ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ, ਜਿਸ ਤੋਂ ਮਗਰੋਂ ਹੁਣ ਸਿੱਧੂ ਦੀ ਭਲਕੇ ਤਾਜਪੋਸ਼ੀ ਹੋਵੇਗੀ। ਸਿੱਧੂ ਦੀ ਇਸ ਤਾਜਪੋਸ਼ੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲਣ ਹੋਣ ਲਈ ਰਾਜੀ ਹੋ ਗਏ ਨੇ। ਬੁੱਧਵਾਰ ਸਵੇਰੇ ਕਈ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਵਿਖੇ ਸੱਦਾ ਦੇਣ ਲਈ ਪਹੁੰਚੇ ਸਨ। ਜਿਸ ਨੂੰ ਕੈਪਟਨ ਨੇ ਬਿੰਨਾਂ ਸ਼ਰਤ ਕਬੂਲ ਕਰ ਲਿਆ ਹੈ।
![ਕੈਪਟਨ ਵੱਲੋਂ ਸਿੱਧੂ ਦਾ ਸੱਦਾ ਕਬੂਲ](https://etvbharatimages.akamaized.net/etvbharat/prod-images/12537937_pick.jpeg)
ਜਾਣਕਾਰੀ ਦੇ ਮੁਤਾਬਕ ਮੁੱਖਮੰਤਰੀ ਨਾਲ ਨਵਜੋਤ ਸਿੱਧੂ ਕੱਲ ਪੰਜਾਬ ਭਵਨ ਵਿਧਾਇਕਾਂ ਅਤੇ ਕੈਬਿਨੇਟ ਮੰਤਰੀਆਂ ਨਾਲ ਹੋਣਗੇ ਸ਼ਾਮਿਲ। ਕੁਲਜੀਤ ਨਾਗਰਾ ਨੇ ਮੁੱਖਮੰਤਰੀ ਨਾਲ ਬੈਠਕ ਤੋਂ ਬਾਅਦ ਇਸ ਸਬੰਧੀ ਦਿੱਤੀ ਜਾਣਕਾਰੀ ।
![ਸੱਦਾ ਕਬੂਲ](https://etvbharatimages.akamaized.net/etvbharat/prod-images/12537937_12.jpeg)
ਇਹ ਵੀ ਪੜੋ: ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਡੈਨੀ ਦੇ ਘਰ ਪਹੁੰਚੇ ਨਵਜੋਤ ਸਿੱਧੂ
ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਹੋ ਰਿਹਾ ਹੈ। ਇਸ ਬਾਰੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੀ ਡਿਊਟੀ ਕੁਲਜੀਤ ਸਿੰਘ ਨਾਗਰਾ ਦੀ ਲੱਗੀ ਸੀ। ਨਾਗਰਾ ਨੇ ਕਿਹਾ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਬਾਕੀ ਦੇ ਕਾਂਗਰਸੀ ਲੀਡਰ ਵੀ ਸਮਾਗਮ 'ਚ ਆਉਣਗੇ।
ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ 23 ਜੁਲਾਈ ਨੂੰ ਸਵੇਰੇ 11 ਵਜੇ ਤਾਜਪੋਸ਼ੀ ਸਮਾਗਮ ਹੋਵੇਗਾ। ਇਸ ਸਮਾਰੋਹ ਦੌਰਾਨ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜ਼ੀਆਂ ਤੇ ਪਵਨ ਗਰਗ ਆਪੋ-ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਰੋਹ ਵਿੱਚ ਹਾਜ਼ਰ ਹੋਣਗੇ। ਚਰਚਾ ਹੈ ਕਿ ਰਾਵਤ ਖੁਦ ਮੁੱਖ ਮੰਤਰੀ ਨੂੰ ਸਮਾਰੋਹ ਵਿਚ ਲਿਆ ਸਕਦੇ ਹਨ।
ਇਸ ਤਾਜਪੋਸ਼ੀ ਸਮਾਗਮ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਵਿਧਾਇਕਾਂ, ਮੰਤਰੀਆਂ, ਸਾਂਸਦਾਂ ਤੇ ਪਾਰਟੀ ਆਗੂਆਂ ਲਈ ਚਾਹ ਦਾ ਵੀ ਪ੍ਰਬੰਧ ਕੀਤਾ ਗਿਆ ਹੈ
![ਕੈਪਟਨ ਵੱਲੋਂ ਸਿੱਧੂ ਦਾ ਸੱਦਾ ਕਬੂਲ](https://etvbharatimages.akamaized.net/etvbharat/prod-images/12537937_tweet.jpeg)
ਦੱਸ ਦਈਏ ਕਿ ਕਰੀਬ 62 ਵਿਧਾਇਕਾਂ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਜਪੋਸ਼ੀ ਸਮਾਗਮ ਦਾ ਸੱਦਾ ਪੱਤਰ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ। ਵਿਧਾਇਕਾਂ ਵੱਲੋਂ ਪਾਸ ਕੀਤੇ ਗਏ ਲਿਖਤੀ ਮਤੇ ਵਿੱਚ ਕਿਹਾ ਗਿਆ ਸੀ ਕਿ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਗਏ ਹਨ। ਹਾਈਕਮਾਨ ਦੇ ਫੈਸਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਇਨ੍ਹਾਂ ਸਭਨਾਂ ਨੂੰ ਅਸ਼ੀਰਵਾਦ ਦੇਣ ਲਈ ਸਮਾਗਮ ’ਚ ਸ਼ਮੂਲੀਅਤ ਕਰਨ।
ਇਹ ਵੀ ਪੜੋ: ਦੇਸ਼ ਦਾ ਕਿਸਾਨ ਪਰਿਵਾਰ ਸਮੇਤ ਦਿੱਲੀ ਬਾਰਡਰਾਂ 'ਤੇ ਕਰ ਰਿਹਾ ਸੰਘਰਸ਼:ਭਗਵੰਤ ਮਾਨ