ETV Bharat / bharat

ਵਿਸ਼ਵ ਡਾਕ ਦਿਵਸ : ਸੁਣੋ ਵੱਖ-ਵੱਖ ਸਮੇਂ ਦੇ ਡਾਕ ਸੇਵਕਾਂ ਦੇ ਤਜ਼ਰਬੇ - ਗੁਰਦਾਸਪੁਰ

ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਦੇਸ਼ ਅੰਦਰ ਭਾਰਤੀ ਡਾਕ ਸੇਵਾਵਾਂ ਵਿੱਚ ਵੀ ਕਈ ਵੱਡੇ ਬਦਲਾਅ ਆਏ ਹਨ। ਇਨ੍ਹਾਂ ਬਦਲਾਅ ਕਾਰਨ ਇਕ ਪੋਸਟਮੈਨ (ਡਾਕੀਏ) ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ।

ਵਿਸ਼ਵ ਡਾਕ ਦਿਵਸ : ਸੁਣੋ ਵੱਖ ਵੱਖ ਸਮੇਂ ਦੇ ਡਾਕ ਸੇਵਕਾਂ ਦੇ ਤਜ਼ਰਬੇ

author img

By

Published : Oct 9, 2021, 6:05 AM IST

ਗੁਰਦਾਸਪੁਰ: ਪਿਛਲੇ ਕੁਝ ਦਹਾਕਿਆਂ ਤੋਂ ਸਾਇੰਸ ਅਤੇ ਸਮਾਜ ਵਿਚ ਹੋ ਰਹੇ ਕ੍ਰਾਂਤੀਕਾਰੀ ਬਦਲਾਅ ਕਾਰਨ ਜਿੱਥੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਉੱਪਰ ਵੱਡਾ ਅਸਰ ਪਿਆ ਹੈ, ਉਸਦੇ ਨਾਲ ਹੀ ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਦੇਸ਼ ਅੰਦਰ ਭਾਰਤੀ ਡਾਕ ਸੇਵਾਵਾਂ ਵਿੱਚ ਵੀ ਕਈ ਵੱਡੇ ਬਦਲਾਅ ਆਏ ਹਨ। ਇਨ੍ਹਾਂ ਬਦਲਾਅ ਕਾਰਨ ਇਕ ਪੋਸਟਮੈਨ (ਡਾਕੀਏ) ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ।

ਵਿਸ਼ਵ ਡਾਕ ਦਿਵਸ : ਸੁਣੋ ਵੱਖ ਵੱਖ ਸਮੇਂ ਦੇ ਡਾਕ ਸੇਵਕਾਂ ਦੇ ਤਜ਼ਰਬੇ

1982 ਵੇਲੇ ਦੇ ਡਾਕ ਸੇਵਕ ਦੀ ਜ਼ੁਬਾਨੀ

9 ਅਕਤੂਬਰ ਨੂੰ ਪੂਰੇ ਦੇਸ਼ ਭਰ ਵਿਚ ਮਨਾਏ ਜਾਣ ਵਾਲੇ ਵਿਸ਼ਵ ਡਾਕ ਦਿਵਸ ਦੇ ਸੰਬੰਧ ਵਿਚ ਇੱਕ ਨੌਜਵਾਨ ਡਾਕ ਸੇਵਕ ਅਤੇ ਇਕ ਬਜ਼ੁਰਗ ਡਾਕ ਸੇਵਕ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਡਾਕ ਸੇਵਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੰਨ 1982 ਵਿਚ ਉਹ ਡਾਕਖਾਨੇ ਵਿੱਚ ਬਤੌਰ ਡਾਕ ਸੇਵਕ ਵਜੋਂ ਭਰਤੀ ਹੋਏ ਸਨ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਭਰਤੀ ਹੋਏ ਸਨ, ਤਾਂ ਉਸ ਸਮੇਂ ਉਹ ਡਾਕ ਵੰਡਣ ਦੇ ਲਈ ਇਕ ਸਾਈਕਲ ਦੀ ਵਰਤੋਂ ਕਰਦੇ ਸਨ ਅਤੇ ਉਸ ਸਮੇਂ ਸੁਨੇਹਾ ਚਿੱਠੀ ਪੱਤਰ ਜ਼ਿਆਦਾ ਹੁੰਦੇ ਸਨ ਅਤੇ ਲੋਕ ਚਿੱਠੀ ਦਾ ਅਤੇ ਡਾਕੀਏ ਇਸ ਦਾ ਇੰਤਜ਼ਾਰ ਕਰਦੇ ਸਨ।

ਉਸ ਸਮੇਂ ਫੌਜ ਦੇ ਜਵਾਨਾਂ ਦੀਆਂ ਚਿੱਠੀਆਂ ਵੀ ਪਿੰਡਾਂ ਵਿੱਚ ਬਹੁਤ ਹੁੰਦੀਆਂ ਸਨ ਅਤੇ ਮਨੀ ਆਰਡਰ ਵੀ ਡਾਕੀਏ ਰਾਹੀਂ ਭੇਜੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਪਰ ਹੁਣ ਇਹ ਸਿਸਟਮ ਬਿਲਕੁਲ ਬਦਲ ਚੁੱਕਿਆ ਹੈ ਅਤੇ ਅੱਜ ਦੇ ਸਮੇਂ ਦੌਰਾਨ ਸੁਨੇਹਾ ਚਿੱਠੀ ਬਿਲਕੁਲ ਬੰਦ ਹੋ ਚੁੱਕੀ ਹੈ।

ਕਿਉਂਕਿ ਸੁਨੇਹਾ ਚਿੱਠੀ ਦੀ ਜਗ੍ਹਾ ਹੁਣ ਸੋਸ਼ਲ ਮੀਡੀਆ ਨੇ ਲੈ ਲਈ ਹੈ ਅਤੇ ਲੋਕ ਹੁਣ ਮੋਬਾਇਲ ਅਤੇ ਸੋਸ਼ਲ ਮੀਡੀਆ ਨਾਲ ਹੀ ਇਕ ਦੂਜੇ ਦੇ ਨਾਲ ਸੰਪਰਕ ਵਿੱਚ ਰਹਿੰਦੇ ਹਨ ਅਤੇ ਡਾਕੀਏ ਦਾ ਕੰਮ ਹੁਣ ਬੈਂਕ ਦੀਆਂ ਚਿੱਠੀਆਂ,ਚੈੱਕ ਬੁੱਕਾਂ,ਏਟੀਐਮ,ਆਰਸੀਆਂ ਅਤੇ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ ਅਤੇ ਹੁਣ ਇਕ ਡਾਕੀਏ ਨੂੰ ਪਹਿਲਾਂ ਵਾਲਾ ਲੋਕਾਂ ਦਾ ਪਿਆਰ ਨਹੀਂ ਮਿਲਦਾ।

ਅੱਜ ਦੇ ਡਾਕ ਸੇਵਕ ਦੀ ਜ਼ੁਬਾਨੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਡਾਕ ਸੇਵਕ ਹਨੀ ਕੁਮਾਰ ਨੇ ਦੱਸਿਆ ਕਿ ਇਸ ਵਕਤ ਸੁਨੇਹਾ ਚਿੱਠੀ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ ਅਤੇ ਜੇਕਰ ਕੋਈ ਦਫ਼ਤਰੀ ਚਿੱਠੀ ਭੇਜਦਾ ਹੈ ਤਾਂ ਚਿੱਠੀ ਦੀ ਡਿਟੇਲ ਨੂੰ ਪਹਿਲਾਂ ਹੀ ਆਨਲਾਈਨ ਕਰ ਦਿੱਤਾ ਜਾਂਦਾ ਹੈ ਅਤੇ ਡਾਕੀਏ ਤੱਕ ਚਿੱਠੀ ਪਹੁੰਚਣ ਤੋਂ ਪਹਿਲਾਂ ਹੀ ਡਾਕੀਏ ਦਾ ਐਡਰੈੱਸ ਅਤੇ ਫੋਨ ਨੰਬਰ ਕਸਟਮਰ ਨੂੰ ਚਲ ਜਾਂਦਾ ਹੈ।

ਜਿਸ ਕਰਕੇ ਕਸਟਮਰ ਉਨ੍ਹਾਂ ਨੂੰ ਚਿੱਠੀ ਪਹੁੰਚਣ ਤੋਂ ਪਹਿਲਾਂ ਹੀ ਫੋਨ ਕਰਨੇ ਸ਼ੁਰੂ ਕਰ ਦਿੰਦੇ ਹਨ, ਕਿ ਉਨ੍ਹਾਂ ਦੀ ਚਿੱਠੀ ਜਲਦ ਤੋਂ ਜਲਦ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕ ਇੱਕ ਦੂਜੇ ਨੂੰ ਸੁਨੇਹਾ ਭੇਜਣ ਦੇ ਲਈ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ।

ਪਰ ਡਾਕ ਰਾਹੀਂ ਰੱਖੜੀ ਭੇਜਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਅਤੇ ਹੁਣ ਜ਼ਿਆਦਾਤਰ ਲੋਕ ਡਾਕ ਰਾਹੀਂ ਬੈਂਕ ਦੀਆਂ ਚਿੱਠੀਆਂ,ਚੈੱਕ ਬੁੱਕਾਂ,ਏਟੀਐਮ,ਆਰਸੀਆਂ ਅਤੇ ਦਫ਼ਤਰੀ ਕਾਗਜ਼ਾਂ ਨੂੰ ਹੀ ਭੇਜਦੇ ਹਨ ਜਾਂ ਫਿਰ ਡਾਕਖਾਨੇ ਰਾਹੀਂ ਸਾਮਾਨ ਨੂੰ ਕੋਰੀਅਰ ਕਰਦੇ ਹਨ।

ਇਸ ਲਈ ਉਨ੍ਹਾਂ ਪਹਿਲੇ ਸਮੇਂ ਨਾਲੋਂ ਡਾਕੀਏ ਦਾ ਕੋਈ ਜ਼ਿਆਦਾ ਰੋਲ ਨਹੀਂ ਰਿਹਾ ਅਤੇ ਅੱਜ ਦੇ ਡਾਕੀਏ ਨੂੰ ਲੋਕਾਂ ਵੱਲੋਂ ਜ਼ਿਆਦਾ ਪਿਆਰ ਵੀ ਨਹੀਂ ਦਿੱਤਾ ਜਾਂਦਾ ਜੋ ਕਿ ਪਹਿਲਾਂ ਪੁਰਾਣੇ ਸਮੇਂ ਡਾਕੀਏ ਨੂੰ ਦਿੱਤਾ ਜਾਂਦਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.