ਝਾਰਖੰਡ: ਮਨੁੱਖ ਦੋ ਕਿਸਮਾਂ ਦੇ ਹੁੰਦੇ ਹਨ, ਉਹ ਜਿਹੜੇ ਭੀੜ ਵਿੱਚ ਤੁਰਦੇ ਹਨ, ਅਤੇ ਫਿਰ ਭੀੜ ਬਣ ਕੇ ਰਹਿ ਜਾਂਦੇ ਹਨ ਪਰ ਦੂਸਰੇ ਉਹ ਹੁੰਦੇ ਹਨ ਜੋ ਭੀੜ ਤੋਂ ਬਾਹਰ ਨਿੱਕਲਕੇ ਕੁੱਝ ਕਰਦੇ ਹਨ, ਜਿਸ ਤੋਂ ਆਮ ਲੋਕਾਂ 'ਚ ਉਹ ਖਾਸ ਬਣ ਜਾਂਦੇ ਹਨ। ਇੰਝ ਹੀ ਖਾਸ ਹਨ ਧੰਨਬਾਦ ਦੇ ਸਮ੍ਰਾਟ ਅਤੇ ਰਜਨੀਸ਼। ਪਰ ਇਹ ਕਹਾਣੀ ਇਨ੍ਹਾਂ ਦੋਵਾਂ ਬਾਰੇ ਨਹੀਂ ਹੈ, ਇਨ੍ਹਾਂ ਦੇ ਬਣਾਏ ਜੁੱਤੀਆਂ ਅਤੇ ਚਸ਼ਮਿਆਂ ਦੀ ਹੈ। ਆਓ ਜਾਣਦੇ ਹਾਂ ਜੁੱਤੀਆਂ ਅਤੇ ਚਸ਼ਮਿਆਂ ਦੀ ਕਹਾਣੀ। ਇੱਕ ਦਿਨ ਸਮ੍ਰਾਟ ਅਤੇ ਰਜਨੀਸ਼ ਸਕੂਲ ਤੋਂ ਘਰ ਜਾ ਰਹੇ ਸਨ ਤਾਂ ਇੱਕ ਬਜ਼ੁਰਗ ਵਿਅਕਤੀ ਉਨ੍ਹਾਂ ਦੇ ਸਾਹਮਣੇ ਸੜਕ 'ਤੇ ਡਿੱਗ ਗਿਆ। ਜਦੋਂ ਦੋਹਾਂ ਨੇ ਡਿੱਗਣ ਦਾ ਕਾਰਨ ਪੁੱਛਿਆ ਤਾਂ ਬਜ਼ੁਰਗ ਨੇ ਕਿਹਾ ਕਿ ਉਹ ਵੇਖ ਨਹੀਂ ਸਕਦੇ। ਇਹ ਚੀਜ਼ ਦੋਵਾਂ ਬੱਚਿਆਂ ਦੇ ਦਿਲਾਂ ਨੂੰ ਘਰ ਕਰ ਗਈ। ਫਿਰ ਕੀ ਸੀ ਦੋਵੇਂ ਲੱਗ ਗਏ, ਅਤੇ ਦੋਵਾਂ ਨੇ ਵਿਸ਼ੇਸ਼ ਜੁੱਤੇ ਅਤੇ ਚਸ਼ਮੇ ਬਣਾਏ।
ਸਮਰਾਟ ਨੇ ਦੱਸਿਆ ਕਿ ਮੈਂ ਅਤੇ ਮੇਰਾ ਦੋਸਤ ਸਕੂਲ ਤੋਂ ਆ ਰਹੇ ਸੀ। ਉਸੇ ਸਮੇਂ ਰਸਤੇ ਵਿੱਚ ਇੱਕ ਨੇਤਰਹੀਣ ਬਜ਼ੁਰਗ ਡਿੱਗ ਪਿਆ। ਅਸੀਂ ਉਨ੍ਹਾਂ ਨੂੰ ਚੁੱਕਿਆ ਅਤੇ ਪੁੱਛਿਆ ਕਿ ਅਜਿਹਾ ਕਿਉਂ ਹੋਇਆ? ਉਨ੍ਹਾਂ ਨੇ ਦੱਸਿਆ ਕਿ ਉਹ ਦੇਖ ਨਹੀਂ ਸਕਦੇ। ਸਾਨੂੰ ਅਫਸੋਸ ਹੋਇਆ ਅਤੇ ਅਸੀਂ ਇੱਕ ਯੰਤਰ ਬਣਾਉਣ ਬਾਰੇ ਸੋਚਿਆ।
ਦੋਵਾਂ ਨੇ ਮਿਲ ਕੇ ਜਿੱਤੇ ਅਥੇ ਚਸ਼ਮੇ ਬਣਾਏ। ਇਹ ਜੁੱਤੇ ਅਤੇ ਚਸ਼ਮੇ ਵਿਸ਼ੇਸ਼ ਹਨ, ਕਿਉਂਕਿ ਉਨ੍ਹਾਂ ਵਿੱਚ ਸਥਾਪਤ ਸੈਂਸਰ ਨੇਤਰਹੀਣ ਵਿਅਕਤੀਆਂ ਨੂੰ 3 ਮੀਟਰ ਪਹਿਲਾਂ ਤੋਂ ਸੁਚੇਤ ਕਰਦੇ ਹਨ ਕਿ ਅੱਗੇ ਖਤਰਾ ਹੈ। ਉਨ੍ਹਾਂ ਦੀ ਸਹਾਇਤਾ ਨਾਲ, ਨੇਤਰਹੀਣ ਲੋਕ ਬਿਨਾਂ ਕਿਸੇ ਡਰ ਦੇ ਕਿਤੇ ਵੀ ਜਾ ਸਕਦੇ ਹਨ।
ਆਪਣੇ ਇਸ ਖ਼ਾਸ ਜੁੱਤੇ ਅਤੇ ਚਸ਼ਮਿਆਂ ਬਾਰੇ ਦੱਸਦਿਆਂ ਵਿਦਿਆਰਥੀ ਰਜਨੀਸ਼ ਰੰਜਨ ਨੇ ਦੱਸਿਆ ਕਿ ਅਸੀਂ ਜੁੱਤੇ ਵਿੱਚ ਇੱਕ ਅਲਟਰਾਸੋਨਿਕ ਸੈਂਸਰ ਸਥਾਪਿਤ ਕੀਤਾ ਹੈ, ਜੋ ਕਿਸੇ ਵੀ ਰੁਕਾਵਟ ਨੂੰ ਮਹਿਸੂਸ ਕਰਦਾ ਹੈ। ਅਸੀਂ ਪਿਛਲੇ ਪਾਸੇ ਸੈਂਸਰ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਬਸੇਟਕਲ ਪਿਛਲੇ ਪਾਸੇ ਵੀ ਲੱਭੇ ਜਾ ਸਕਣ।
ਉਨ੍ਹਾਂ ਕਿਹਾ ਕਿ ਕਈ ਵਾਰ ਨੇਤਰਹੀਣ ਖੰਭਿਆਂ ਜਾਂ ਹੋਰ ਅਜਿਹੀਆਂ ਚੀਜ਼ਾਂ ਨਾਲ ਟਕਰਾ ਜਾਂਦੇ ਹਨ । ਇਹ ਯੰਤਰ ਉਨ੍ਹਾਂ ਲਈ ਬਹੁਤ ਮਦਦਗਾਰ ਹੋਣਗੇ।
ਦਿਵਯਾਂਗ ਲੋਕ ਆਪਣੇ ਲਈ ਬਣੇ ਜੁੱਤਿਆਂ ਅਤੇ ਚਸ਼ਮਿਆਂ ਬਾਰੇ ਜਾਣ ਕੇ ਬਹੁਤ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਫ਼ੀ ਚੰਗਾ ਹੈ। ਉਨ੍ਹਾਂ ਲਈ ਇਹ ਬਹੁਤ ਮਦਦਗਾਰ ਸਾਬਤ ਹੋਵੇਗਾ।
ਦਿਵਯਾਂਗ ਅਧਿਆਪਕ ਬਲਰਾਮ ਨੇ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਤੋਂ, ਇਹ ਚੰਗਾ ਰਹੇਗਾ। ਦੂਜਿਆਂ ਨੂੰ ਪੁੱਛਣ ਅਤੇ ਮਦਦ ਲੈਣ ਦੀ ਲੋੜ ਵੀ ਨਹੀਂ ਪਵੇਗੀ।
ਜ਼ਰੂਰਤ ਹੀ ਨਵੀਆਂ ਚੀਜ਼ਾਂ ਦੀ ਜਨਨੀ ਹੁੰਦੀ ਹੈ। ਰਜਨੀਸ਼ ਅਤੇ ਸਮਰਾਟ ਦੀਆਂ ਅੱਖਾਂ ਨੇ ਉਹ ਦੇਖਿਆ, ਜੋ ਹਮੇਸ਼ਾਂ ਸਾਡੀਆਂ ਅੱਖਾਂ ਵੇਖਦੀਆਂ ਹਨ ਪਰ ਅਸੀਂ ਨਜ਼ਰ ਅੰਦਾਜ਼ ਕਰਕੇ ਚਲ ਜਾਂਦੇ ਹਾਂ। ਪਰ ਦੋਵਾਂ ਦੀਆਂ ਅੱਖਾਂ ਉੱਥੇ ਹੀ ਟਿਕੀਆਂ ਰਹੀਆਂ। ਉਨ੍ਹਾਂ ਨੇ ਸੱਚਮੁੱਚ ਇੱਕ ਸ਼ਾਨਦਾਰ ਕੰਮ ਕੀਤਾ ਹੈ।