ETV Bharat / bharat

ਟੂਲਕਿਟ ਕੇਸ: ਸ਼ੁਭਮ, ਨਿਕਿਤਾ ਅਤੇ ਸ਼ਾਂਤਨੂ ਦੀ ਅਗਾਊਂ ਜਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ

ਟੂਲਕਿਟ ਮਾਮਲੇ ਦੇ ਮੁਲਜ਼ਮ ਵਾਤਾਵਰਣ ਪ੍ਰੇਮੀ ਸ਼ੁਭਮ ਕਰ ਚੌਧਰੀ, ਨਿਕਿਤਾ ਜੈਕਬ ਅਤੇ ਸ਼ਾਂਤਨੂ ਮੁਲੁਕ ਦੀ ਅਗਾਊਂ ਜ਼ਮਾਨਤ ਪਟੀਸ਼ਨਾਂ ’ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਕੀਤੀ ਜਾਵੇਗੀ।

ਤਸਵੀਰ
ਤਸਵੀਰ
author img

By

Published : Mar 15, 2021, 11:24 AM IST

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਟੂਲਕਿਟ ਮਾਮਲੇ ਦੇ ਮੁਲਜ਼ਮ ਵਾਤਾਵਰਣ ਪ੍ਰੇਮੀ ਸ਼ੁਭਮ ਚੌਧਰੀ, ਨਿਕਿਤਾ ਜੈਕਬ ਅਤੇ ਸ਼ਾਂਤਨੂ ਮੁਲੁਕ ਦੀ ਅਗਾਊਂ ਜ਼ਮਾਨਤ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰੇਗੀ। ਅਦਾਲਤ ਨੇ ਤਿੰਨਾਂ ਦੀ ਗ੍ਰਿਫਤਾਰੀ ‘ਤੇ ਅੱਜ ਤੱਕ ਦੀ ਰੋਕ ਲਗਾ ਰੱਖੀ ਹੈ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਇਸ ਮਾਮਲੇ 'ਚ ਸੁਣਵਾਈ ਕਰਨਗੇ।

ਗ੍ਰਿਫ਼ਤਾਰੀ 'ਤੇ ਰੋਕ

12 ਮਾਰਚ ਨੂੰ ਸ਼ੁਭਮ ਕਰ ਚੌਧਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ, ਦਿੱਲੀ ਪੁਲਿਸ ਦੇ ਵਕੀਲ ਇਰਫ਼ਾਨ ਅਹਿਮਦ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ 'ਚ ਸਹਿ ਮੁਲਜ਼ਮ ਨਿਕਿਤਾ ਜੈਕਬ ਅਤੇ ਸ਼ਾਂਤਨੂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 15 ਮਾਰਚ ਨੂੰ ਹੋਣੀ ਹੈ।

ਉਨ੍ਹਾਂ ਨੇ 15 ਮਾਰਚ ਨੂੰ ਹੀ ਸ਼ੁਭਮ ਦੀ ਪਟੀਸ਼ਨ 'ਤੇ ਸੁਣਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ੁਭਮ ਨੂੰ ਬੰਬੇ ਹਾਈ ਕੋਰਟ ਤੋਂ 12 ਮਾਰਚ ਤੱਕ ਸੁਰੱਖਿਆ ਮਿਲੀ ਹੈ। ਫਿਰ ਅਦਾਲਤ ਨੇ ਉਸ ਨੂੰ ਪੁੱਛਿਆ ਕਿ 'ਕੀ ਤੁਹਾਨੂੰ 15 ਮਾਰਚ ਤੱਕ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ 'ਤੇ ਕੋਈ ਇਤਰਾਜ਼ ਹੈ। ਫਿਰ ਦਿੱਲੀ ਪੁਲਿਸ ਨੇ ਕਿਹਾ ਕਿ ਨਹੀਂ 'Extinction Rebellion' ਨਾਲ ਜੁੜਿਆ ਹੈ।

ਦੱਸ ਦੇਈਏ ਕਿ 3 ਮਾਰਚ ਨੂੰ ਬੰਬੇ ਹਾਈ ਕੋਰਟ ਨੇ ਸ਼ੁਭਮ ਚੌਧਰੀ ਨੂੰ ਟਰਾਂਜਿਟ ਜ਼ਮਾਨਤ ਦੇ ਦਿੱਤੀ ਸੀ। ਸ਼ੁਭਮ ਦੇ ਅਨੁਸਾਰ ਉਹ 'Extinction Rebellion' ਸੰਗਠਨ ਨਾਲ ਜੁੜਿਆ ਹੋਇਆ ਹੈ। ਜਿਸ ਨੂੰ 'ਐਕਸਿਨਟੇਸ਼ਨ ਬਗਾਵਤ' ਕਹਿੰਦੇ ਹਨ। ਸ਼ਾਂਤਨੂੰ ਮੁਲੁਕ ਅਤੇ ਨਿਕਿਤਾ ਜੈਕਬ ਵੀ ਇਸ ਸੰਸਥਾ ਨਾਲ ਜੁੜੇ ਹੋਏ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਟੂਲਕਿਟ ਮਾਮਲੇ 'ਚ ਸ਼ੁਭਮ ਨੂੰ ਝੂਠੇ ਤਰੀਕੇ ਨਾਲ ਫਸਾਇਆ ਗਿਆ ਹੈ।

ਦਿਸ਼ਾ ਰਵੀ ਨੂੰ ਮਿਲ ਚੁੱਕੀ ਹੈ ਜ਼ਮਾਨਤ

ਪਿਛਲੇ 23 ਫਰਵਰੀ ਨੂੰ ਅਦਾਲਤ ਨੇ ਇਸ ਮਾਮਲੇ ਦੀ ਆਰੋਪੀ ਦਿਸ਼ਾ ਰਵੀ ਨੂੰ ਜ਼ਮਾਨਤ ‘ਤੇ ਰਿਹਾ ਕਰਨ ਦੇ ਆਦੇਸ਼ ਦਿੱਤੇ ਸਨ। ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ 'ਚ ਦਿਸ਼ਾ ਰਵੀ ਨੂੰ 14 ਫਰਵਰੀ ਨੂੰ ਬੰਗਲੌਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਦੇ ਮੁਤਾਬਕ, ਦਿਸ਼ਾ ਰਵੀ ਨੇ ਸ਼ਾਂਤਨੂ ਅਤੇ ਨਿਕਿਤਾ ਉੱਤੇ ਦੋਸ਼ ਲਗਾਏ। ਸ਼ਾਂਤਨੂ ਅਤੇ ਨਿਕਿਤਾ ਨੂੰ ਬੀਤੀ 22 ਜਨਵਰੀ ਨੂੰ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ।

ਇਹ ਵੀ ਪੜ੍ਹੋ:ਸੰਖੇਪ ਬੀਮਾਰੀ ਤੋਂ ਬਾਅਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.