ਪੁਣੇ/ ਮਹਾਰਾਸ਼ਟਰ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਛੋਟਾ ਇੱਕ ਸੀਟ ਵਾਲਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਇੱਕ ਮਹਿਲਾ ਪਾਇਲਟ ਜ਼ਖ਼ਮੀ ਹੋ ਗਈ। ਇਸ ਜਹਾਜ਼ ਨੇ ਅੱਜ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ। ਕੁਝ ਦੇਰ ਬਾਅਦ ਇੰਦਾਪੁਰ ਤਾਲੁਕਾ ਦੇ ਕਦਬਨਵਾੜੀ ਨੇੜੇ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਹਾਦਸੇ 'ਚ ਮਹਿਲਾ ਪਾਇਲਟ ਸੁਰੱਖਿਅਤ ਹਨ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਜਾਰੀ ਹੈ। ਕਾਰਵਰ ਏਵੀਏਸ਼ਨ ਬਾਰਾਮਤੀ ਵਿੱਚ ਔਰਤਾਂ ਨੂੰ ਪਾਇਲਟ ਸਿਖਲਾਈ ਪ੍ਰਦਾਨ ਕਰਦੀ ਹੈ। ਅੱਜ ਸਵੇਰੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਇੱਕ ਸਿਖਲਾਈ ਜਹਾਜ਼ ਕਦਬਨਵਾੜੀ ਵਿੱਚ ਕਿਸਾਨ ਬਰਹਾਤੇ ਦੇ ਖੇਤ ਵਿੱਚ ਅਚਾਨਕ ਹਾਦਸਾਗ੍ਰਸਤ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਗੁਆਂਢੀ ਪੋਂਡਾਕੁਲੇ ਬਸਤੀ ਦੇ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਮਹਿਲਾ ਪਾਇਲਟ ਨੂੰ ਬਚਾਇਆ। ਇਸ ਹਾਦਸੇ 'ਚ ਜਹਾਜ਼ ਨੁਕਸਾਨਿਆ ਗਿਆ। ਬਾਰਾਮਤੀ ਤੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਪਾਇਲਟ ਭਾਵਨਾ ਰਾਠੌੜ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਹਿਲਾ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਜਹਾਜ਼ ਦਾ ਬਾਕੀ ਹਿੱਸਾ ਨੁਕਸਾਨਿਆ ਗਿਆ। ਇਸ ਮੌਕੇ ਬਾਰਾਮਤੀ ਤੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਉਥੇ ਪਹੁੰਚੀ।
ਇਹ ਵੀ ਪੜ੍ਹੋ: 25 ਜੁਲਾਈ ਨੂੰ ਸੋਲਨ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ