ਨਵੀਂ ਦਿੱਲੀ: ਬਹੁਤ ਜ਼ਿਆਦਾ ਹੰਗਾਮੇ ਦੇ ਬਾਅਦ ਜਾਮੀਆ ਯੂਨੀਵਰਸਿਟੀ ਵਿੱਚ ਪੀਐੱਮ ਮੋਦੀ ਉੱਤੇ ਆਧਾਰਿਤ ਬੀਬੀਸੀ ਦੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਟਾਲ ਦਿੱਤੀ ਗਈ ਹੈ। ਵਿਦਿਆਰਥੀ ਯੂਨੀਵਰਸਿਟੀ ਫੈਡਰੇਸ਼ਨ ਆਫ ਇੰਡਿਆ ਨੇ ਬੁੱਧਵਾਰ ਸ਼ਾਮ ਛੇ ਵਜੇ ਡਾਕਿਊਮੈਂਟਰੀ ਦਿਖਾਉਣ ਦੇ ਸੰਬੰਧ ਵਿਛ ਪੈਂਫਲੇਟ ਜਾਰੀ ਕੀਤੇ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਸੁਰੱਖਿਆ ਵਧਾ ਦਿੱਤੀ ਗਈ।
ਦਿੱਲੀ ਪੁਲਿਸ ਦੇ ਨਾਲ ਨਾਲ ਹੋਰ ਸੁਰੱਖਿਆ ਟੁਕੜੀਆਂ ਵੀ ਤੈਨਾਤ ਹਨ। ਇਸ ਦੌਰਾਨ ਦੋਵਾਂ ਪੱਖਾਂ ਵਿੱਚ ਝੜਪ ਵੀ ਹੋਈ ਅਤੇ ਚਾਰ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪ੍ਰਸ਼ਾਸਨ ਨੇ ਇਹ ਨੋਟਿਸ ਲਿਆ ਹੈ ਕਿ ਇਕ ਰਾਜਨੀਤਿਕ ਸੰਗਠਨ ਨਾਲ ਜੁੜੇ ਕੁਝ ਵਿਦਿਆਰਥੀਆਂ ਨੇ ਫਿਲਮ ਦੀ ਸਕ੍ਰੀਨਿੰਗ ਵਾਰੇ ਪੋਸਟਰ ਸਾਂਝਾ ਕੀਤਾ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਕ ਵਾਰ ਫਿਰ ਕਿਹਾ ਹੈਕਿ ਕਿਸੇ ਨੂੰ ਵੀ ਬਗੈਰ ਇਜ਼ਾਜਤ ਫਿਲਮ ਦੀ ਸਕ੍ਰੀਨਿੰਗ ਨਹੀਂ ਕਰਨ ਦਿੱਤੀ ਜਾਵੇਗੀ। ਜੇਕਰ ਕੋਈ ਫਿਰ ਵੀ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: SCO meet in Goa: ਪੀਐੱਮ ਮੋਦੀ 'ਤੇ ਤੰਜ ਕੱਸਣ ਵਾਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਭਾਰਤ ਨੇ ਦਿੱਤਾ ਸੱਦਾ
ਇਨ੍ਹਾਂ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ: ਦੂਜੇ ਪਾਸੇ ਐਸਐਫਆਈ ਦਾ ਇਲਜਾਮ ਹੈ ਕਿ ਕੁਝ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਡਿਟੇਨ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਪਛਾਣ ਅਜੀਜ, ਨਿਵੇਧ, ਅਭੀਰਾਮ ਅਤੇ ਤੇਜਸ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦੀ ਇਹ ਕਾਰਵਾਈ ਯੂਨੀਵਰਸਿਟੀ ਦੇ ਚੀਫ਼ ਪ੍ਰੋਕਟਰ ਦੇ ਹੁਕਮਾਂ ਉੱਤੇ ਹੋਈ ਹੈ। ਇਹ ਵੀ ਯਾਦ ਰਹੇ ਕਿ ਕੇਂਦਰ ਸਰਕਾਰ ਨੇ ਪੀਐਮ ਮੋਦੀ ਉੱਤੇ ਬਣੀ ਬੀਬੀਸੀ ਦੀ ਡਾਕਿਊਮੈਂਟਰੀ ਨੂੰ ਦਿਖਾਉਣ ਉੱਤੇ ਰੋਕ ਲਾਈ ਹੈ।
ਇਹ ਵੀ ਯਾਦ ਰਹੇ ਕਿ ਜੇਐਨਯੂ ਵਿਚ ਇਸਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋਈ। ਹਾਲਾਤ ਇਹ ਬਣੇ ਕਿ ਦੋ ਧਿਰਾਂ ਵਿਚਾਲੇ ਪੱਥਰ ਵੀ ਚੱਲੇ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਮਾਮਲੇ ਉੱਤੇ ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਹੈ ਉਹ ਬੀਬੀਸੀ ਦੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਦਿਖਾਉਣਗੇ। ਜੇਐਨਯੂ ਦੇ ਟੇਫਲਾਸ ਵਿੱਚ ਬੀਬੀਸੀ ਦੀ ਡਾਕੂਮੈਂਟਰੀ ਦਿਖਾਉਣ ਨੂੰ ਲੈ ਕੇ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਪ੍ਰੋਗਰਾਮ ਚੱਲਦਿਆਂ ਹੀ ਬਿਜਲੀ ਵੀ ਬੰਦ ਕਰ ਦਿਤੀ ਗਈ। ਇਸ ਦੌਰਾਨ ਇਕ ਵਿਦਿਆਰਥੀ ਨੂੰ ਕਿਡਨੈਪ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।