ETV Bharat / bharat

Vivek Agnihotri ਨੇ ਅਦਾਲਤ ਤੋਂ ਬਿਨਾਂ ਸ਼ਰਤ ਮੰਗੀ ਮੁਆਫੀ, ਨਿਰਦੇਸ਼ਕ ਨੇ ਜੱਜ ਨੂੰ ਲੈ ਕੇ ਕੀਤਾ ਸੀ ਟਵੀਟ - Vivek Agnihotri news in punjabi

ਵਿਵੇਕ ਅਗਨੀਹੋਤਰੀ ਨੂੰ 2018 ਦੇ ਅਦਾਲਤੀ ਮਾਣਹਾਨੀ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ। ਅੱਜ ਦਿੱਲੀ ਹਾਈ ਕੋਰਟ ਵਿੱਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਮਗਰੋਂ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।

Vivek Agnihotri
Vivek Agnihotri
author img

By

Published : Apr 10, 2023, 5:54 PM IST

ਹੈਦਰਾਬਾਦ: ਕਸ਼ਮੀਰ ਫਾਈਲਜ਼ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ 2018 ਦੇ ਅਦਾਲਤੀ ਮਾਣਹਾਨੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਪੇਸ਼ ਹੋਏ। ਇਸ ਦੌਰਾਨ ਫਿਲਮ ਨਿਰਮਾਤਾ ਨੇ ਆਪਣੇ ਇਤਰਾਜ਼ਯੋਗ ਟਵੀਟ ਲਈ ਅਦਾਲਤ 'ਚ ਬਿਨਾਂ ਸ਼ਰਤ ਮੁਆਫੀ ਮੰਗੀ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੂੰ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਬਰੀ ਕਰ ਦਿੱਤਾ।

ਅਦਾਲਤ ਨੇ ਅਗਨੀਹੋਤਰੀ ਨੂੰ ਦਿੱਤੀ ਇਹ ਚੇਤਾਵਨੀ : ਅਦਾਲਤ 2018 ਦੇ ਮਾਮਲੇ 'ਚ ਉਨ੍ਹਾਂ ਦੀ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ। ਦੱਸ ਦਈਏ ਕਿ ਅਗਨੀਹੋਤਰੀ ਨੂੰ ਪਿਛਲੇ ਮਹੀਨੇ ਜਾਰੀ ਇਕ ਹੁਕਮ ਵਿਚ ਅਦਾਲਤ ਨੇ 10 ਅਪ੍ਰੈਲ ਨੂੰ ਪੇਸ਼ ਹੋਣ ਦਾ ਸਖ਼ਤ ਹੁਕਮ ਦਿੱਤਾ ਸੀ। ਹਾਲਾਂਕਿ ਅੱਜ ਮਾਮਲੇ ਦੀ ਸੁਣਵਾਈ ਤੋਂ ਬਾਅਦ ਵਿਵੇਕ ਅਗਨੀਹੋਤਰੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਅਦਾਲਤ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਅਤੇ ਸਾਰੇ ਨਾਗਰਿਕ ਅਦਾਲਤੀ ਮਾਮਲਿਆਂ ਵਿੱਚ ਸੁਚੇਤ ਰਹਿਣ।

ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 24 ਮਈ ਤੈਅ ਕੀਤੀ: ਅਦਾਲਤ ਨੇ ਫਿਲਮ ਨਿਰਮਾਤਾ ਨੂੰ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਮਨ ਵਿੱਚ ਨਿਆਂਪਾਲਿਕਾ ਦਾ ਸਨਮਾਨ ਹੈ ਅਤੇ ਤੁਸੀਂ ਜਾਣਬੁੱਝ ਕੇ ਅਜਿਹਾ ਕਰਨ ਦਾ ਇਰਾਦਾ ਵੀ ਨਹੀਂ ਰਖਦੇ ਸੀ। ਇਸ ਲਈ ਤੁਹਾਨੂੰ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ ਵਾਪਸ ਲਿਆ ਜਾ ਰਿਹਾ ਹੈ। ਤੁਹਾਨੂ ਨਿੰਦਾ ਕਰਨ ਵਾਲੇ ਇਲਜ਼ਾਮਾਂ ਤੋਂ ਬਰੀ ਕੀਤਾ ਜਾਂਦਾ ਹੈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 24 ਮਈ ਤੈਅ ਕੀਤੀ ਹੈ।

ਮਾਮਲਾ ਕੀ ਸੀ: ਤੁਹਾਨੂੰ ਦੱਸ ਦੇਈਏ ਕਿ 2018 ਵਿੱਚ ਵਿਵੇਕ ਅਗਨੀਹੋਤਰੀ ਨੇ ਓਡੀਸ਼ਾ ਹਾਈ ਕੋਰਟ ਦੇ ਜਸਟਿਸ ਐਸ ਮੁਰਲੀਧਰ ਬਾਰੇ ਇਤਰਾਜ਼ਯੋਗ ਟਵੀਟ ਕੀਤਾ ਸੀ। ਫਿਲਮ ਨਿਰਮਾਤਾ ਨੇ ਜਸਟਿਸ ਐਸ ਮੁਰਲੀਧਰ 'ਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ 'ਚ ਕਾਰਕੁਨ ਗੌਤਮ ਨਵਲਸ਼ਾ ਨੂੰ ਰਾਹਤ ਦੇਣ ਦਾ ਦੋਸ਼ ਲਗਾਇਆ ਸੀ। ਦਰਅਸਲ, ਜਸਟਿਸ ਮੁਰਲੀਧਰ ਨੇ ਨਵਲੱਖਾ ਦੀ ਨਜ਼ਰਬੰਦੀ ਅਤੇ ਟਰਾਂਜ਼ਿਟ ਰਿਮਾਂਡ ਨੂੰ ਰੱਦ ਕਰ ਦਿੱਤਾ ਸੀ। ਇਸ ਕਾਰਨ ਵਿਵੇਕ ਨੇ ਜਸਟਿਸ ਐਸ ਮੁਰਲੀਧਰ 'ਤੇ ਟਿੱਪਣੀ ਕੀਤੀ ਸੀ।

ਇਹ ਵੀ ਪੜ੍ਹੋ:- Shakti Kapoor: ਸ਼ਕਤੀ ਕਪੂਰ ਵੀ ਜਲਦ ਭਰਨਗੇ ਆਸਟ੍ਰੇਲੀਆ ਦੀ ਉਡਾਣ, 27 ਮਈ ਨੂੰ ਹੋਣਗੇ ਲਾਈਵ ਸ਼ੋਅ ’ਚ ਸ਼ਾਮਿਲ

ETV Bharat Logo

Copyright © 2025 Ushodaya Enterprises Pvt. Ltd., All Rights Reserved.