ETV Bharat / bharat

Social Media Day 2023: ਅੱਜ ਮਨਾਇਆ ਜਾ ਰਿਹਾ ਸੋਸ਼ਲ ਮੀਡੀਆ ਦਿਵਸ, ਜਾਣੋ ਇਸ ਸਾਲ ਦਾ ਥੀਮ - ਡਿਜੀਟਲ ਵਰਲਡ ਨੂੰ ਇਕਜੁੱਟ ਕਰਨਾ

ਸੋਸ਼ਲ ਮੀਡੀਆ ਦੁਨੀਆ ਭਰ ਦੇ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ। ਇਹ ਹਰ ਸਾਲ 30 ਜੂਨ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਵਿਸ਼ਵ ਸੰਚਾਰ ਵਿੱਚ ਇਸਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ।

Social Media Day 2023
Social Media Day 2023
author img

By

Published : Jun 30, 2023, 7:38 AM IST

Updated : Jun 30, 2023, 6:30 PM IST

ਹੈਦਰਾਬਾਦ: ਸੋਸ਼ਲ ਮੀਡੀਆ ਦਿਵਸ 30 ਜੂਨ 2010 ਨੂੰ ਸ਼ੁਰੂ ਕੀਤਾ ਗਿਆ ਸੀ। ਸੋਸ਼ਲ ਮੀਡੀਆ ਦੁਨੀਆ ਭਰ ਦੇ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਇਸ ਨੇ ਦੁਨੀਆ ਵਿੱਚ ਸੰਚਾਰ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਸੋਸ਼ਲ ਮੀਡੀਆ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਸਮਾਜ ਦੀ ਮੁੱਖ ਧਾਰਾ ਤੋਂ ਵੱਖ ਹਨ ਅਤੇ ਜਿਨ੍ਹਾਂ ਦੀ ਆਵਾਜ਼ ਨੂੰ ਦਬਾਇਆ ਗਿਆ ਹੈ।

ਸੋਸ਼ਲ ਮੀਡੀਆ ਦਿਵਸ ਦਾ ਇਤਿਹਾਸ: ਦਰਅਸਲ, ਸੋਸ਼ਲ ਮੀਡੀਆ ਕੰਪਨੀ ਮੈਸ਼ੇਬਲ ਨੇ 30 ਜੂਨ ਨੂੰ ਸੋਸ਼ਲ ਮੀਡੀਆ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਸਮੇਂ ਸੋਸ਼ਲ ਮੀਡੀਆ ਪਰਿਵਾਰਾਂ, ਦੋਸਤਾਂ, ਸਹਿਕਰਮੀਆਂ ਅਤੇ ਇੱਥੋਂ ਤੱਕ ਕਿ ਅਜਨਬੀਆਂ ਨੂੰ ਜੋੜਨ ਲਈ ਇੱਕ ਮੁੱਖ ਸੰਚਾਰਕ ਵਜੋਂ ਉਭਰਿਆ ਹੈ। ਵਿਸ਼ਵ ਸੋਸ਼ਲ ਮੀਡੀਆ ਦਿਵਸ 30 ਜੂਨ, 2010 ਨੂੰ Mashable ਦੁਆਰਾ ਸ਼ੁਰੂ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਦਿਵਸ ਦੀ ਮਹੱਤਤਾ:

  1. ਸਭ ਤੋਂ ਵੱਧ ਵਰਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ WhatsApp, Facebook, Twitter, LinkedIn ਅਤੇ Instagram ਹਨ।
  2. ਸੋਸ਼ਲ ਮੀਡੀਆ ਨਾ ਸਿਰਫ਼ ਲੋਕਾਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਜੋੜਦਾ ਹੈ, ਸਗੋਂ ਬਹੁਤ ਸਾਰੇ ਲੋਕ ਇਸ ਤੋਂ ਗੁਜ਼ਾਰਾ ਕਰਦੇ ਹਨ।
  3. ਦੇਸ਼ 'ਤੇ ਸੋਸ਼ਲ ਮੀਡੀਆ ਦਾ ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਪ੍ਰਭਾਵ ਕ੍ਰਾਂਤੀਕਾਰੀ ਰਿਹਾ ਹੈ ਅਤੇ ਸੋਸ਼ਲ ਮੀਡੀਆ ਦਿਵਸ ਇਸ ਸ਼ਕਤੀ ਨੂੰ ਸਵੀਕਾਰ ਕਰਦਾ ਹੈ।
  4. Mashable ਦੇ ਸਲਾਨਾ ਸੋਸ਼ਲ ਮੀਡੀਆ ਦਿਵਸ ਸ਼ੁਰੂ ਕਰਨ ਦਾ ਇਕ ਹੋਰ ਕਾਰਨ ਵਿਸ਼ਵ ਭਰ ਦੇ ਸੰਚਾਰ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਦੀ ਸ਼ਲਾਘਾ ਕਰਨਾ ਸੀ।
  5. ਸੋਸ਼ਲ ਮੀਡੀਆ ਨਾਲ ਜੁੜੀਆਂ ਸਾਰੀਆਂ ਚਿੰਤਾਵਾਂ ਦੇ ਬਾਵਜੂਦ ਇਸ ਨੇ ਆਮ ਲੋਕਾਂ ਨੂੰ ਆਵਾਜ਼ ਦਿੱਤੀ ਹੈ ਅਤੇ ਉਨ੍ਹਾਂ ਨੂੰ ਕਈ ਮੌਕੇ ਵੀ ਦਿੱਤੇ ਹਨ।

ਸੋਸ਼ਲ ਮੀਡੀਆ ਦਾ ਪ੍ਰਭਾਵ: ਸੋਸ਼ਲ ਮੀਡੀਆ ਨੇ ਗੱਲ ਕਰਨ ਦੇ ਤਰੀਕੇ ਸਰਲ ਕਰ ਦਿੱਤੇ ਹਨ। ਇਸ ਦੀ ਮਦਦ ਨਾਲ ਅਸੀਂ ਨਾ ਸਿਰਫ਼ ਆਪਣੇ ਦੋਸਤਾਂ ਨੂੰ ਸਗੋਂ ਬਾਹਰੀ ਦੁਨੀਆਂ ਦੇ ਸਾਹਮਣੇ ਵੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹਾਂ। ਇਹ ਚਾਹੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਰਾਹੀਂ ਹੋਵੇ। ਹੁਣ ਲੋਕ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ। ਜਦੋਂ ਸੋਸ਼ਲ ਮੀਡੀਆ ਨਹੀਂ ਸੀ, ਅਸੀਂ ਸਿਰਫ ਕੁਝ ਲੋਕਾਂ ਤੱਕ ਪਹੁੰਚ ਸਕਦੇ ਸੀ। ਹਾਲਾਂਕਿ, ਸੋਸ਼ਲ ਮੀਡੀਆ ਦੇ ਆਗਮਨ ਨਾਲ ਲੋਕ ਹੁਣ ਆਸਾਨੀ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕਦੇ ਹਨ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਪੁਰਾਣੇ ਦੋਸਤਾਂ ਅਤੇ ਜਾਣੂਆਂ ਨਾਲ ਦੁਬਾਰਾ ਜੁੜਨ, ਨਵੇਂ ਦੋਸਤ ਬਣਾਉਣ, ਵਿਚਾਰਾਂ ਅਤੇ ਕੰਟੇਟ ਨੂੰ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਪਹਿਲਾ ਸੋਸ਼ਲ ਨੈੱਟਵਰਕ 1997 ਵਿੱਚ ਬਣਾਇਆ ਗਿਆ ਸੀ। ਇਹ ਸਿਕਸ ਡਿਗਰੀ ਦਾ ਪਹਿਲਾ ਸੋਸ਼ਲ ਨੈਟਵਰਕ ਸੀ, ਜਿੱਥੇ ਯੂਜ਼ਰਸ ਪਹਿਲੀ ਵਾਰ ਪ੍ਰੋਫਾਈਲ ਬਣਾ ਸਕਦੇ ਸੀ, ਫੋਟੋਆਂ ਅਪਲੋਡ ਕਰ ਸਕਦੇ ਸੀ ਅਤੇ ਦੂਜਿਆਂ ਨਾਲ ਜੁੜ ਸਕਦੇ ਸੀ। ਇਸਨੂੰ 2001 ਵਿੱਚ ਬੰਦ ਕਰ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ ਦਿਵਸ 2023 ਲਈ ਥੀਮ: "ਡਿਜੀਟਲ ਵਰਲਡ ਨੂੰ ਇਕਜੁੱਟ ਕਰਨਾ" ਇਹ ਥੀਮ ਲੋਕਾਂ ਨੂੰ ਇਕੱਠੇ ਕਰਨ ਅਤੇ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਵਿੱਚ ਸੋਸ਼ਲ ਮੀਡੀਆ ਦੇ ਸਕਾਰਾਤਮਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ।

Last Updated : Jun 30, 2023, 6:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.