ਲੇਹ: ਭਾਰਤ ਨੇ ਲੱਦਾਖ ਵਿੱਚ ਤਾਇਨਾਤ ਫੌਜੀਆਂ ਲਈ ਠੰਡ ਨੂੰ ਲੈ ਕੇ ਪ੍ਰਬੰਧ ਕੀਤੇ ਹਨ। ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਕਿਸੇ ਵੀ ਹਿੰਮਤ ਨਾਲ ਨਜਿੱਠਣ ਲਈ ਅਤਿਅੰਤ ਦੁਰਲੱਭ ਖੇਤਰਾਂ ਵਿੱਚ ਤਾਇਨਾਤ ਸਾਰੇ ਫੌਜੀਆਂ ਲਈ ਬਿਸਤਰੇ, ਅਲਮਾਰੀਆਂ, ਬਿਜਲੀ, ਪਾਣੀ, ਹੀਟਰਾਂ ਅਤੇ ਸਫਾਈ ਪ੍ਰਬੰਧ ਮੁਹੱਈਆ ਕਰਵਾਏ ਹਨ।
ਸਹੂਲਤਾਂ ਨਾਲ ਲੈਸ ਆਧੁਨਿਕ ਰਿਹਾਇਸ਼ ਤਿਆਰ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਮੋਰਚੇ 'ਤੇ ਮੌਜੂਦ ਫੌਜੀਆਂ ਦੀ ਤਾਇਨਾਤੀ ਅਨੁਸਾਰ ਉਨ੍ਹਾਂ ਲਈ ਗਰਮ ਤੰਬੂਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਫੌਜ ਦੀ ਮੌਜੂਦਗੀ ਵਾਲੀਆਂ ਕੁਝ ਥਾਵਾਂ 'ਤੇ ਨਵੰਬਰ ਤੋਂ ਬਾਅਦ ਠੰਡ ਵਿੱਚ ਤਾਪਮਾਨ ਘੱਟੋ 40 ਡਿਗਰੀ ਸੈਲਸੀਅਸ ਤੱਕ ਹੇਠਾ ਡਿੱਗ ਜਾਂਦਾ ਹੈ। ਇਸ ਤੋਂ ਬਿਨ੍ਹਾਂ ਠੰਢ ਦੇ ਦੌਰਾਨ ਜਿਆਦਾ ਉੱਚਾਈ ਵਾਲੇ ਇਲਾਕਿਆਂ ਵਿੱਚ 30 ਤੋਂ 40 ਫੁੱਟ ਤੱਕ ਬਰਫ ਪੈਣ ਦੀ ਸੰਭਾਵਨਾ ਵੀ ਹੈ।
ਇਨ੍ਹਾਂ ਰਿਹਾਇਸ਼ਾਂ ਵਿੱਚ ਬਹੁਤ ਸਾਰੇ ਕਮਰੇ ਹਨ। ਇਸ ਤੋਂ ਇਲਾਵਾ, ਫੌਜੀਆਂ ਦੀਆਂ ਕਿਸੇ ਵੀ ਨਿਰੰਤਰ ਲੋੜ ਨੂੰ ਪੂਰਾ ਕਰਨ ਲਈ ਲੋੜੀਂਦਾ ਨਾਗਰਿਕ ਬੁਨਿਆਂਦੀ ਢਾਂਚਾ ਵੀ ਬਣਾਇਆ ਗਿਆ ਹੈ। ਇਨ੍ਹਾਂ ਦੇ ਨਿਰਮਾਣ ਨਾਲ ਸਰਦੀਆਂ ਦੇ ਮੌਸਮ ਵਿੱਚ ਭਾਰਤੀ ਫੌਜ ਦੀ ਸੰਚਾਲਨ ਸਮਰੱਥਾ ਵਧੇਗੀ। ਫੌਜ ਕੋਲ ਸਰਦੀਆਂ ਵਿੱਚ ਹੁਣ ਤੱਕ ਤਾਇਨਾਤੀ ਲਈ ਸਮਾਰਟ ਕੈਂਪ ਸਨ। ਨਵੀਂ ਰਿਹਾਇਸ਼ ਵੀ ਉਨ੍ਹਾਂ ਦੀ ਘਾਟ ਨੂੰ ਪੂਰਾ ਕਰੇਗੀ।
ਪੂਰਬੀ ਲੱਦਾਖ ਵਿੱਚ ਸਰਹੱਦ ਨੂੰ ਲੈ ਕੇ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਲਗਭਗ 50-50 ਹਜ਼ਾਰ ਸਿਪਾਹੀ ਤਾਇਨਾਤ ਹਨ। ਮਈ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਕਈ ਵਾਰ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹੋ ਚੁੱਕੀਆਂ ਹਨ।