ETV Bharat / bharat

ਟੋਕਿਓ ਓਲੰਪਿਕ: PM ਨੇ ਕਿਹਾ- ਉਹ ਦਿਨ ਦੂਰ ਨਹੀਂ ਜਦੋਂ ਜਿੱਤਣਾ ਨਵੇਂ ਭਾਰਤ ਦੀ ਆਦਤ ਬਣ ਜਾਵੇਗੀ - ਪੀ ਵੀ ਸਿੰਧੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕਿਓ ਓਲੰਪਿਕ ਵਿਚ ਹਿੱਸਾ ਲੈਣ ਲਈ ਜਾ ਰਹੇ ਭਾਰਤੀ ਖਿਡਾਰੀਆਂ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਖਿਡਾਰੀਆਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚ ਮੈਰੀ ਕੌਮ, ਦੀਪਿਕਾ ਕੁਮਾਰੀ, ਸਾਨੀਆ ਮਿਰਜ਼ਾ ਅਤੇ ਨੀਰਜ ਚੋਪੜਾ ਵਰਗੇ ਮਸ਼ਹੂਰ ਨਾਮ ਹਨ।

PM ਨੇ ਕਿਹਾ- ਉਹ ਦਿਨ ਦੂਰ ਨਹੀਂ ਜਦੋਂ ਜਿੱਤਣਾ ਨਵੇਂ ਭਾਰਤ ਦੀ ਆਦਤ ਬਣ ਜਾਵੇਗੀ

author img

By

Published : Jul 13, 2021, 9:40 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 15 ਓਲੰਪਿਕ ਜਾਣ ਵਾਲੇ ਅਥਲੀਟਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਜਾਪਾਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਖਿਡਾਰੀਆਂ ਨਾਲ ਗੱਲ ਕੀਤੀ ਸੀ, ਉਨ੍ਹਾਂ ਵਿੱਚ ਐਮਸੀ ਮੈਰੀਕਾਮ (ਮੁੱਕੇਬਾਜ਼ੀ), ਸਾਨੀਆ ਮਿਰਜ਼ਾ (ਟੈਨਿਸ), ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਤੋਂ ਇਲਾਵਾ ਜੈਵਲਿਨ ਸੁੱਟਣ ਵਾਲੇ ਨੀਰਜ ਚੋਪੜਾ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਦੂਤੀ ਚੰਦ (ਅਥਲੈਟਿਕਸ), ਅਸ਼ੀਸ਼ ਕੁਮਾਰ (ਕੁਸ਼ਤੀ), ਪੀਵੀ ਸਿੰਧੂ (ਬੈਡਮਿੰਟਨ), ਈਲੇਵਨੀਲ ਵਾਲਾਰੀਵਨ (ਨਿਸ਼ਾਨੇਬਾਜ਼), ਸੌਰਭ ਚੌਧਰੀ (ਨਿਸ਼ਾਨੇਬਾਜ਼), ਸ਼ਰਥ ਕਮਲ (ਟੇਬਲ ਟੈਨਿਸ),ਮਨੀਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਟ (ਕੁਸ਼ਤੀ), ਸਾਜਨ ਪ੍ਰਕਾਸ਼ (ਤੈਰਾਕੀ) ਅਤੇ ਮਨਪ੍ਰੀਤ ਸਿੰਘ (ਹਾਕੀ) ਸ਼ਾਮਲ ਸਨ। ਇਸ ਦੌਰਾਨ ਕਈ ਕੇਂਦਰੀ ਮੰਤਰੀ ਵੀ ਸ਼ਾਮਿਲ ਹੋਏ।

ਪੀਐਮ ਮੋਦੀ ਨੇ ਸਿੰਧੂ ਨੂੰ ਕਿਹਾ- ਇਕੱਠੇ ਆਈਸ ਕਰੀਮ ਖਾਵਾਂਗੇ

ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਟੋਕਿਓ ਓਲੰਪਿਕ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਤੁਹਾਡੇ ਮਾਪੇ ਤੁਹਾਨੂੰ ਆਈਸ ਕਰੀਮ ਖਾਣ ਤੋਂ ਰੋਕਦੇ ਸਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕਿਓ ਵਿੱਚ ਤੁਹਾਡੀ ਸਫਲਤਾ ਤੋਂ ਬਾਅਦ ਮੈਂ ਵੀ ਤੁਹਾਡੇ ਨਾਲ ਆਈਸ ਕਰੀਮ ਖਾਵਾਂਗਾ।

ਪ੍ਰਧਾਨ ਮੰਤਰੀ ਨੇ ਮੈਰੀ ਕੌਮ ਨੂੰ ਪੁੱਛਿਆ-ਤੁਹਾਡਾ ਮਨਪਸੰਦ ਖਿਡਾਰੀ ਕੌਣ ਹੈ

ਪੀਐਮ ਨੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐਸ ਸੀ ਮੈਰੀ ਕੌਮ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਤੁਹਾਡਾ ਮਨਪਸੰਦ ਖਿਡਾਰੀ ਕੌਣ ਹੈ? ਇਸ ‘ਤੇ ‘ਸੁਪਰਮੌਮ’ਨੇ ਕਿਹਾ ਕਿ ਮੁੱਕੇਬਾਜ਼ੀ ਵਿੱਚ ਮੇਰਾ ਮਨਪਸੰਦ ਖਿਡਾਰੀ ਮੁਹੰਮਦ ਅਲੀ ਹੈ। ਉਹ ਮੇਰੇ ਲਈ ਪ੍ਰੇਰਣਾ ਸਰੋਤ ਰਿਹਾ ਹੈ।

ਸਾਨੀਆ ਨੇ ਕਿਹਾ- ਪ੍ਰਧਾਨ ਮੰਤਰੀ ਮੋਦੀ ਨੇ ਹਰ ਚੀਜ ਵਿੱਚ ਸਮਰਥਨ ਕੀਤਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮਿਲੇ ਉਤਸ਼ਾਹ ਦਾ ਜ਼ਿਕਰ ਕਰਦਿਆਂ ਸਾਨੀਆ ਮਿਰਜ਼ਾ ਜੋ ਟੈਨਿਸ ਦੀ ਚੋਟੀ ਦੀ ਮਹਿਲਾ ਖਿਡਾਰਨ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ ਦੇਸ਼ ਵਿੱਚ ਹੋਰ ਖੇਡਾਂ ਪ੍ਰਤੀ ਵਿਸ਼ਵਾਸ ਬਹੁਤ ਜ਼ਿਆਦਾ ਵਧਿਆ ਹੈ । ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਹਮੇਸ਼ਾਂ ਤੁਹਾਡਾ ਸਮਰਥਨ ਮਿਲਿਆ ਹੈ। ਸਾਨੀਆ ਨੇ ਕਿਹਾ ਜਦੋਂ ਵੀ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਮਿਲੀ ਤੁਸੀਂ ਮੈਨੂੰ ਹਮੇਸ਼ਾਂ ਉਤਸ਼ਾਹਿਤ ਕੀਤਾ ਹੈ।

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਾਸੀਆਂ ਵੱਲੋਂ ਸ਼ੁਭਕਾਮਨਾਵਾਂ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਨੈਮੋ ਐਪ ’ਤੇ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਲੋਕ ‘ਨਮੋ ਐਪ’ ‘ਤੇ ਤੁਹਾਡੇ ਲਈ ਮੈਸੇਜ ਭੇਜ ਰਹੇ ਹਨ ਤੇ ਹਾਡੇ ਲਈ ਖੁਸ਼ੀ ਮਨਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਹਿਲੀ ਵਾਰ ਇੰਨ੍ਹੀ ਵੱਡੀ ਗਿਣਤੀ ਦੇ ਵਿੱਚ ਓਲੰਪਿਕ ਲਈ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ ਤੇ ਪਹਿਲਾ ਵਾਰ ਭਾਰਤ ਦੇ ਖਿਡਾਰੀ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਲੈ ਰਹੇ ਹਨ।

ਪੀਐਮ ਨੇ ਕਿਹਾ ਕਿ ਤੁਹਾਡੇ ਸਾਰੇ ਖਿਡਾਰੀਆਂ ਨੂੰ ਵੇਖਦਿਆਂ, ਤੁਹਾਡੀ ਇਸ ਤਾਕਤ ਨੂੰ ਵੇਖਦਿਆਂ, ਕੋਈ ਸ਼ੱਕ ਨਹੀਂ ਬਚਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਹਾਡੇ ਅਤੇ ਦੇਸ਼ ਦੇ ਨੌਜਵਾਨਾਂ ਦੇ ਉਤਸ਼ਾਹ ਨੂੰ ਵੇਖਦਿਆਂ, ਮੈਂ ਕਹਿ ਸਕਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਜਿੱਤਣਾ ਨਵੇਂ ਭਾਰਤ ਦੀ ਆਦਤ ਬਣ ਜਾਵੇਗੀ।

ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 119 ਖਿਡਾਰੀਆਂ ਸਮੇਤ 228 ਮੈਂਬਰਾਂ ਨੂੰ ਟੋਕਿਓ ਓਲੰਪਿਕ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਭਾਰਤੀ ਅਥਲੀਟਾਂ ਦਾ ਪਹਿਲਾ ਸਮੂਹ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ:Tokyo Olympics : ਦੀਪਕ ਕਾਬਰਾ ਰੱਚਣਗੇ ਇਤਿਹਾਸ, ਜਿਮਨਾਸਟਿਕ ‘ਚ ਬਤੌਰ ਪਹਿਲੇ ਭਾਰਤੀ ਜੱਜ ਵੱਜੋਂ ਹੋਏ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.