ਨਵੀਂ ਦਿੱਲੀ: ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ, ਉਹ ਮੰਨੀਆਂ ਜਾਣ। ਇਹ ਗੱਲ ਸ਼ਨੀਵਾਰ ਮਸ਼ਹੂਰ ਗਾਇਕ ਦਲਜੀਤ ਦੁਸਾਂਝ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਮੂਲੀਅਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਇਥੇ ਅੰਦੋਲਨ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਮੁੱਦਿਆਂ ਨੂੰ ਭਟਕਾਇਆ ਨਾ ਜਾਵੇ। ਸਾਰੇ ਕਿਸਾਨ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ, ਕੋਈ ਵੀ ਖ਼ੂਨ-ਖਰਾਬੇ ਵਾਲੀ ਗੱਲ ਨਹੀਂ ਹੋ ਰਹੀ ਹੈ।
ਇਸਤੋਂ ਪਹਿਲਾਂ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇਣ ਦਿੱਲੀ ਦੀ ਸਿੰਘੂ ਸਰਹੱਦ 'ਤੇ ਪੁੱਜੇ ਦਲਜੀਤ ਦੁਸਾਂਝ ਨੇ ਕਿਹਾ ਕਿ ਉਹ ਅੱਜ ਇਥੇ ਬੋਲਣ ਨਹੀਂ ਆਇਆ ਸਗੋਂ ਸੁਣਨ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸ਼ਾਬਾਸ਼ ਦਿੰਦੇ ਹਨ ਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰਕੇ ਅੱਜ ਦੁੁਬਾਰਾ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਚਪਨ ਵਿੱਚ ਕਹਾਣੀਆਂ ਸੁਣਦੇ ਹੁੰਦੇ ਸੀ, ਜਿਨ੍ਹਾਂ ਨਾਲ ਧੁਰ ਅੰਦਰ ਤੱਕ ਜੋਸ਼ ਭਰਦਾ ਹੁੰਦਾ ਸੀ, ਕਿਸਾਨਾਂ ਨੇ ਉਹ ਇਤਿਹਾਸ ਅੱਜ ਦੁਬਾਰਾ ਦੁਹਰਾਅ ਦਿੱਤਾ ਹੈ, ਜੋ ਬਹੁਤ ਵੱਡੀ ਗੱਲ ਹੈ।
ਉਨ੍ਹਾਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਅੱਗੇ ਸਿਰ ਝੁਕਾਉਂਦੇ ਹਨ, ਜੋ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਵਿਟਰ 'ਤੇ ਬਹੁਤ ਸਾਰੀਆਂ ਗੱਲਾਂ ਘੁੰਮਾ-ਫਿਰਾ ਕੇ ਕੀਤੀਆਂ ਜਾ ਰਹੀਆਂ ਹਨ, ਪਰੰਤੂ ਉਹ ਦੇਸ਼ ਦੇ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜੇਕਰ ਉਹ ਕਵਰੇਜ਼ ਕਰ ਰਿਹਾ ਹੈ ਤਾਂ ਇਹ ਜੋ ਸ਼ਾਂਤੀਪੂਰਵਕ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਵਿਖਾਇਆ ਜਾਵੇ, ਇਥੇ ਕੋਈ ਵੀ ਕਿਸਾਨ ਸੰਘਰਸ਼ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋ ਰਹੀ ਹੈ।
-
Hats off to all of you, farmers have created a new history. This history would be narrated to future generations. Farmers' issues shouldn't be diverted by anyone: Singer-Actor Diljit Dosanjh addressing protesting farmers at Singhu border https://t.co/NrXfCAyBdI pic.twitter.com/u8w7v5w2r9
— ANI (@ANI) December 5, 2020 " class="align-text-top noRightClick twitterSection" data="
">Hats off to all of you, farmers have created a new history. This history would be narrated to future generations. Farmers' issues shouldn't be diverted by anyone: Singer-Actor Diljit Dosanjh addressing protesting farmers at Singhu border https://t.co/NrXfCAyBdI pic.twitter.com/u8w7v5w2r9
— ANI (@ANI) December 5, 2020Hats off to all of you, farmers have created a new history. This history would be narrated to future generations. Farmers' issues shouldn't be diverted by anyone: Singer-Actor Diljit Dosanjh addressing protesting farmers at Singhu border https://t.co/NrXfCAyBdI pic.twitter.com/u8w7v5w2r9
— ANI (@ANI) December 5, 2020
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ, ਉਹ ਮੰਨੀਆਂ ਜਾਣ ਕਿਉਂਕਿ ਕਿਸਾਨ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ।
-
Delhi: Singer & actor Diljit Singh Dosanjh addresses protesting farmers at Singhu border (Haryana-Delhi border)
— ANI (@ANI) December 5, 2020 " class="align-text-top noRightClick twitterSection" data="
"We have only one request to Centre..please fulfil the demands of our farmers. Everyone is sitting here peacefully & entire country is with farmers," he says pic.twitter.com/H5ax67QsBX
">Delhi: Singer & actor Diljit Singh Dosanjh addresses protesting farmers at Singhu border (Haryana-Delhi border)
— ANI (@ANI) December 5, 2020
"We have only one request to Centre..please fulfil the demands of our farmers. Everyone is sitting here peacefully & entire country is with farmers," he says pic.twitter.com/H5ax67QsBXDelhi: Singer & actor Diljit Singh Dosanjh addresses protesting farmers at Singhu border (Haryana-Delhi border)
— ANI (@ANI) December 5, 2020
"We have only one request to Centre..please fulfil the demands of our farmers. Everyone is sitting here peacefully & entire country is with farmers," he says pic.twitter.com/H5ax67QsBX
ਇਸ ਮੌਕੇ ਗਾਇਕ ਦਲਜੀਤ ਦੁਸਾਂਝ ਨੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਲਈ 20 ਲੱਖ ਰੁਪਏ ਦਾ ਚੈਕ ਵੀ ਸੌਂਪਿਆ ਗਿਆ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਹ ਚੈਕ ਵਾਪਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖ਼ੁਸ਼ੀ ਹੋਵੇਗੀ ਕਿ ਜੇਕਰ ਗਾਇਕ ਇਹ ਚੈਕ ਖ਼ੁਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਾ ਕੇ ਸੌਂਪੇ।