ਹੈਦਰਾਬਾਦ: ਦੁਨੀਆਂ ਭਰ 'ਚ ਸ਼ਾਰਦੀਆ ਨਵਰਾਤਰੀ ਦਾ ਤਿਓਹਾਰ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ। ਸਾਰੇ ਜਾਣਦੇ ਹਨ ਕਿ ਨੌ ਦਿਨਾਂ 'ਚ ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਪੰਜਵੇ ਦਿਨ ਮਾਂ ਦੁਰਗਾ ਦੇ ਸਕੰਦਮਾਤਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਸਕੰਦ ਦੀ ਮਾਤਾ ਹੋਣ ਦੇ ਕਾਰਨ ਉਨ੍ਹਾਂ ਨੂੰ ਸਕੰਦਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਾਰਦੀਆ ਨਵਰਾਤਰੀ ਦੇ ਪੰਜਵੇ ਦਿਨ ਮਾਤਾ ਸਕੰਦਮਾਤਾ ਦੀ ਪੂਜਾ ਕਰਨ ਨਾਲ ਮਾਂ ਦੁਰਗਾ ਦੇ ਨਾਲ ਹੀ ਭਗਵਾਨ ਸਕੰਦ ਦਾ ਵੀ ਆਸ਼ੀਰਵਾਦ ਮਿਲਦਾ ਹੈ।
ਮਾਤਾ ਸਕੰਦਮਾਤਾ ਦਾ ਰੂਪ: ਮਾਤਾ ਸਕੰਦਮਾਤਾ ਦੇ ਰੂਪ ਦੀ ਗੱਲ ਕਰੀਏ, ਤਾਂ ਮਾਂ ਸਕੰਦਮਾਤਾ ਦੀ ਸਵਾਰੀ ਸ਼ੇਰ ਹੈ ਅਤੇ ਉਨ੍ਹਾਂ ਦੀ ਗੋਦ 'ਚ ਭਗਵਾਨ ਸਕੰਦ ਬੈਠੇ ਹੋਏ ਹਨ। ਇਸਦੇ ਨਾਲ ਹੀ ਮਾਤਾ ਦਾ ਆਸਨ ਕਮਲ ਦਾ ਫੁੱਲ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਮਲ ਦੇ ਫੁੱਲ ਅਤੇ ਲਾਲ ਗੁਲਾਬ ਦੇ ਫੁੱਲਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੀ ਪੂਜਾ 'ਚ ਲਾਲ ਗੁਲਾਬ ਦੇ ਫੁੱਲਾਂ ਦੀ ਮਾਲਾ ਵੀ ਚੜਾਈ ਜਾਂਦੀ ਹੈ। ਇਸਦੇ ਨਾਲ ਹੀ ਮਾਤਾ ਦੀ ਪੂਜਾ 'ਚ ਭੋਗ ਦੇ ਰੂਪ 'ਚ ਕੇਲੇ ਦਾ ਪ੍ਰਸਾਦ ਚੜਾਓ।
- Surya Rashi Parivartan : ਸੂਰਿਯਾ ਦੇਵਤਾ ਦੇ ਤੁਲਾ ਰਾਸ਼ੀ ਵਿੱਚ ਗੋਚਰ ਨਾਲ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਮਿਲਣਗੇ ਤਰੱਕੀ ਦੇ ਮੌਕੇ
- Maa Kushmanda Navratri: ਨਵਰਾਤਰੀ ਦੇ ਚੌਥੇ ਦਿਨ ਮਾਤਾ ਕੁਸ਼ਮੰਡਾ ਦੀ ਪੂਜਾ 'ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ
- Sun In Libra : ਆਵਾਗਮਨ ਦੌਰਾਨ ਕਮਜ਼ੋਰ ਹੋ ਜਾਂਦਾ ਹੈ ਸੂਰਜ ਦੇਵਤਾ ! ਹੇਠਲੀ ਰਾਸ਼ੀ ਵਿੱਚ ਗ੍ਰਹਿਆਂ ਦੇ ਰਾਜੇ ਦਾ ਪ੍ਰਵੇਸ਼, ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਸਾਵਧਾਨ ਰਹਿਣਾ ਹੋਵੇਗਾ
ਮਿਲਦਾ ਹੈ ਬੱਚੇ ਦਾ ਸੁੱਖ: ਜਿਨ੍ਹਾਂ ਲੋਕਾਂ ਨੂੰ ਬੱਚੇ ਦਾ ਸੁੱਖ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਮਾਤਾ ਸਕੰਦਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਸਕੰਦ ਦੇਵਤਿਆਂ ਦੇ ਸੈਨਾਪਤੀ ਹਨ ਅਤੇ ਉਨ੍ਹਾਂ ਦੀ ਮਾਤਾ ਸਕੰਦਮਾਤਾ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਰਨ ਨਾਲ ਦੁਸ਼ਮਣਾ ਦਾ ਖਾਤਮਾ ਹੁੰਦਾ ਹੈ।