ਬੈਂਗਲੁਰੂ: ਕਰਨਾਟਕ ਦੇ ਬੈਂਗਲੁਰੂ ਵਿੱਚ ਆਰਆਰ ਨਗਰ ਪੁਲਿਸ ਨੇ 57 ਲੱਖ ਰੁਪਏ ਦੀਆਂ ਸਮਾਰਟ ਘੜੀਆਂ ਦੇ ਨਾਲ ਇੱਕ ਟੈਂਪੂ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਮੀਰ ਅਹਿਮਦ (28) ਅਤੇ ਸਈਦ ਸ਼ਹੀਦ (26) ਵਜੋਂ ਹੋਈ ਹੈ। ਬੀਤੀ 15 ਜਨਵਰੀ ਦੀ ਰਾਤ ਕਰੀਬ 10:45 ਵਜੇ ਆਰ.ਆਰ.ਨਗਰ ਦੇ ਜਵਾਰੇਗੌੜਾ ਦੋਦੀ ਕੋਲ ਮੁਲਜ਼ਮਾਂ ਨੇ ਜੈਦੀਪ ਇੰਟਰਪ੍ਰਾਈਜ਼ ਨਾਮ ਦੀ ਕੰਪਨੀ ਦਾ ਟੈਂਪੂ ਰੋਕਿਆ ਸੀ। ਬਾਅਦ ਵਿੱਚ ਮੁਲਜ਼ਮਾਂ ਨੇ ਡਰਾਈਵਰ ਅਤੇ ਕਲੀਨਰ ਦੀ ਕੁੱਟਮਾਰ ਕੀਤੀ ਅਤੇ ਟੈਂਪੂ ਲੈ ਕੇ ਫ਼ਰਾਰ ਹੋ ਗਏ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 57 ਲੱਖ ਰੁਪਏ ਦੀ ਕੀਮਤ ਦੀਆਂ 1,282 ਘੜੀਆਂ ਦੇ 23 ਡੱਬਿਆਂ ਵਾਲੇ ਇੱਕ ਟੈਂਪੂ ਵਿੱਚ ਗੋਦਾਮ ਦੇ ਕਰਮਚਾਰੀ ਜੌਹਨ ਅਤੇ ਬਿਸਲ ਕਿਸਾਨ ਮਲੂਰ ਸਥਿਤ ਫਲਿੱਪਕਾਰਟ ਦੇ ਗੋਦਾਮ ਤੋਂ ਆਰ.ਆਰ.ਨਗਰ ਦੇ ਜਵੇਰਗੌੜਾ ਨਗਰ ਵੱਲ ਆ ਰਹੇ ਸਨ। ਉਦੋਂ ਇੱਕ ਕਾਰ ਅਤੇ 3 ਦੋਪਹੀਆ ਵਾਹਨਾਂ ਵਿੱਚ ਆਏ ਮੁਲਜ਼ਮਾਂ ਨੇ ਟੈਂਪੂ ਨੂੰ ਰੋਕ ਲਿਆ। ਬਾਅਦ 'ਚ ਮੁਲਜ਼ਮਾਂ ਨੇ ਜੌਨ ਅਤੇ ਬਿਸਲ 'ਤੇ ਹਮਲਾ ਕਰ ਦਿੱਤਾ ਅਤੇ ਘੜੀਆਂ ਸਮੇਤ ਟੈਂਪੂ ਵੀ ਲੈ ਗਏ। ਇਸ ਸਬੰਧੀ ਆਰ.ਆਰ.ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਇਸ ਮਾਮਲੇ 'ਚ ਦੱਸਿਆ ਕਿ ਸ਼ਿਕਾਇਤ ਕਰਤਾ ਹਨੂਮਗੌੜਾ ਦੇ ਟੈਂਪੂ ਨੇ ਮੁਲਜ਼ਮਾਂ ਦੀ ਬਾਈਕ ਨੂੰ ਹਲਕੀ ਟੱਕਰ ਮਾਰ ਦਿੱਤੀ ਸੀ। ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮਾਂ ਨੇ ਟੈਂਪੂ ਦਾ ਪਿੱਛਾ ਕੀਤਾ ਅਤੇ ਉਸ 'ਤੇ ਹਮਲਾ ਕਰ ਦਿੱਤਾ। ਸਮਾਰਟ ਘੜੀਆਂ ਨਾਲ ਲੱਦੀ ਗੱਡੀ ਲੈ ਕੇ ਫ਼ਰਾਰ ਹੋ ਗਏ। ਕਾਰ ਵਿੱਚੋਂ ਲੱਖਾਂ ਰੁਪਏ ਦੀਆਂ ਘੜੀਆਂ ਕੱਢ ਕੇ ਕਿਤੇ ਹੋਰ ਲੈ ਗਏ। ਬਾਅਦ ਵਿੱਚ ਉਹ ਟੈਂਪੂ ਨੂੰ ਉੱਥੇ ਹੀ ਛੱਡ ਚਲੇ ਗਏ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪੱਛਮੀ ਡਵੀਜ਼ਨ ਦੇ ਵਧੀਕ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਕਿ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:- Digvijay on Surgical strike: ਪਹਿਲਾਂ ਕਾਂਗਰਸ ਨੇ ਕੀਤਾ ਕਿਨਾਰਾ, ਹੁਣ ਦਿਗਵਿਜੇ ਨੇ ਲਿਆ ਸਰਜੀਕਲ ਸਟ੍ਰਾਈਕ 'ਤੇ 'ਯੂ' ਟਰਨ