ETV Bharat / bharat

ਸਵੱਪਨ ਦਾਸਗੁਪਤਾ ਦਾ ਰਾਜ ਸਭਾ ਤੋਂ ਅਸਤੀਫ਼ਾ, BJP ਵੱਲੋਂ ਟਿਕਟ ਦੇਣ ਮਗਰੋਂ ਉੱਠੇ ਸਵਾਲ

TMC ਦੇ ਦੋਸ਼ਾਂ ਉੱਤੇ ਸਵੱਪਨ ਦਾਸਗੁਪਤਾ ਨੇ ਕਿਹਾ ਕਿ ਨਿਯਮਾਂ ਬਾਰੇ ਉਨ੍ਹਾਂ ਨੂੰ ਪਤਾ ਹੈ। ਇਹ ਸਵਾਲ ਜੇ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਉੱਠਦਾ, ਤਾਂ ਇਸ ਵਿੱਚ ਬੋਲਣ ਲਈ ਕੁੱਝ ਹੁੰਦਾ।

Swapan dasgupta resigns
ਸਵੱਪਨ ਦਾਸਗੁਪਤਾ
author img

By

Published : Mar 16, 2021, 3:35 PM IST

ਕੋਲਕਾਤਾ: ਪੱਛਮੀ ਬੰਗਾਲ ’ਚ ਭਾਜਪਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸਵੱਪਨ ਦਾਸਗੁਪਤਾ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਹਾਲੇ ਮਨਜ਼ੂਰ ਨਹੀਂ ਹੋਇਆ। ਤ੍ਰਿਣਮੂਲ ਕਾਂਗਰਸ (TMC) ਨੇ ਸਵੱਪਨ ਦਾਸਗੁਪਤਾ ਦੀ ਉਮੀਦਵਾਰੀ ਉੱਤੇ ਸਵਾਲ ਚੁੱਕੇ ਗਏ ਹਨ। TMC ਸੰਸਦ ਮੈਂਬਰ ਮਹੁਆ ਮੋਇਤਰਾ ਨੇ ਸੰਵਿਧਾਨ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਦਾਸਗੁਪਤਾ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ।

ਦੋਸ਼ ਲੱਗਣ ਤੋਂ ਬਾਅਦ ਗੁਪਤਾ ਨੇ ਕਿਹਾ ਕਿ ਮੈਂ ਹਾਲੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕੀਤਾ, ਨਾਮਜ਼ਦਗੀ ਤੋਂ ਪਹਿਲਾਂ ਸਾਰੇ ਵਿਵਾਦ ਹੱਲ ਕਰ ਲਏ ਜਾਣਗੇ। ਮਹੁਆ ਮੋਇਤਰਾ ਨੇ ਟਵੀਟ ਕੀਤਾ, ਸਵੱਪਨ ਦਾਸਗੁਪਤਾ ਪੱਛਮੀ ਬੰਗਾਲ ਚੋਣਾਂ ’ਚ ਭਾਜਪਾ ਉਮੀਦਵਾਰ ਹਨ।

Swapan dasgupta resigns
ਸਵੱਪਨ ਦਾਸਗੁਪਤਾ ਦਾ ਟਵੀਟ।

ਸੰਵਿਧਾਨ ਦੀ 10ਵੀਂ ਅਨੁਸੂਚੀ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਸਹੁੰ ਚੁੱਕਣ ਦੇ ਛੇ ਮਹੀਨਿਆਂ ਬਾਅਦ ਕਿਸੇ ਵੀ ਸਿਆਸੀ ਪਾਰਟੀ ’ਚ ਸ਼ਾਮਲ ਹੁੰਦਾ ਹੈ, ਤਾਂ ਰਾਜ ਸਭਾ ਮੈਂਬਰ ਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਅਪ੍ਰੈਲ 2016 ’ਚ ਸਹੁੰ ਚੁਕਾਈ ਗਈ ਸੀ। ਭਾਜਪਾ ’ਚ ਸ਼ਾਮਲ ਹੋਣ ਲਈ ਹੁਣ ਅਯੋਗ ਐਲਾਨਿਆ ਜਾਣਾ ਚਾਹੀਦਾ ਹੈ।

ਸਵੱਪਨ ਦਾਸ ਗੁਪਤਾ ਬੰਗਾਲ ਦੀ ਸਿਆਸਤ ਦੇ ਵੱਡੇ ਚਿਹਰਿਆਂ ’ਚ ਸ਼ੁਮਾਰ ਹਨ। ਉਹ ਪੱਤਰਕਾਰ ਵੀ ਹਨ। ਭਾਜਪਾ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੂੰ ਸਾਲ 2015 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.