ਹੈਦਰਾਬਾਦ : ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਛੋਟੇ ਬੱਚਿਆਂ ਦੀਆਂ ਮਨਮੋਹਕ ਵੀਡੀਓ ਵੇਖਦੇ ਹਾਂ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਛੋਟੇ ਬੱਚੇ ਦੀ ਵੀਡੀਓ ਨੇ ਯੂਜ਼ਰਸ ਨੂੰ ਇਮੋਸ਼ਨਲ ਕਰ ਦਿੱਤਾ ਹੈ।
ਇਹ ਵੀਡੀਓ ਇੱਕ ਹਸਪਤਾਲ ਦੀ ਹੈ। ਇਸ 'ਚ ਇੱਕ ਛੋਟਾ ਮੁੰਡਾ ਹੈ, ਜਿਸ ਨੇ ਕਿ ਆਪਣੇ ਦਿਲ ਦੀ ਸਰਜਰੀ ਮਗਰੋਂ ਪਹਿਲੀ ਵਾਰ ਕਦਮ ਚੁੱਕਿਆ ਹੈ ਤੇ ਹੌਲੀ -ਹੌਲੀ ਆਪਣੀ ਮਾਂ ਕੋਲ ਗਿਆ। ਨਰਸ ਵੀ ਉਥੇ ਮੌਜੂਦ ਸੀ ਜਿਸ ਨੇ ਬੱਚੇ ਨੂੰ ਤੁਰਨ 'ਚ ਮਦਦ ਕੀਤੀ। ਕੁੱਝ ਦੇਰ ਬਾਅਦ ਬੱਚੇ ਨੇ ਆਪਣੀ ਮਾਂ ਨੂੰ ਗਲੇ ਲਗਾਇਆ।
ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ, " ਦਿਲ ਦੀ ਸਰਜਰੀ ਮਗਰੋਂ ਕਦਮ ਚੁੱਕਣ ਵਾਲਾ ਇਹ ਛੋਟਾ ਵਿਅਕਤੀ ਹਰ ਕਿਸੇ ਦੇ ਚਿਹਰੇ 'ਤੇ ਮੁਸਕੁਰਾਹਟ ਲਿਆਉਣ ਲਈ ਕਾਫੀ ਹੈ। "
ਵਿੱਟਰ 'ਤੇ @hopkinsBRFC21 ਨਾਂਅ ਦੇ ਅਕਾਉਂਟ ਰਾਹੀਂ ਪੋਸਟ ਕੀਤੀ ਇਸ ਵੀਡੀਓ ਨੂੰ ਹੁਣ ਤੱਕ ਲਗਭਗ 3,000 ਵਾਰ ਵੇਖਿਆ ਜਾ ਚੁੱਕਿਆ ਹੈ।
ਟਵਿੱਟਰ ਨੇ ਇਸ ਬੱਚੇ ਦੇ ਇਸ ਕਦਮ ਲਈ ਉਸ ਨੂੰ ਬਹਾਦਰ ਦੱਸਦੇ ਹੋਏ ਉਸ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ