ETV Bharat / bharat

ਪੁਲਵਾਮਾ 'ਚ ਅੱਤਵਾਦੀਆਂ ਵਲੋਂ ਰਾਹੁਲ ਭੱਟ ਤੋਂ ਬਾਅਦ ਇਕ ਹੋਰ ਨੂੰ ਮਾਰੀ ਗੋਲੀ - ਰਾਹੁਲ ਭੱਟ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਕਾਇਰਤਾ ਭਰੀ ਕਾਰਵਾਈ ਜਾਰੀ ਹੈ। ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਪੁਲਵਾਮਾ ਵਿੱਚ ਐਸਪੀਓ ਰਿਆਜ਼ ਅਹਿਮਦ ਠੋਕਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅੱਤਵਾਦੀਆਂ ਨੇ ਬਡਗਾਮ 'ਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦਾ ਕਤਲ ਕਰ ਦਿੱਤੀ ਸੀ।

SPO shot at by Militants in Pulwama
SPO shot at by Militants in Pulwama
author img

By

Published : May 13, 2022, 1:12 PM IST

ਸ਼੍ਰੀਨਗਰ : ਜੰਮੂ-ਕਸ਼ਮੀਰ 'ਚ ਸ਼ਾਂਤੀ ਤੋਂ ਬਾਅਦ ਇਕ ਵਾਰ ਫਿਰ ਅੱਤਵਾਦੀ ਘਟਨਾਵਾਂ ਤੇਜ਼ ਹੋ ਗਈਆਂ ਹਨ। ਵੀਰਵਾਰ ਨੂੰ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੇ ਕਤਲ ਤੋਂ ਬਾਅਦ ਅੱਤਵਾਦੀਆਂ ਨੇ ਅੱਜ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅੱਤਵਾਦੀਆਂ ਨੇ ਇਹ ਹਮਲਾ ਰਿਆਜ਼ ਦੇ ਘਰ 'ਤੇ ਕੀਤਾ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ।

ਇਸ ਤੋਂ ਬਾਅਦ ਰਿਆਜ਼ ਅਹਿਮਦ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਘਾਟੀ 'ਚ ਪੁਲਵਾਮਾ ਦੇ ਗੁਡੁਰਾ ਇਲਾਕੇ 'ਚ ਵਾਪਰੀ। ਕਸ਼ਮੀਰ ਵਿੱਚ ਕੁਝ ਘੰਟਿਆਂ ਵਿੱਚ ਹੀ ਟਾਰਗੇਟ ਕਿਲਿੰਗ ਦੀ ਇਹ ਦੂਜੀ ਘਟਨਾ ਹੈ।

  • Jammu & Kashmir | SPO Riyaz Ahmad Thoker, a local resident, shot at and injured by terrorists at Gudoora Pulwama; shifted to Pulwama hospital. Further details awaited: Police

    — ANI (@ANI) May 13, 2022 " class="align-text-top noRightClick twitterSection" data=" ">

ਸਥਾਨਕ ਪੁਲਿਸ ਮੁਤਾਬਕ ਰਿਆਜ਼ ਅਹਿਮਦ ਠੋਕਰ ਗੁਡੂਰਾ ਸਥਿਤ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ। ਇਸ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਰਿਆਜ਼ ਅਹਿਮਦ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇੱਕ ਕਸ਼ਮੀਰੀ ਪੰਡਿਤ ਦਾ ਇਕ ਦਿਨ ਪਹਿਲਾਂ ਕੀਤਾ ਕਤਲ : ਇਸ ਤੋਂ ਇੱਕ ਦਿਨ ਪਹਿਲਾਂ ਅੱਤਵਾਦੀਆਂ ਨੇ ਮਾਲ ਵਿਭਾਗ ਵਿੱਚ ਤਾਇਨਾਤ ਰਾਹੁਲ ਭੱਟ ਨਾਮ ਦੇ ਇੱਕ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀਆਂ ਨੇ ਤਹਿਸੀਲ ਦਫਤਰ 'ਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਏ ਸਨ। ਰਾਹੁਲ ਭੱਟ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : J&K : 'ਮੋਦੀ BJP ਹਾਏ ਹਾਏ' ਕਸ਼ਮੀਰੀ ਪੰਡਿਤਾਂ ਨੇ ਲਗਾਏ ਨਾਅਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.