ETV Bharat / bharat

Weather Update: ਜਲਦ ਮਿਲੇਗੀ ਗਰਮੀ ਤੋਂ ਰਾਹਤ, ਕੇਰਲ ਪਹੁੰਚਿਆਂ ਮਾਨਸੂਨ : ਮੌਸਮ ਵਿਭਾਗ

ਦੱਖਣ-ਪੱਛਮੀ ਮਾਨਸੂਨ ਕੇਰਲ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਇਸ ਦੇ ਮਹਾਰਾਸ਼ਟਰ ਵੱਲ ਵਧਣ ਦੀ ਸੰਭਾਵਨਾ ਹੈ।

Weather Update
Weather Update
author img

By

Published : Jun 9, 2023, 9:58 AM IST

ਮੁੰਬਈ: ਭਾਰਤੀ ਉਪ ਮਹਾਂਦੀਪ ਵਿੱਚ ਮੀਂਹ ਲਿਆਉਣ ਵਾਲੇ ਦੱਖਣ-ਪੱਛਮੀ ਮਾਨਸੂਨ ਦੀ ਪ੍ਰਗਤੀ ਦੀ ਵੀਰਵਾਰ ਨੂੰ ਨਿਗਰਾਨੀ ਕੀਤੀ ਜਾ ਰਹੀ ਹੈ, ਕਿਉਂਕਿ ਇਹ ਕੇਰਲ ਵਿੱਚ ਆਪਣੀ ਆਮ ਆਮਦ ਦੀ ਮਿਤੀ ਤੋਂ ਸੱਤ ਦਿਨ ਬਾਅਦ ਪਹੁੰਚਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਇੱਕ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ। ਆਈਐਮਡੀ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁੰਬਈ ਮੁਖੀ ਐਸ.ਜੀ. ਕਾਂਬਲੇ ਨੇ ਕਿਹਾ ਕਿ ਮਾਨਸੂਨ ਦੇ ਸ਼ੁਰੂ ਹੋਣ ਦੀ ਆਮ ਤਾਰੀਖ ਮਹਾਰਾਸ਼ਟਰ ਵਿੱਚ 10 ਜੂਨ ਅਤੇ ਮੁੰਬਈ ਵਿੱਚ 11 ਜੂਨ ਹੈ।

ਅਗਲੇ 3 ਦਿਨਾਂ ਦੌਰਾਨ ਪਵੇਗਾ ਫ਼ਰਕ: ਇਸ ਦੌਰਾਨ, ਆਈਐਮਡੀ ਦੀ ਤਰਫੋਂ, ਕਿਹਾ ਗਿਆ ਕਿ ਚੱਕਰਵਾਤ ਬਿਪਰਜੋਏ ਪੂਰਬੀ-ਮੱਧ ਅਰਬ ਸਾਗਰ ਵਿੱਚ ਬਹੁਤ ਸਰਗਰਮ ਹੈ। ਇਹ ਗੋਆ ਤੋਂ ਲਗਭਗ 850 ਕਿਲੋਮੀਟਰ ਪੱਛਮ, ਮੁੰਬਈ ਤੋਂ 880 ਕਿਲੋਮੀਟਰ ਦੱਖਣ-ਪੱਛਮ, ਪੋਰਬੰਦਰ ਤੋਂ 890 ਕਿਲੋਮੀਟਰ ਦੱਖਣ-ਦੱਖਣ-ਪੱਛਮ ਅਤੇ ਕਰਾਚੀ ਤੋਂ 1170 ਕਿਲੋਮੀਟਰ ਦੱਖਣ ਵਿੱਚ ਸਰਗਰਮ ਹੈ। ਅਗਲੇ 3 ਦਿਨਾਂ ਦੌਰਾਨ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

  • Very Severe Cyclonic Storm #Biparjoy over east-central Arabian Sea, lay centred at 17.30hrs IST of today, about 850 km west of Goa, 880 km southwest of Mumbai, 890 km south-southwest of Porbandar and 1170 km south of Karachi. To intensify further during the next 3 days: IMD pic.twitter.com/D6H19q5gmE

    — ANI (@ANI) June 8, 2023 " class="align-text-top noRightClick twitterSection" data=" ">

ਉਨ੍ਹਾਂ ਕਿਹਾ, 'ਮਾਨਸੂਨ ਦੀ ਪ੍ਰਗਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਸੀਂ ਅਗਲੇ ਦੋ-ਤਿੰਨ ਦਿਨਾਂ ਵਿੱਚ ਮਹਾਰਾਸ਼ਟਰ ਵਿੱਚ ਮਾਨਸੂਨ ਦੀ ਸ਼ੁਰੂਆਤ ਬਾਰੇ ਗੱਲ ਕਰ ਸਕਾਂਗੇ। ਉਨ੍ਹਾਂ ਕਿਹਾ, 'ਮੁੰਬਈ ਵਿੱਚ ਮਾਨਸੂਨ ਦੇ ਸ਼ੁਰੂ ਹੋਣ ਦੀ ਆਮ ਤਾਰੀਖ 11 ਜੂਨ ਹੈ। ਮਹਾਰਾਸ਼ਟਰ ਵਿੱਚ ਮਾਨਸੂਨ ਦੇ ਸ਼ੁਰੂ ਹੋਣ ਦੀ ਆਮ ਤਾਰੀਖ 10 ਜੂਨ ਹੈ, ਜਦੋਂ ਇਹ ਦੱਖਣੀ ਕੋਂਕਣ ਵਿੱਚ ਦਾਖਲ ਹੁੰਦਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਚੱਕਰਵਾਤੀ ਤੂਫਾਨ ਬਿਪਰਾਜੋਏ ਮਾਨਸੂਨ ਦੀ ਤੀਬਰਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੇਰਲ 'ਤੇ ਇਸ ਦੀ ਹਲਕੀ ਸ਼ੁਰੂਆਤ ਹੋਵੇਗੀ। ਕੇਰਲ ਉੱਤੇ ਦੱਖਣ-ਪੱਛਮੀ ਮਾਨਸੂਨ ਦੇ ਸ਼ੁਰੂ ਹੋਣ ਦੀ ਆਮ ਤਾਰੀਖ 1 ਜੂਨ ਹੈ।

ਕਿੱਥੇ-ਕਿੱਥੇ ਪੈ ਸਕਦਾ ਮੀਂਹ: ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਭਿਵਾਨੀ, ਚਰਖੀ ਦਾਦਰੀ, ਫਾਰੂਖਨਗਰ, ਕੋਸਲੀ, ਸੋਹਾਣਾ, ਰੇਵਾੜੀ ਦੇ ਨੇੜਲੇ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਲਕੇ ਤੋਂ ਦਰਮਿਆਨੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉੱਥੇ ਹੀ, ਰਾਜਸਥਾਨ ਦੇ ਚੁਰੂ, ਸ਼੍ਰੀਗੰਗਾਨਗਰ, ਅਲਵਰ, ਹਨੂੰਮਾਨਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਵਿਭਾਗ ਨੇ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਬੀਕਾਨੇਰ, ਕੋਟਾ, ਉਦੈਪੁਰ, ਸ਼ੇਖਾਵਤੀ ਖੇਤਰ, ਜੈਪੁਰ ਅਤੇ ਭਰਤਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਹੈ।

ਮੌਸਮ ਵਿਭਾਗ (IMD) ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਸੀਮਾ ਲਕਸ਼ਦੀਪ ਦੇ ਇੱਕ ਟਾਪੂ ਮਿਨੀਕੋਏ ਤੋਂ ਹੋ ਕੇ ਲੰਘਦੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਿਹਾ ਸੀ ਕਿ ਦੱਖਣੀ ਅਰਬ ਸਾਗਰ 'ਤੇ ਪੱਛਮੀ ਹਵਾਵਾਂ ਦੇ ਵਧਣ ਨਾਲ ਹਾਲਾਤ ਅਨੁਕੂਲ ਬਣ ਰਹੇ ਹਨ। ਇਸ ਦੇ ਨਾਲ ਹੀ, ਪੱਛਮੀ ਹਵਾਵਾਂ ਦੀ ਡੂੰਘਾਈ ਹੌਲੀ-ਹੌਲੀ ਵੱਧ ਰਹੀ ਹੈ। ਦੱਖਣ-ਪੂਰਬੀ ਅਰਬ ਸਾਗਰ ਉੱਤੇ ਵੀ ਬੱਦਲਾਂ ਦਾ ਪੁੰਜ ਵਧ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਤਿੰਨ-ਚਾਰ ਦਿਨਾਂ ਵਿੱਚ ਮਾਨਸੂਨ ਦੀ ਸ਼ੁਰੂਆਤ ਲਈ ਇਹ ਅਨੁਕੂਲ ਸਥਿਤੀਆਂ ਵਿੱਚ ਹੋਰ ਸੁਧਾਰ ਹੋਵੇਗਾ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.