ETV Bharat / bharat

ਨੌਜਵਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ, ਤਾਂ ਚੌਥੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਹੋਈ ਮੌਤ - ਨੌਜਵਾਨ ਨੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰੀ

ਕਰਨਾਟਕ ਦੇ ਬੈਂਗਲੁਰੂ 'ਚ ਇਕ ਨੌਜਵਾਨ ਨੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪੁਲਿਸ ਇਸ ਨੌਜਵਾਨ ਨੂੰ ਇਕ ਮਾਮਲੇ 'ਚ ਹਿਰਾਸਤ 'ਚ ਲੈਣ ਪਹੁੰਚੀ ਸੀ। ਪਰ ਪੁਲਿਸ ਤੋਂ ਬਚਣ ਲਈ ਨੌਜਵਾਨ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ।

WHEN THE POLICE REACHED TO ARREST THE YOUNG MAN HE JUMPED FROM THE FOURTH FLOOR DIED
ਜਦੋਂ ਪੁਲਿਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਸਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ ਹੋਈ
author img

By

Published : May 25, 2023, 8:26 PM IST

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਸ਼ਹਿਰ 'ਚ ਇਕ ਨੌਜਵਾਨ ਨੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਖਿਲਾਫ ਮਾਮਲਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ ਸੀ। ਪਰ ਪੁਲਿਸ ਵੱਲੋਂ ਫੜੇ ਜਾਣ ਦੀ ਬਜਾਏ ਨੌਜਵਾਨ ਨੇ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ 31 ਸਾਲਾ ਮੁਹੰਮਦ ਹੁਸੈਨ ਵਜੋਂ ਹੋਈ ਹੈ।

ਧਮਕੀਆਂ ਦੀ ਆਈ ਸੀ ਸ਼ਿਕਾਇਤ : ਜਾਣਕਾਰੀ ਮੁਤਾਬਕ ਇਲਾਕੇ 'ਚ ਰਹਿਣ ਵਾਲੀ ਇਕ ਲੜਕੀ ਦੇ ਮਾਪਿਆਂ ਨੇ ਮੁਹੰਮਦ ਹੁਸੈਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਲੜਕੀ ਨੂੰ ਕਥਿਤ ਤੌਰ 'ਤੇ ਧਮਕੀਆਂ ਦੇ ਰਿਹਾ ਸੀ। ਬੁੱਧਵਾਰ ਸ਼ਾਮ ਕਰੀਬ 7 ਵਜੇ ਪੁਲਸ ਦੋਸ਼ੀ ਨੂੰ ਹਿਰਾਸਤ 'ਚ ਲੈਣ ਲਈ ਬੋਮਨਹੱਲੀ ਦੇ ਬੇਗੁਰੂ ਰੋਡ 'ਤੇ ਸਥਿਤ ਘਰ 'ਚ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਮੁਹੰਮਦ ਹੁਸੈਨ ਨੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਬੋਮਨਹੱਲੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਸਤੀਸ਼ ਰੈਡੀ ਨੇ ਮੌਕੇ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ। ਦੂਜੇ ਪਾਸੇ, ਇੱਕ ਹੋਰ ਮਾਮਲੇ ਵਿੱਚ, KISIF ਅਤੇ CRPF ਪੁਲਿਸ ਟੀਮ ਨੇ ਬੁੱਧਵਾਰ ਸ਼ਾਮ ਕਰੀਬ 7 ਵਜੇ ਵਿਧਾਨ ਸਭਾ ਥਾਣਾ ਖੇਤਰ ਵਿੱਚ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।

  1. New Parliament Building: ਨਹੀਂ ਰੁਕ ਰਿਹਾ ਪਾਰਲੀਮੈਂਟ ਵਿਵਾਦ, 250 ਸੰਸਦ ਮੈਂਬਰ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਦਾ ਕਰਨਗੇ ਵਿਰੋਧ
  2. ਰਕਬਰ ਮੌਬ ਲਿੰਚਿੰਗ ਮਾਮਲੇ 'ਚ ਅਦਾਲਤ ਨੇ 4 ਆਰੋਪੀਆਂ ਨੂੰ ਸੁਣਾਈ 7 ਸਾਲ ਦੀ ਸਜ਼ਾ, 1 ਨੂੰ ਕੀਤਾ ਬਰੀ
  3. ਕਾਂਗਰਸ ਨੇ 'ਰਾਜਦੰਡ' ਨੂੰ ਮਿਊਜ਼ੀਅਮ 'ਚ ਰੱਖਿਆ, ਨਹਿਰੂ ਨੂੰ ਤੋਹਫੇ 'ਚ ਦਿੱਤੀ 'ਸੋਨੇ ਦੀ ਛੜੀ' ਦੱਸਿਆ: ਭਾਜਪਾ

ਸਮਾਜ ਭਲਾਈ ਵਿਭਾਗ ਵਿੱਚ ਕੰਮ ਕਰਦੀ ਇੱਕ ਮੁਟਿਆਰ ਬੁੱਧਵਾਰ ਸ਼ਾਮ ਨੂੰ ਕੰਮ ਖਤਮ ਕਰਕੇ ਘਰ ਜਾ ਰਹੀ ਸੀ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੇ ਅਚਾਨਕ ਉਸ ਨੂੰ ਵਿਧਾਨ ਸਭਾ ਮੈਟਰੋ ਸਟੇਸ਼ਨ ਨੇੜੇ ਖਿੱਚ ਲਿਆ ਅਤੇ ਆਪਣੀ ਕਾਰ ਵਿੱਚ ਬਿਠਾ ਲਿਆ। ਮੌਕੇ 'ਤੇ ਮੌਜੂਦ ਸੀਆਰਪੀਐਫ ਦੀ ਟੀਮ ਨੂੰ ਚੌਕਸ ਕੀਤਾ ਗਿਆ ਅਤੇ ਦੋਵਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.