ਜੀਂਦ: ਹਰਿਆਣਾ (Haryana) ਦੇ ਜੀਂਦ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜਿਸ਼ ਕਾਰਨ ਮੰਗਲਵਾਰ ਨੂੰ ਬਦਮਾਸ਼ਾਂ ਨੇ ਜੀਂਦ ਦੇ ਰੋਹਤਕ ਰੋਡ 'ਤੇ ਸੀਮਿੰਟ ਵਪਾਰੀ ਅਤੇ ਉਸ ਦੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ਵਿੱਚ ਵਪਾਰੀ ਦੀ ਮੌਤ (Jind murder CCTV) ਹੋ ਗਈ ਜਦਕਿ ਉਸਦਾ ਭਤੀਜਾ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ ਇਹ ਮਾਮਲਾ ਪੁਰਾਣੀ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਕਾਰੋਬਾਰੀ ਸ਼ਿਆਮ ਸੁੰਦਰ ਇੱਕ ਕੇਸ ਵਿੱਚ ਗਵਾਹ ਸੀ ਜਿਸ ਦਾ ਫੈਸਲਾ ਜਲਦੀ ਹੀ ਆਉਣ ਵਾਲਾ ਸੀ। ਇਸ ਤੋਂ ਪਹਿਲਾਂ ਵੀ ਉਸ 'ਤੇ ਅਤੇ ਉਸ ਦੇ ਭਰਾ 'ਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਦੱਸ ਦੇਈਏ ਕਿ ਉਸਦੇ ਭਰਾ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ 'ਚ ਜਲਦ ਹੀ ਫੈਸਲਾ ਆਉਣ ਵਾਲਾ ਸੀ ਅਤੇ ਉਹ ਇਸ ਮਾਮਲੇ 'ਚ ਮੁੱਖ ਗਵਾਹ ਸੀ। ਇਹ ਕੇਸ 2017 ਦਾ ਹੈ ਅਤੇ ਇਸ ਕੇਸ ਵਿੱਚ ਸ਼ਿਆਮ ਸੁੰਦਰ ਦੀ ਗਵਾਹੀ ਹੋ ਚੁੱਕੀ ਹੈ।
ਮੰਗਲਵਾਰ ਨੂੰ ਵਪਾਰੀ ਸ਼ਿਆਮ ਸੁੰਦਰ ਆਪਣੀ ਦੁਕਾਨ ਦੇ ਬਾਹਰ ਬੈਠਾ ਚਾਹ ਪੀ ਰਿਹਾ ਸੀ। ਉਸੇ ਸਮੇਂ ਚੌੜੀ ਗਲੀ ਵਾਲੇ ਪਾਸੇ ਤੋਂ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਸ਼ਿਆਮ ਸੁੰਦਰ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਸ ਦੀ ਭਤੀਜਾ ਹੇਠਾਂ ਆ ਗਿਆ ਅਤੇ ਬਦਮਾਸ਼ਾਂ ਨੇ ਉਸ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਉਹ ਵੀ ਗੰਭੀਰ ਜ਼ਖਮੀ ਹੋ ਗਿਆ।
ਡੀਐਸਪੀ ਧਰਮਬੀਰ ਖਰਬ ਨੇ ਦੱਸਿਆ ਕਿ ਮਾਮਲਾ ਆਪਸੀ ਦੁਸ਼ਮਣੀ ਦਾ ਹੈ। ਚਾਚਾ-ਭਤੀਜੇ 'ਤੇ ਦੋ ਦਰਜਨ ਤੋਂ ਵੱਧ ਰਾਊਂਡ ਫਾਇਰ ਕੀਤੇ ਗਏ ਹਨ। ਫਿਲਹਾਲ ਸੀਸੀਟੀਵੀ (CCTV) ਫੁਟੇਜ ਕਬਜੇ ਵਿੱਚ ਲੈ ਕੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਸੀਆਈਏ ਦੀਆਂ ਦੋ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ:12ਵੀਂ ਜਮਾਤ ਦੇ ਵਿਦਿਆਰਥੀ ਨੇ 11ਵੀਂ ਜਮਾਤ ਦੀ ਵਿਦਿਆਰਥਣ ‘ਤੇ ਕੀਤਾ ਹਮਲਾ