀਪਤ ਦੇ ਪਿੰਡ ਬਖੇਟਾ

ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਫ਼ਰਾਰ ਹੈ। ਅਜਿਹੀ ਸਥਿਤੀ 'ਚ ਸਾਗਰ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਸੁਸ਼ੀਲ ਉੱਤਰਾਖੰਡ ਦੇ ਰਸਤੇ ਨੇਪਾਲ ਭੱਜ ਸਕਦਾ ਹੈ।

ਉੱਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਕੋਸ਼ਿਸ਼ 'ਚ ਪਹਿਲਵਾਨ ਸੁਸ਼ੀਲ ਕੁਮਾਰ? ਮ੍ਰਿਤਕ ਪਹਿਲਵਾਨ ਦੇ ਪਰਿਵਾਰ ਨੇ ਲਗਾਏ ਵੱਡੇ ਇਲਜ਼ਾਮ

author img

By

Published : May 9, 2021, 6:19 PM IST

ਸੋਨੀਪਤ: ਸਾਲ 2008 ਦੇ ਬੀਜਿੰਗ ਓਲੰਪਿਕ 'ਚ ਕਾਂਸੀ ਦਾ ਤਗਮਾ ਅਤੇ 2012 'ਚ ਲੰਡਨ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤ ਕੇ ਰਾਤੋ-ਰਾਤ ਸਟਾਰ ਪਹਿਲਵਾਨ ਬਣਨ ਵਾਲੇ ਸੁਸ਼ੀਲ ਕੁਮਾਰ ਇੱਕ ਵਾਰ ਫਿਰ ਸੁਰਖੀਆਂ 'ਚ ਹਨ, ਪਰ ਇਸ ਵਾਰ ਸੁਸ਼ੀਲ ਕੁਮਾਰ ਸਾਥੀ ਪਹਿਲਵਾਨ ਦੀ ਹੱਤਿਆ ਕਾਰਨ ਦੇ ਇਲਜ਼ਾਮ 'ਚ ਸੁਰਖੀਆਂ 'ਚ ਹਨ। ਦੱਸ ਦੇਈਏ ਕਿ ਪਹਿਲਵਾਨ ਸੁਸ਼ੀਲ ਕੁਮਾਰ ‘ਤੇ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ 23 ਸਾਲਾਂ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ।

ਉੱਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਕੋਸ਼ਿਸ਼ 'ਚ ਪਹਿਲਵਾਨ ਸੁਸ਼ੀਲ ਕੁਮਾਰ? ਮ੍ਰਿਤਕ ਪਹਿਲਵਾਨ ਦੇ ਪਰਿਵਾਰ ਨੇ ਲਗਾਏ ਵੱਡੇ ਇਲਜ਼ਾਮ

ਈਟੀਵੀ ਭਾਰਤ ਨੇ ਮ੍ਰਿਤਕ ਸਾਗਰ ਦੇ ਮਾਮਾ ਆਨੰਦ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਾਗਰ ਬਚਪਨ ਤੋਂ ਹੀ ਕੁਸ਼ਤੀ ਸਿੱਖਣਾ ਚਾਹੁੰਦਾ ਸੀ, ਜਿਸਦੇ ਲਈ ਉਨ੍ਹਾਂ ਸਾਗਰ ਨੂੰ 2013 ਵਿੱਚ ਛਤਰਸਾਲ ਸਟੇਡੀਅਮ ਵਿੱਚ ਕੁਸ਼ਤੀ ਸਿੱਖਣ ਲਈ ਭੇਜਿਆ ਸੀ, ਪਰ ਜਦੋਂ ਸਾਗਰ ਆਪਣੀ ਯੋਗਤਾ ’ਤੇ ਅੱਗੇ ਵਧਣ ਲੱਗਾ ਤਾਂ ਇਹ ਗੱਲ ਸੁਸ਼ੀਲ ਕੁਮਾਰ ਨੂੰ ਪਸੰਦ ਨਹੀਂ ਆਈ ਅਤੇ ਉਸਨੇ ਉਸ ਨੂੰ ਮਾਰ ਦਿੱਤਾ।

ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਪੁਲਿਸ ਦੇ ਹੱਥ ਇੱਕ ਵੀਡਿਓ ਲੱਗੀ ਹਨ, ਜਿਸ 'ਚ ਸੁਸ਼ੀਲ ਕੁਮਾਰ ਅਤੇ ਹੋਰ ਕਈ ਪਹਿਲਵਾਨ ਸਾਗਰ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਸੁਸ਼ੀਲ ਨੂੰ ਫੜਨ ਲਈ ਪੁਲਿਸ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ, ਪਰ ਸੁਸ਼ੀਲ ਵਾਰ-ਵਾਰ ਆਪਣੇ ਲੁਕਣ ਦੀਆਂ ਥਾਵਾਂ ਬਦਲ ਰਿਹਾ ਹੈ। ਪਹਿਲਾਂ ਰਾਜਸਥਾਨ ਅਤੇ ਹੁਣ ਸੁਸ਼ੀਲ ਦੇ ਉੱਤਰਾਖੰਡ 'ਚ ਲੁਕੇ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:ਸ਼ਹੀਦ ਪ੍ਰਗਟ ਸਿੰਘ ਦਾ ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਮ੍ਰਿਤਕ ਪਹਿਲਵਾਨ ਸਾਗਰ ਦੇ ਰਿਸ਼ਤੇਦਾਰ ਨੇ ਸ਼ੱਕ ਜ਼ਾਹਿਰ ਕੀਤਾ ਕਿ ਸੁਸ਼ੀਲ ਕੁਮਾਰ ਦੇਸ਼ ਛੱਡ ਕੇ ਭੱਜ ਸਕਦਾ ਹੈ। ਉਹ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੇ ਇਰਾਦੇ 'ਚ ਹੈ। ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਸ਼ੀਲ ਦੇ ਦੇਸ਼ ਛੱਡਣ ਤੋਂ ਪਹਿਲਾਂ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇ।

ਪੂਰਾ ਮਾਮਲਾ ਕੀ ਹੈ?

ਜ਼ਿਕਰਯੋਗ ਹੈ ਕਿ ਸੋਨੀਪਤ ਦੇ ਪਿੰਡ ਬਖੇਟਾ ਦੇ ਰਹਿਣ ਵਾਲੇ 23 ਸਾਲਾ ਸਾਗਰ ਧਨਖੜ ਨੂੰ ਕੁਝ ਦਿਨ ਪਹਿਲਾਂ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਉੱਤੇ ਵੀ ਕਤਲ ਦਾ ਕੇਸ ਦਰਜ ਕੀਤਾ ਸੀ। ਇਸ ਕਤਲੇਆਮ ਤੋਂ ਬਾਅਦ ਸੁਸ਼ੀਲ ਕੁਮਾਰ ਫਰਾਰ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਪੁਲਿਸ ਨੂੰ ਹੁਣ ਤੱਕ ਉਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ।

ਦਿੱਲੀ ਪੁਲਿਸ ਨੂੰ ਮਿਲੀ ਕੁੱਟਮਾਰ ਦੀ ਵੀਡੀਓ-ਸਰੋਤ

ਦੱਸ ਦੇਈਏ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਗਰ ਅਤੇ ਉਸਦੇ ਦੋਸਤ ਸਟੇਡੀਅਮ ਨੇੜੇ ਸੁਸ਼ੀਲ ਨਾਲ ਜੁੜੇ ਇੱਕ ਘਰ 'ਚ ਰਹਿ ਰਹੇ ਸਨ ਅਤੇ ਹਾਲ ਹੀ 'ਚ ਉਨ੍ਹਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਮੁੱਢਲੀ ਪੁਲਿਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਸੁਸ਼ੀਲ ਪਹਿਲਵਾਨ ਅਤੇ ਉਸਦੇ ਸਾਥੀਆਂ ਵਲੋਂ ਇਸ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵੀਡੀਓ ਵੀ ਦਿੱਲੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਸੁਸ਼ੀਲ ਕੁਮਾਰ ਅਤੇ ਕਈ ਹੋਰ ਪਹਿਲਵਾਨ ਸਾਗਰ ਨੂੰ ਕੁੱਟ ਰਹੇ ਹਨ।

ਇਹ ਵੀ ਪੜ੍ਹੋ:ਦਿੱਲੀ ਲੌਕਡਾਉਨ 'ਚ 17 ਮਈ ਤੱਕ ਹੋਇਆ ਵਾਧਾ, ਮੈਟਰੋ ਵੀ ਬੰਦ ਰਹੇਗੀ

ETV Bharat Logo

Copyright © 2025 Ushodaya Enterprises Pvt. Ltd., All Rights Reserved.