ਅਮਰਾਵਤੀ (ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਦੇ ਸਤਿਆਸਾਈ ਜ਼ਿਲੇ 'ਚ ਵੀਰਵਾਰ ਨੂੰ ਇਕ ਵੱਡੇ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਸਤਿਆਸਾਈ ਜ਼ਿਲੇ ਦੇ ਤਾਦੀਮਰੀ ਮੰਡਲ ਦੇ ਚਿਲਕੋਂਦੈਪੱਲੀ 'ਚ ਇਕ ਆਟੋ ਦੇ ਬਿਜਲੀ ਦੀ ਤਾਰ ਨਾਲ ਸੰਪਰਕ 'ਚ ਆਉਣ 'ਤੇ ਪੰਜ ਲੋਕ ਜ਼ਿੰਦਾ ਸੜ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਖੇਤੀਬਾੜੀ (ਖੇਤੀ) ਦੇ ਕੰਮ ਲਈ ਜਾ ਰਹੇ ਸਨ। ਆਟੋ ਵਿੱਚ ਸਵਾਰ ਸਾਰੇ ਲੋਕ ਗੁੱਡਮਪੱਲੀ ਤੋਂ ਚਿਲਕੋਂਦੈਪੱਲੀ ਜਾ ਰਹੇ ਸਨ। ਘਟਨਾ ਦੌਰਾਨ ਆਟੋ ਵਿੱਚ ਡਰਾਈਵਰ ਸਮੇਤ 13 ਲੋਕ ਸਵਾਰ ਸਨ। ਹਾਦਸੇ 'ਚ 8 ਲੋਕ ਗੰਭੀਰ ਜ਼ਖਮੀ ਹੋ ਗਏ।
ਹਾਦਸੇ 'ਚ ਡਰਾਈਵਰ ਪੋਥੁਲਈਆ ਤੋਂ ਇਲਾਵਾ 7 ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਲਾਂਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਡਰਾਈਵਰ ਨੇ ਆਟੋ ਨੂੰ ਪਾਸੇ ਕਰ ਦਿੱਤਾ ਅਤੇ ਇਸ ਨੂੰ ਰੈਕਸਿਨ ਦੇ ਢੱਕਣ ਨਾਲ ਢੱਕ ਦਿੱਤਾ ਗਿਆ, ਜਿਸ ਨਾਲ ਅੱਗ 'ਤੇ ਤੁਰੰਤ ਕਾਬੂ ਪਾਇਆ ਗਿਆ। ਇਸ ਕਾਰਨ ਕੁਝ ਲੋਕ ਵਾਲ-ਵਾਲ ਬਚ ਗਏ। ਜ਼ਖਮੀ ਲੋਕਾਂ ਨੇ ਹੋਰ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਹਾਦਸੇ ਵਿੱਚ ਮਰਨ ਵਾਲੀਆਂ ਸਾਰੀਆਂ ਔਰਤਾਂ ਸ਼ਾਮਲ ਹਨ।
ਮ੍ਰਿਤਕਾਂ ਦੀ ਪਛਾਣ ਗੁੱਡਮਪੱਲੀ ਅਤੇ ਪੇਡਾਕੋਟਲਾ ਪਿੰਡ ਵਾਸੀਆਂ ਵਜੋਂ ਹੋਈ ਹੈ। ਇਨ੍ਹਾਂ ਵਿੱਚ ਕਾਂਥੰਮਾ, ਰਾਮੁਲੰਮਾ, ਰਤਨੰਮਾ, ਲਕਸ਼ਮੀਦੇਵੀ (ਗੁਡਾਮਪੱਲੀ) ਅਤੇ ਪੇਦਾਕੋਟਲਾ ਦੀ ਕੁਮਾਰੀ ਸ਼ਾਮਲ ਹਨ। ਲਾਸ਼ਾਂ ਨੂੰ ਧਰਮਾਵਰਮ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਗੰਭੀਰ ਜ਼ਖਮੀ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ:ਭਾਰਤ-ਆਸਟ੍ਰੇਲੀਆ ਰੱਖਿਆ ਸਹਿਯੋਗ ਵਧਾਉਣ ਲਈ ਤਿਆਰ ਰੋਡ ਮੈਪ, ਆਈਐਮਏ ਦੇਹਰਾਦੂਨ ਵਿਖੇ ਹੋਈ ਫੌਜੀ ਵਾਰਤਾ