ਮੈਡ੍ਰਿਡ: 'ਗਿਨੀਜ਼ ਵਰਲਡ ਰਿਕਾਰਡ' ਦੁਆਰਾ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਨਾਮਿਤ ਸੈਟੁਰਨੀਨੋ ਡੇ ਲਾ ਫੁਏਂਤੇ ਦਾ ਮੰਗਲਵਾਰ ਨੂੰ 112 ਸਾਲ ਦੀ ਉਮਰ ਵਿੱਚ (World's oldest person dies) ਦੇਹਾਂਤ ਹੋ ਗਿਆ। ਰਿਕਾਰਡ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ: ਭਾਰਤ ਦੇ 450 ਗੀਗਾਵਾਟ ਸੂਰਜੀ ਊਰਜਾ ਟੀਚੇ ’ਚ ਸਮਰਥਨ ਲਈ ਅਮਰੀਕਾ, ਯੂਕੇ ਦੇ ਸੰਪਰਕ ’ਚ: ਗੁਤਾਰੇਸ
ਸਰਕਾਰੀ ਸਮਾਚਾਰ ਏਜੰਸੀ 'ਈਐਫਈ' ਨੇ ਦੱਸਿਆ ਕਿ ਸਪੇਨ ਦੇ ਉੱਤਰ-ਪੱਛਮੀ ਸ਼ਹਿਰ ਲਿਓਨ 'ਚ ਸੈਟਰਨੀਨੋ ਡੇ ਲਾ ਫੁਏਂਤੇ ਦੀ ਮੌਤ ਹੋ ਗਈ।
ਗਿਨੀਜ਼ ਵਰਲਡ ਰਿਕਾਰਡਜ਼ ਨੇ ਪਿਛਲੇ ਸਾਲ ਸਤੰਬਰ ਵਿੱਚ ਡੇ ਲਾ ਫੁਏਂਤੇ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਨਾਮਿਤ ਕੀਤਾ ਸੀ ਅਤੇ ਮੰਗਲਵਾਰ ਨੂੰ ਉਸਦੀ ਮੌਤ ਦੀ ਪੁਸ਼ਟੀ ਕੀਤੀ ਸੀ, ਏਜੰਸੀ ਨੇ ਕਿਹਾ ਫੁਏਂਤੇ ਦਾ ਜਨਮ 11 ਫਰਵਰੀ 1909 ਨੂੰ ਪੁਏਂਤੇ ਕਾਸਤਰੋ ਵਿੱਚ ਹੋਇਆ ਸੀ।
ਇਹ ਵੀ ਪੜੋ: ਨਾਜਾਇਜ਼ ਮਾਈਨਿੰਗ ਮਾਮਲਾ: CM ਚੰਨੀ ਦੇ ਕਰੀਬੀਆਂ ਘਰੋਂ 6 ਕਰੋੜ ਰੁਪਏ ਬਰਾਮਦ !
EFE ਖ਼ਬਰਾਂ ਦੇ ਅਨੁਸਾਰ, ਫੁਏਂਤੇ ਇੱਕ ਮੋਚੀ ਸੀ ਅਤੇ ਉਸਨੇ 13 ਸਾਲ ਦੀ ਉਮਰ ਵਿੱਚ ਇੱਕ ਜੁੱਤੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫੁਏਂਤੇ ਦੇ ਪਿੱਛੇ ਉਸਦੀ ਪਤਨੀ, ਅੱਠ ਬੱਚੇ, 14 ਪੋਤੇ-ਪੋਤੀਆਂ ਅਤੇ 22 ਪੜਪੋਤੇ ਹਨ। ਏਜੰਸੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ।
ਇਹ ਵੀ ਪੜੋ: 'ਆਪ' ਦੀ ਵੀਡੀਓ 'ਤੇ ਵਿਵਾਦ: ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਕਹਿਣ 'ਤੇ ਭੜਕੇ ਕਾਂਗਰਸੀ !