ETV Bharat / bharat

Brave Woman: ਔਰਤ ਨੇ ਲੁਟੇਰੇ ਨਾਲ ਕੀਤਾ ਕੁੱਝ ਅਜਿਹਾ, ਪੁਲਿਸ ਵੀ ਹੈਰਾਨ ! - robber in Kaushambi

ਅਸੀਂ ਅਕਸਰ ਹੀ ਲੁੱਟ ਦੀਆਂ ਵਾਰਦਾਤਾਂ ਬਾਰੇ ਸੁਣਦੇ ਹਾਂ, ਪਰ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਹਾਦਰੀ ਨਾਲ ਇੱਕ ਔਰਤ ਵੱਲੋਂ ਲੁਟੇਰੇ ਨਾਲ ਦੋ-ਦੋ ਹੱਥ ਕਰਦੇ ਹੋਏ ਉਂਗਲ ਹੀ ਵੱਢ ਦਿੱਤੀ।

WOMAN-CUT-OF-FFINGER-OF-ROBBER-IN-KAUSHABI

author img

By

Published : Feb 5, 2023, 7:35 PM IST

ਕੌਸ਼ਾਂਬੀ: ਅੱਜ ਤੱਕ ਤੁਸੀਂ ਲੁੱਟ-ਖੋਹ ਦੀਆਂ ਘਟਨਾਵਾਂ ਅਤੇ ਪੀੜਤਾਂ ਵੱਲੋਂ ਇਸ ਤੋਂ ਬਚਣ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਪਰ ਕੀ ਕਦੇ ਸੁਣਿਆ ਹੈ ਕਿ ਲੁਟੇਰੇ ਤੋਂ ਆਪਣਾ ਸਮਾਨ ਬਚਾਉਣ ਲਈ ਔਰਤ ਨੇ ਲੁਟੇਰੇ ਦੀ ਉਂਗਲੀ ਵੱਢ ਦਿੱਤੀ ਹੋਵੇ? ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਕੌਸ਼ਾਂਬੀ ਤੋਂ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਜਦੋਂ ਇੱਕ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਲੁਟੇਰੇ ਦੀ ਉਂਗਲੀ ਨੂੰ ਆਪਣੇ ਦੰਦਾਂ ਨਾਲ ਕੱਟ ਲਿਆ।

ਕੀ ਹੈ ਪੂਰਾ ਮਾਮਲਾ: ਇਹ ਘਟਨਾ ਕਰਾੜੀ ਥਾਣਾ ਖੇਤਰ ਦੀ ਹੈ, ਜਿੱਥੇ ਪਿੰਡ ਨਿਵਾਸੀ ਸ਼੍ਰੀਚੰਦ ਰਾਇਦਾਸ ਦੀ ਪਤਨੀ ਨੀਤਾ ਦੇਵੀ ਮੁਤਾਬਕ ਸ਼ੁੱਕਰਵਾਰ ਸ਼ਾਮ ਬਾਜ਼ਾਰ ਤੋਂ ਸਬਜ਼ੀ ਲੈ ਕੇ ਪੈਦਲ ਆਪਣੇ ਪਿੰਡ ਪਰਤ ਰਹੀ ਸੀ। ਜਿਵੇਂ ਹੀ ਉਹ ਸੁੰਨਸਾਨ ਜਗ੍ਹਾ 'ਤੇ ਪਹੁੰਚੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਪਿੱਛੇ ਤੋਂ ਧੱਕਾ ਮਾਰ ਕੇ ਉਸ ਦੇ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਉੱਚੀ-ਉੱਚੀ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦਾ ਮੂੰਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ।

ਔਰਤ ਦੀ ਹਿੰਮਤ: ਇਸ ਦੌਰਾਨ ਖੋਹ ਕਰਨ ਵਾਲੇ ਵਿਅਕਤੀ ਦੀ ਉਂਗਲੀ ਉਸ ਦੇ ਮੂੰਹ ਵਿੱਚ ਫਸ ਗਈ। ਇਸ ਤੋਂ ਬਾਅਦ ਹਿੰਮਤ ਦਿਖਾਉਂਦੇ ਹੋਏ ਉਸ ਦੀ ਉਂਗਲ ਕੱਟ ਦਿੱਤੀ। ਮੁਲਜ਼ਮ ਦੀ ਉਂਗਲੀ ਉਸ ਦੇ ਮੂੰਹ ਵਿੱਚ ਹੀ ਰਹਿ ਗਈ। ਉਸ ਦੀ ਉਂਗਲੀ ਕੱਟੇ ਜਾਣ 'ਤੇ ਦੋਸ਼ੀ ਕੰਬਣ ਲੱਗਾ। ਜਿਸ ਤੋਂ ਬਾਅਦ ਉਸ ਨੇ ਫਿਰ ਰੌਲਾ ਪਾਇਆ। ਜਦੋਂ ਤੱਕ ਨੇੜਲੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ ਤਾਂ ਖੂਨ ਨਾਲ ਲੱਥਪੱਥ ਲੁਟੇਰਾ ਮੌਕੇ ਤੋਂ ਫ਼ਰਾਰ ਹੋ ਗਿਆ।ਇਸ ਤੋਂ ਬਾਅਦ ਸ਼ਨੀਵਾਰ ਨੂੰ ਮਹਿਲਾ ਆਪਣੀ ਕੱਟੀ ਹੋਈ ਉਂਗਲੀ ਨੂੰ ਲੈ ਕੇ ਥਾਣੇ ਪਹੁੰਚੀ। ਮਹਿਲਾ ਦੇ ਹੱਥ 'ਚ ਕੱਟੀ ਹੋਈ ਉਂਗਲੀ ਨੂੰ ਦੇਖ ਕੇ ਪੁਲਿਸ ਮੁਲਾਜ਼ਮਾਂ 'ਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਔਰਤ ਤੋਂ ਕੱਟੀ ਹੋਈ ਉਂਗਲੀ ਦੇ ਰਹੱਸ ਬਾਰੇ ਪੁੱਛਗਿੱਛ ਕੀਤੀ। ਜਦੋਂ ਔਰਤ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਤਾਂ ਹਰ ਕੋਈ ਉਸ ਦੀ ਹਿੰਮਤ ਦੀ ਤਾਰੀਫ਼ ਕਰਨ ਲੱਗਾ।

ਕੀ-ਕੀ ਲੁੱਟਿਆ: ਪੀੜਤ ਔਰਤ ਨੇ ਥਾਣੇ 'ਚ ਦਿੱਤੇ ਸ਼ਿਕਾਇਤ ਪੱਤਰ 'ਚ ਦੱਸਿਆ ਕਿ ਦੋਸ਼ੀ ਉਸ ਦਾ ਸੋਨੇ ਦਾ ਲਾਕੇਟ, ਆਂਕਲੇਟ ਅਤੇ 4000 ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Behbalkalan Insaaf Morcha : ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਬਹਿਬਲ ਕਲਾਂ ਮੋਰਚਾ, ਪੀੜਤ ਬੋਲੇ-ਹੁਣ ਸਰਕਾਰ ਨਾਲ ਕੋਈ ਸਮਝੌਤਾ ਨਹੀਂ

ETV Bharat Logo

Copyright © 2025 Ushodaya Enterprises Pvt. Ltd., All Rights Reserved.