ਸੋਨੀਪਤ : ਕਿਸਾਨ ਅੰਦੋਲਨ 'ਚ ਸ਼ਾਮਲ ਚਾਰ ਕਿਸਾਨ ਨੇਤਾਵਾਂ ਦੇ ਕਤਲ ਦੀ ਸਾਜਿਸ਼ ਦੀ ਗੱਲ ਕਹਿਣ ਵਾਲੇਾ ਸ਼ੱਕੀ ਨੌਜਵਾਨ ਨੇ ਮੁੜ ਆਪਣੇ ਬਿਆਨ ਬਦਲ ਲਏ ਹਨ। ਉਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਦਬਾਅ 'ਚ ਆ ਕੇ ਕਤਲ ਦੀ ਗੱਲ ਕਹੀ ਸੀ। ਇਹ ਗੱਲ ਸ਼ੱਕੀ ਨੌਜਵਾਨ ਨੇ ਈਟੀਵੀ ਭਾਰਤ ਹਰਿਆਣਾ ਦੇ ਕੈਮਰੇ 'ਤੇ ਕਹੀ।
ਸ਼ੱਕੀ ਨੌਜਵਾਨ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਉਸ ਦਾ ਕੁੱਝ ਕਿਸਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਝਗੜੇ ਦੌਰਾਨ ਕਿਸਾਨ ਉਸ ਨੂੰ ਚੁੱਕ ਕੇ ਲੈ ਗਏ। ਨੌਜਵਾਨ ਨੇ ਦੱਸਿਆ ਕਿ ਉਸ ਨੇ ਉਸ ਨੇ ਪ੍ਰੈਸ ਕਾਨਫਰੰਸ ਦੌਰਾਨ ਝੂਠ ਬੋਲਿਆ ਸੀ। ਈਟੀਵੀ ਭਾਰਤ ਨਾਲ ਗੱਲ ਕਰਦੇ ਨੌਜਵਾਨ ਨੇ ਕਿਹਾ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਝੂਠ ਬੋਲਿਆ ਸੀ ਤੇ ਉਸ ਉੱਤੇ ਕਿਸਾਨਾਂ ਦਾ ਦਬਾਅ ਵੀ ਸੀ।
ਕੀ ਹੈ ਮਾਮਲਾ?
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦੇਰ ਰਾਤ ਸਿੰਘੂ ਬਾਰਡਰ 'ਤੇ ਸੰਯੂਕਤ ਕਿਸਾਨ ਮੋਰਚੇ ਦੇ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ 'ਚ ਇੱਕ 21 ਸਾਲਾ ਨੌਜਵਾਨ 'ਤੇ 50 ਸਾਥੀਆਂ ਨਾਲ ਕਿਸਾਨ ਰੈਲੀ 'ਚ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਗਿਆ। ਇਸ ਹਿੰਸਾ ਦੌਰਾਨ ਚਾਰ ਵੱਡੇ ਕਿਸਾਨ ਨੇਤਾਵਾਂ ਦੇ ਕਤਲ ਦੀ ਸਾਜਿਸ਼ ਵੀ ਰਚੀ ਗਈ ਹੈ। ਮੀਡੀਆ ਦੇ ਸਾਹਮਣੇ ਨੌਜਵਾਨ ਨੇ ਆਪਣੇ 10 ਸਾਥੀਆਂ ਨਾਲ ਅੰਦੋਲਨ 'ਚ ਆਉਣ ਤੇ ਹਥਿਆਰ ਸਪਲਾਈ ਹੋਣ ਦੀ ਗੱਲ ਕਹੀ ਸੀ।