ਹੈਦਰਾਬਾਦ: ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋਣ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਸਿਟੀ ਰਾਮੋਜੀ ਫਿਲਮ ਸਿਟੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ। ਪਹਿਲੇ ਹੀ ਦਿਨ ਫਿਲਮੀ ਸ਼ਹਿਰ ਨੂੰ ਦੇਖਣ ਲਈ ਸੈਲਾਨੀਆਂ ਦੀ ਭੀੜ ਲੱਗੀ ਹੋਈ ਸੀ। ਬੱਚਿਆਂ ਵਿੱਚ ਭਾਰੀ ਉਤਸ਼ਾਹ ਸੀ। ਸੈਲਾਨੀਆਂ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ।
ਫਿਲਮ ਸਿਟੀ ਦੇਖਣ ਆਉਣ ਵਾਲੇ ਯਾਤਰੀਆਂ ਨੇ ਕਿਹਾ ਕਿ ਰਾਮੋਜੀ ਫਿਲਮ ਸਿਟੀ ਬਹੁਤ ਜਬਰਦਸਤ ਹੈ, ਅਸੀਂ ਇੱਥੇ ਪਹਿਲੀ ਵਾਰ ਆਏ ਹਾਂ। ਸਾਡੀ ਟੀਮ 108 ਲੋਕਾਂ ਦੀ ਹੈ। ਇੱਥੇ ਪ੍ਰਬੰਧ ਕਾਫ਼ੀ ਵਧੀਆ ਹੈ।
ਇਕ ਸੈਲਾਨੀ ਨੇ ਕਿਹਾ ਕਿ ਸ਼ੁਰੂਆਤ ਬਹੁਤ ਜਬਰਦਸਤ ਹੈ। ਹਰ ਕੋਈ ਇਸਦਾ ਅਨੰਦ ਲੈ ਰਿਹਾ ਹੈ।
ਇਕ ਹੋਰ ਸੈਲਾਨੀ ਨੇ ਕਿਹਾ ਕਿ ਸਾਡਾ ਸਮੂਹ ਹੈਦਰਾਬਾਦ ਆਇਆ ਹੈ। ਅਸੀਂ ਰਾਮੋਜੀ ਫਿਲਮ ਸਿਟੀ ਦਾ ਅਨੰਦ ਲੈ ਰਹੇ ਹਾਂ। ਰਾਮੋਜੀ ਫਿਲਮ ਸਿਟੀ ਸ਼ਾਨਦਾਰ ਹੈ। ਤੁਸੀਂ ਬਹੁਤ ਸਾਰੇ ਰੋਮਾਂਚ ਦਾ ਤਜਰਬਾ ਕਰੋਗੇ। ਇਥੇ ਯੂਕੇ ਵੀ ਹੈ, ਯੂਐਸ ਵੀ ਹੈ. ਇੱਥੇ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਹੈ। ਮਹਾਂਭਾਰਤ ਅਤੇ ਰਾਮਾਇਣ ਵੀ ਹੈ।
ਇਸ ਸਮੇਂ ਦੌਰਾਨ ਕੋਰੋਨਾ ਨੂੰ ਰੋਕਣ ਲਈ ਸਾਰੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। 2000 ਏਕੜ ਵਿੱਚ ਫੈਲੇ ਸਿਨੇ-ਜਾਦੂ ਦੀ ਇਸ ਅਦਭੁੱਤ ਦੁਨੀਆ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ। ਇੱਥੇ ਬਗੀਚੇ, ਮਨਮੋਹਕ ਫੁਹਾਰੇ ਅਤੇ ਸਿਰਜਣਾਤਮਕ ਮਨੋਰੰਜਨ ਤੁਹਾਨੂੰ ਖੁਸ਼ ਕਰਦੇ ਹਨ।
ਗਿੰਨੀਜ਼ ਵਰਲਡ ਰਿਕਾਰਡਾਂ ਵੱਲੋਂ ਪ੍ਰਮਾਣਿਤ ਵਿਸ਼ਵ ਦੇ ਸਭ ਤੋਂ ਵੱਡੇ ਫਿਲਮੀ ਸ਼ਹਿਰ ਵਜੋਂ ਜਾਣਿਆ ਜਾਂਦਾ, ਇਹ ਸਥਾਨ ਦੇਸ਼ ਦਾ ਉਹ ਸਥਾਨ ਹੈ ਜਿੱਥੇ ਸੈਲਾਨੀਆਂ ਦਾ ਸੁਪਨਾ ਸਾਕਾਰ ਹੁੰਦਾ ਹੈ।
ਇਸ ਦੀਆਂ ਵਿਸ਼ਾਲ ਸਹੂਲਤਾਂ ਦੀ ਤਕਨੀਕੀ, ਆਰਕੀਟੈਕਚਰ ਅਤੇ ਲੈਂਡਸਕੇਪ ਡਿਜ਼ਾਇਨਿੰਗ ਅੰਤਰਰਾਸ਼ਟਰੀ ਮਾਹਰਾਂ ਵੱਲੋਂ ਵਿਕਸਤ ਕੀਤੀ ਗਈ ਹੈ।
ਰਾਮੋਜੀ ਫਿਲਮ ਸਿਟੀ ਕਈ ਫਿਲਮਾਂ ਲਈ ਆਦਰਸ਼ ਪਿਛੋਕੜ ਰਹੀ ਹੈ। ਇਥੇ ਫਿਲਮ ਦੇ ਵਿਸ਼ਾਲ ਨਿਰਮਾਣ ਢਾਂਚੇ ਅਤੇ ਪੇਸ਼ੇਵਰ ਸੇਵਾਵਾਂ ਉਪਲਬਧ ਹਨ। ਹਰ ਕੋਈ ਮੁਸ਼ਕਲ ਮੁਕਤ ਫਿਲਮ ਨਿਰਮਾਣ ਦਾ ਤਜਰਬਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਦਾ ਹੈ। ਇਸ ਦੀਆਂ ਹੈਰਾਨੀਜਨਕ ਵਿਸ਼ੇਸ਼ਤਾਵਾਂ ਇੱਕੋ ਦਿਨ ਵਿੱਚ ਇਕੋ ਸਮੇਂ ਕਈ ਫਿਲਮਾਂ ਦੀ ਸ਼ੂਟਿੰਗ ਕਰਨ ਦੇ ਯੋਗ ਬਣਾਉਂਦੀਆਂ ਹਨ।