ETV Bharat / bharat

UP Election 2022: ਪਹਿਲੇ ਪੜਾਅ 'ਚ 58 ਸੀਟਾਂ 'ਤੇ ਵੋਟਿੰਗ, ਦਾਅ 'ਤੇ ਕਈ ਮੰਤਰੀਆਂ ਦੀ ਸਾਖ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Election 2022) ਦੇ ਪਹਿਲੇ ਪੜਾਅ ਲਈ ਸੂਬੇ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਪਹਿਲੇ ਪੜਾਅ 'ਚ 58 ਸੀਟਾਂ 'ਤੇ ਵੋਟਿੰਗ
ਪਹਿਲੇ ਪੜਾਅ 'ਚ 58 ਸੀਟਾਂ 'ਤੇ ਵੋਟਿੰਗ
author img

By

Published : Feb 10, 2022, 8:18 AM IST

Updated : Feb 10, 2022, 9:16 AM IST

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਅੱਜ ਸੂਬੇ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਾਂ ਪੈ ਰਹੀਆਂ ਹਨ, ਉਹ ਸਾਰੇ ਰਾਜ ਦੇ ਪੱਛਮੀ ਖੇਤਰ ਦੇ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਗਈ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਹ ਵੀ ਪੜੋ: CM ਚੰਨੀ ਦਾ ਵੱਖਰਾ ਅੰਦਾਜ਼, ਹੁਣ ਜ਼ਿੰਮੀਦਾਰਾ ਢਾਬੇ ‘ਤੇ ਖਾਧੀ ਰੋਟੀ

ਇਸ ਪੜਾਅ 'ਚ ਸ਼ਾਮਲੀ, ਹਾਪੁੜ, ਗੌਤਮ ਬੁੱਧ ਨਗਰ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਆਗਰਾ ਜ਼ਿਲਿਆਂ 'ਚ ਵੋਟਾਂ ਪੈ ਰਹੀਆਂ ਹਨ। ਮੇਰਠ, ਕੈਰਾਨਾ ਅਤੇ ਹਾਪੁੜ ਵਿਧਾਨ ਸਭਾ ਸੀਟਾਂ 'ਤੇ ਲੋਕ ਸਵੇਰੇ 7 ਵਜੇ ਤੋਂ ਵੋਟ ਪਾਉਣ ਲਈ ਕਤਾਰਾਂ 'ਚ ਲੱਗ ਗਏ ਸਨ। ਇਸ ਦੇ ਨਾਲ ਹੀ ਵੋਟਿੰਗ ਸ਼ੁਰੂ ਹੁੰਦੇ ਹੀ ਵੋਟਰਾਂ ਨੇ ਆਪਣੀ ਵੋਟ ਪਾਉਣੀ ਸ਼ੁਰੂ ਕਰ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਕੇ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ।

ਪਹਿਲੇ ਪੜਾਅ ਲਈ ਚੋਣ ਪ੍ਰਚਾਰ ਦਾ ਕੰਮ ਮੰਗਲਵਾਰ ਸ਼ਾਮ 5 ਵਜੇ ਸਮਾਪਤ ਹੋ ਗਿਆ। ਚੋਣਾਂ ਦੇ ਪਹਿਲੇ ਪੜਾਅ ਵਿੱਚ ਕੁੱਲ 623 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਸ ਪੜਾਅ ਵਿੱਚ 2.27 ਕਰੋੜ ਵੋਟਰ ਹਨ। ਪਹਿਲੇ ਪੜਾਅ ਦੀਆਂ ਚੋਣਾਂ ਜਾਟ ਬਹੁਲਤਾ ਵਾਲੇ ਇਲਾਕੇ ਵਿੱਚ ਹੋਣਗੀਆਂ। ਇਸ ਪੜਾਅ ਵਿੱਚ ਰਾਜ ਸਰਕਾਰ ਦੇ ਮੰਤਰੀਆਂ ਸ਼੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਅਗਰਵਾਲ, ਅਤੁਲ ਗਰਗ ਅਤੇ ਚੌਧਰੀ ਲਕਸ਼ਮੀ ਨਰਾਇਣ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ।

ਪਹਿਲੇ ਪੜਾਅ 'ਚ 58 ਸੀਟਾਂ 'ਤੇ ਵੋਟਿੰਗ

ਇਹ ਵੀ ਪੜੋ: Punjab Assembly Election 2022: ਕੀ ਕੈਪਟਨ ਤੇ ਢੀਂਡਸਾ ਲਗਾਉਣਗੇ ਭਾਜਪਾ ਦੀ ਬੇੜੀ ਪਾਰ ?

ਸਾਲ 2017 ਵਿੱਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਹਿਲੇ ਪੜਾਅ ਵਿੱਚ 58 ਵਿੱਚੋਂ 53 ਸੀਟਾਂ ਜਿੱਤੀਆਂ ਸਨ, ਜਦੋਂ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਦੋ-ਦੋ ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਦਾ ਇਕ ਉਮੀਦਵਾਰ ਵੀ ਜਿੱਤ ਗਿਆ। ਚੋਣਾਂ ਦੇ ਮੱਦੇਨਜ਼ਰ ਯੂਪੀ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੀਆਂ ਅੰਤਰਰਾਜੀ ਸਰਹੱਦਾਂ ਸਮੇਤ ਅੰਤਰ-ਜ਼ਿਲ੍ਹਾ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

Last Updated : Feb 10, 2022, 9:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.