ਚੰਡੀਗੜ੍ਹ: ਸਰਬ ਪਿੱਤਰ ਮੱਸਿਆ ਵਾਲੇ ਦਿਨ ਸ਼ਰਾਧ ਖ਼ਤਮ ਹੋ ਗਏ ਸਨ। 7 ਅਕਤੂਬਰ ਤੋਂ ਸ਼ਰਦ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਨਰਾਤੇ ਦੇ ਪਹਿਲੇ ਦਿਨ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋਈ ਹੈ। ਹਾਲਾਂਕਿ, ਇਸ ਵਾਰ ਵੀ ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨ ਪਾਬੰਦੀਆਂ ਵਿਚਾਲੇ ਹੀ ਕਰਨੇ ਪੈਣਗੇ।
ਇਸੇ ਦੌਰਾਨ ਕੋਰੋਨਾ (Corona) ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚਕਾਰ ਨਰਾਤਿਆਂ ਦਾ ਤਿਉਹਾਰ ਨੂੰ ਸੀਮਿਤ ਕਰ ਦਿੱਤਾ ਹੈ। ਭਵਨ ਮਾਰਗ 'ਤੇ ਕਈ ਆਕਰਸ਼ਕ ਦੁਆਰ ਬਣਾਏ ਗਏ ਹਨ। ਇਹ ਕਲਾਕਾਰ ਮਾਂ ਦੇ ਦਰਬਾਰ 'ਚ ਭੇਟਾਂ ਨਾਲ ਸੰਗਤਾਂ ਨੂੰ ਕਰਨਗੇ ਨਿਹਾਲ-ਪਹਿਲੇ ਨਰਾਤੇ 'ਤੇ ਗਾਇਕ ਸੁਖਵਿੰਦਰ 'ਤੇ ਸੂਫੀ ਗਾਇਕ ਹੰਸ ਰਾਜ ਹੰਸ (Sufi singer Hans Raj Hans) ਨੇ ਮਾਤਾ ਦੇ ਦਰਬਾਰ 'ਚ ਆਰਤੀ 'ਚ ਮਾਂ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਉਥੇ ਹੀ 9 ਅਕਤੂਬਰ ਨੂੰ ਸਵੇਰੇ ਮਾਸਟਰ ਸਲੀਮ ਅਤੇ ਸ਼ਾਮ ਲੱਖਾ ਸਿੰਘ ਸ਼ਰਧਾਲੂਆਂ ਨੂੰ ਭੇਟਾਂ ਨਾਲ ਨਿਹਾਲ ਕਰਨਗੇ। ਰਾਤ 9 ਵਜੇ ਸ਼੍ਰੇਆ ਘੋਸ਼ਾਲ (Shreya Ghoshal) ਅਤੇ ਗਾਇਕ ਗੁਰਦਾਸ ਮਾਨ (Singer Gurdas Mann) ਮਾਂ ਦੀਆਂ ਭੇਟਾਂ ਦਾ ਗੁਣਗਾਣ ਕਰਨਗੇ। ਇਸ ਤੋਂ ਇਲਾਵਾ ਰਾਤ 10 ਵਜੇ ਪੰਜਾਬੀ ਬ੍ਰਦਰਸ ਲਖਵਿੰਦਰ ਵਡਾਲੀ ਸੂਫੀਆਨਾ ਅੰਦਾਜ਼ 'ਚ ਪੇਸ਼ਕਾਰੀ ਦੇਣਗੇ।
ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ( Gurdas Mann) ਪਿਛਲੇ ਦਿਨ੍ਹਾਂ 'ਚ ਵਿਵਾਦਾਂ ਵਿੱਚ ਘਿਰੇ ਹੋਏ ਸਨ। ਉਨ੍ਹਾਂ ਉੱਪਰ ਜਲੰਧਰ ਦਿਹਾਤੀ ਪੁਲਿਸ (Police) ਦੇ ਨਕੋਦਰ ਥਾਣੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਪੁਲਿਸ ਵੱਲੋਂ ਇਹ ਮਾਮਲਾ ਗੁਰਦਾਸ ਮਾਨ (Singer Gurdas Mann) ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦੇ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਗੁਰਦਾਸ ਮਾਨ ਉੱਪਰ ਆਈ.ਪੀ.ਸੀ ਦੀ ਧਾਰਾ 295 A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ( Gurdas Mann) ਵੱਲੋਂ ਕੁਝ ਦਿਨ ਪਹਿਲੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਅਮਰਦਾਸ (Guru Sri Guru Amar Das) ਉੱਪਰ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਜਲੰਧਰ ਵਿਖੇ ਸਿੱਖ ਸੰਗਤਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ ਸੀ।
ਜਲੰਧਰ (Jalandhar) ਵਿਖੇ ਹਾਲਾਤ ਇੱਥੇ ਤੱਕ ਪਹੁੰਚ ਗਏ ਸੀ ਕਿ ਸਿੱਖ ਜਥੇਬੰਦੀਆਂ ਵੱਲੋਂ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਗੁਰਦਾਸ ਮਾਨ ( Gurdas Mann) ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲੇ ਦੇ ਜਿਆਦਾ ਭਖਦੇ ਹੋਏ ਦੇਖਦੇ ਹੋਏ ਗੁਰਦਾਸ ਮਾਨ (GurDas Maan) ਨੇ ਸਿੱਖ ਸੰਗਤਾਂ ਤੋਂ ਮੁਆਫ਼ੀ ਵੀ ਮੰਗ ਲਈ ਸੀ।
ਇਹ ਵੀ ਪੜ੍ਹੋ: ਸ਼ਰਦ ਨਰਾਤੇ : ਸ਼ਕਤੀਪੀਠਾਂ 'ਚ ਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਾਣੋ ਜ਼ਰੂਰੀ ਦਿਸ਼ਾ ਨਿਰਦੇਸ਼