ETV Bharat / bharat

ਆਈਆਈਟੀ ਕੈਂਪਸ 'ਚ ਵਿਦਿਆਰਥੀ ਦੀ ਅੱਧ ਸੜੀ ਹੋਈ ਲਾਸ਼ ਮਿਲੀ

ਚੇਨਈ ਦੇ ਆਈਆਈਟੀ ਕੈਂਪਸ ਵਿੱਚ ਇੱਕ ਖੋਜ ਵਿਦਿਆਰਥੀ ਦੀ ਅਧ ਸੜੀ ਲਾਸ਼ ਮਿਲੀ ਹੈ। ਪੁਲਿਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਈਆਈਟੀ ਚੇਨਈ ਦਾ ਇਕ ਖੋਜ ਵਿਦਿਆਰਥੀ ਜੋ ਕੇਰਲਾ ਦਾ ਰਹਿਣ ਵਾਲਾ ਸੀ ਉਸ ਵਲੋਂ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਉਨੀ ਕ੍ਰਿਸ਼ਨਨ ਨਈਅਰ ਵਜੋਂ ਹੋਈ ਹੈ।

ਆਈਆਈਟੀ ਕੈਂਪਸ 'ਚ ਵਿਦਿਆਰਥੀ ਦੀ ਅੱਧ ਸੜੀ ਹੋਈ ਲਾਸ਼ ਮਿਲੀ
ਆਈਆਈਟੀ ਕੈਂਪਸ 'ਚ ਵਿਦਿਆਰਥੀ ਦੀ ਅੱਧ ਸੜੀ ਹੋਈ ਲਾਸ਼ ਮਿਲੀ
author img

By

Published : Jul 2, 2021, 9:50 AM IST

ਚੇਨਈ: ਚੇਨਈ ਦੇ ਆਈਆਈਟੀ ਕੈਂਪਸ ਵਿੱਚ ਇੱਕ ਖੋਜ ਵਿਦਿਆਰਥੀ ਦੀ ਅਧਸੜੀ ਲਾਸ਼ ਮਿਲੀ ਹੈ। ਪੁਲਿਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਈਆਈਟੀ ਚੇਨਈ ਦਾ ਇਕ ਖੋਜ ਵਿਦਿਆਰਥੀ ਜੋ ਕੇਰਲਾ ਦਾ ਰਹਿਣ ਵਾਲਾ ਸੀ ਉਸ ਵਲੋਂ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਉਨੀ ਕ੍ਰਿਸ਼ਨਨ ਨਈਅਰ ਵਜੋਂ ਹੋਈ ਹੈ। ਜਿਸਨੇ ਕੇਰਲਾ ਤੋਂ ਬੀ.ਟੈਕ ਕਰਨ ਤੋਂ ਬਾਅਦ ਪ੍ਰੋਜੈਕਟ ਮੈਨੇਜਰ ਵਜੋਂ ਆਈਆਈਟੀ 'ਚ ਜੁਆਇੰਨ ਕੀਤਾ ਸੀ।

ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਕੋਰੋਨਾ ਦੇ ਚੱਲਦਿਆਂ ਕਾਲਜ ਬੰਦ ਸੀ ਅਤੇ ਉਕਤ ਵਿਦਿਆਰਥੀ ਆਈਆਈਟੀ ਦੇ ਹੋਸਟਲ 'ਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰਦਾ ਸੀ। ਉਕਤ ਘਟਨਾ ਸਬੰਧੀ ਹਾਕੀ ਕੋਚ ਵਲੋਂ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ 'ਚ ਪੁਲਿਸ ਵਲੋਂ ਲਾਸ਼ ਨੂੰ ਕਬਜੇ 'ਚ ਲੈਕੇ ਸਥਾਨਕ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਪੁਲਿਸ ਦੁਆਰਾ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਨੀ ਕ੍ਰਿਸ਼ਨਨ ਆਈਆਈਟੀ ਵਿਦਿਆਰਥੀਆਂ ਦੇ ਪ੍ਰੋਜੈਕਟ ਕੋਆਰਡੀਨੇਟਰ ਵਜੋਂ ਆਈਆਈਟੀ ਗਏ ਸਨ। ਉਕਤ ਘਟਨਾ ਨੂੰ ਲੈਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਘਟਨਾ ਖੁਦਕੁਸ਼ੀ ਹੈ ਜਾਂ ਫਿਰ ਕਿਸੇ ਵਲੋਂ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਉਡਣ ਵਾਲੀ ਕਾਰ ਦੀ ਟੈਸਟ ਉਡਾਣ, ਦੋ ਸ਼ਹਿਰਾਂ ਵਿਚਕਾਰ ਦੂਰੀ 35 ਮਿੰਟਾਂ ਵਿੱਚ

ETV Bharat Logo

Copyright © 2024 Ushodaya Enterprises Pvt. Ltd., All Rights Reserved.