ETV Bharat / bharat

16 ਸਾਲਾਂ ਬਾਅਦ ਮਿਲਿਆ ਚੋਰੀ ਹੋਇਆ ਬੱਚਾ - ਬੱਚਾ ਹਸਪਤਾਲ ਵਿੱਚੋਂ ਹੀ ਚੋਰੀ ਹੋ

ਸਾਲ 2005 ਵਿੱਚ ਉਨ੍ਹਾਂ ਦੇ ਇੱਕ ਬੱਚਾ ਹੋਇਆ ਸੀ। ਦੋਵੇਂ ਬੱਚੇ ਨੂੰ ਲੈ ਕੇ ਬਹੁਤ ਖੁਸ਼ ਸਨ। ਪਰ 15 ਦਸੰਬਰ 2005 ਨੂੰ ਉਸ ਦਾ ਬੱਚਾ ਹਸਪਤਾਲ ਵਿੱਚੋਂ ਹੀ ਚੋਰੀ ਹੋ ਗਿਆ ਜੋ ਹੁਣ 16 ਸਾਲ ਬਾਅਦ ਮਿਲਿਆ ਹੈ।

16 ਸਾਲਾਂ ਬਾਅਦ ਮਿਲਿਆ ਚੋਰੀ ਹੋਇਆ ਬੱਚਾ
16 ਸਾਲਾਂ ਬਾਅਦ ਮਿਲਿਆ ਚੋਰੀ ਹੋਇਆ ਬੱਚਾ
author img

By

Published : Feb 23, 2022, 6:53 PM IST

ਹੈਦਰਾਬਾਦ: ਇੱਕ ਬਹੁਤ ਹੀ ਹੈਰਾਨ ਕਰਨੀਜਨਕ ਗੱਲ ਹੈ ਕਿ ਸਾਲ 2005 'ਚ ਮੈਕਸੀਕੋ ਦੇ ਰਹਿਣ ਵਾਲੇ ਯਾਸਿਰ ਮੇਕੀਆਸ (Yasir Macias) ਅਤੇ ਰੋਜ਼ਾਲੀਆ ਲੋਪੇਜ਼ ਨਾਲ ਜੋ ਹੋਇਆ, ਉਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਅਸਲ ਵਿੱਚ ਸਾਲ 2005 ਵਿੱਚ ਉਨ੍ਹਾਂ ਦੇ ਇੱਕ ਬੱਚਾ ਹੋਇਆ ਸੀ। ਦੋਵੇਂ ਬੱਚੇ ਨੂੰ ਲੈ ਕੇ ਬਹੁਤ ਖੁਸ਼ ਸਨ। ਪਰ 15 ਦਸੰਬਰ 2005 ਨੂੰ ਉਸ ਦਾ ਬੱਚਾ ਹਸਪਤਾਲ ਵਿੱਚੋਂ ਹੀ ਚੋਰੀ ਹੋ ਗਿਆ ਜੋ ਹੁਣ 16 ਸਾਲ ਬਾਅਦ ਮਿਲਿਆ ਹੈ।

ਦੱਸ ਦੇਈਏ ਕਿ 15 ਦਸੰਬਰ 2005 ਦੀ ਰਾਤ ਨੂੰ ਲੋਪੇਜ਼ ਨੂੰ ਆਈਐਮਐਸਐਸ ਹਸਪਤਾਲ ਜਨਰਲ ਰੀਜਨਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਨੂੰ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਕੁਝ ਦਿਨ ਹਸਪਤਾਲ 'ਚ ਰੱਖਿਆ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਹਸਪਤਾਲ ਵਿਚ ਉਸ ਨਾਲ ਅਜਿਹੀ ਘਟਨਾ ਵਾਪਰੇਗੀ, ਜਿਸ ਦਾ ਉਹ ਸਾਰੀ ਉਮਰ ਦੁਖ ਮਨਾਏਗੀ।

ਉਸੇ ਰਾਤ ਇਕ ਔਰਤ ਫਰਜ਼ੀ ਨਰਸ ਬਣ ਕੇ ਹਸਪਤਾਲ ਆਈ ਅਤੇ ਲੋਪੇਜ਼ ਤੋਂ ਬੱਚੇ ਨੂੰ ਲੈ ਕੇ ਉਸ ਨੂੰ ਆਰਾਮ ਕਰਨ ਲਈ ਕਿਹਾ। ਫਿਰ ਇਹ ਆਖਰੀ ਵਾਰ ਸੀ ਜਦੋਂ ਜੋੜੇ ਨੇ ਆਪਣੇ ਬੱਚੇ ਨੂੰ ਦੇਖਿਆ।

ਜਿਸ ਤਰ੍ਹਾਂ ਕਹਿੰਦੇ ਹਨ ਜੋ ਕਿਸਮਤ ਵਿੱਚ ਹੁੰਦਾ ਹੈ, ਉਹੀ ਮਿਲਦਾ ਹੈ। ਜੋੜੇ ਨੂੰ 16 ਸਾਲ ਬਾਅਦ ਆਪਣੇ ਬੱਚੇ ਨੂੰ ਮਿਲ ਗਏ ਹਨ ਪਰ ਬੱਚੇ ਨੂੰ ਲੱਭਣਾ ਆਸਾਨ ਨਹੀਂ ਸੀ। ਉਨ੍ਹਾਂ ਨੇ ਬੱਚੇ ਨੂੰ ਲੱਭਣ ਲਈ ਪ੍ਰਫੈਸ਼ਨਲਜ਼ ਦੀ ਮਦਦ ਲਈ। ਪਿਛਲੇ ਸਾਲ ਸਤੰਬਰ 2021 ਵਿੱਚ ਜੈਲਿਸਕੋ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸਿਜ਼ ਨੇ ਬੱਚੇ ਦੀ ਇੱਕ ਪੁਰਾਣੀ ਫੋਟੋ ਤੋਂ ਚਿਹਰੇ ਦੇ ਡੂੰਘਾਈ ਨਾਲ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਤੇ ਅੰਦਾਜ਼ਾ ਲਗਾਇਆ ਕਿ 16 ਸਾਲ ਬਾਅਦ ਬੱਚਾ ਕਿਹੋ ਜਿਹਾ ਦਿਖਾਈ ਦੇਵੇਗਾ।

ਇਸੇ ਤਰ੍ਹਾਂ ਟੈਸਟ ਨੇ ਕੰਮ ਕੀਤਾ ਅਤੇ ਟੀਮ ਨੇ ਬੱਚੇ ਦੀ ਤਸਵੀਰ ਤਿਆਰ ਕਰ ਲਈ, ਜਿਸ ਤੋਂ ਬਾਅਦ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 1-2 ਮਹੀਨੇ ਬਾਅਦ ਜਾਂਚ ਟੀਮ ਨੂੰ ਤਸਵੀਰ ਨਾਲ ਮਿਲਦਾ ਜੁਲਦਾ ਨੌਜਵਾਨ ਮਿਲਿਆ। ਟੀਮ ਨੇ ਉਸ ਦਾ ਤੇ ਜੋੜੇ ਦਾ ਡੀਐਨਏ ਮੈਚ ਕੀਤਾ। ਦੋਵਾਂ ਦਾ ਡੀਐਨਏ 99.9 ਫੀਸਦੀ ਮਿਲਦਾ-ਜੁਲਦਾ ਸੀ।

ਜਿਸ ਤੋਂ ਡੀਐਨਏ ਮੈਚ ਤੋਂ ਬਾਅਦ ਇਹ ਸਬੂਤ ਬਣ ਗਿਆ ਕਿ ਉਹ ਕਿਸ਼ੋਰ ਔਰਤ ਦਾ ਪੁੱਤਰ ਹੈ। ਇਸ ਟੈਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਜਾਂਚਕਰਤਾ ਮਹਿਲਾ ਚੋਰ ਦੀ ਤਲਾਸ਼ ਕਰ ਰਹੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਵਾਇਰਲ ਵੀਡੀਓ: ਜਾਨ ਖ਼ਤਰੇ 'ਚ ਪਾ ਕੇ ਮਹਿਲਾ ਕਰ ਰਹੀ ਘਰ ਦੀ ਸਫ਼ਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.