ਜੈਸਲਮੇਰ: ਰਾਜਸਥਾਨ ਦੇ ਕਿਲ੍ਹੇ,ਮਹਿਲ, ਹਵੇਲੀਆਂ ਅਤੇ ਇਨ੍ਹਾਂ ਦੀ ਖੂਬਸੂਰਤੀ ਦੀ ਪੂਰੀ ਦੁਨੀਆ ਦੀਵਾਨੀ ਹੈ। ਹੁਣ ਜੈਸਲਮੇਰ ਦਾ ਇੱਕ ਸਕੂਲ ਵੀ ਚਰਚਾ ਚ ਹੈ। ਇਹ ਸਕੂਲ ਜੈਸਲਮੇਰ ਚ ਕਨੋਈ ਪਿੰਡ ਚ ਸਥਿਤ ਹੈ। ਇਸਦੀ ਖਾਸ ਗੱਲ ਇਹ ਹੈ ਕਿ ਸਕੂਲ ਦਾ ਡਿਜਾਇਨ ਸੰਸਦ ਭਵਨ ਵਰਗਾ ਹੈ। ਜੋ ਲੋਕਾਂ ਨੂੰ ਆਪਣਾ ਮੁਰੀਦ ਬਣਾ ਰਿਹਾ ਹੈ। ਸਕੂਲ ਦੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
![ਰਾਜਸਥਾਨ ’ਚ ਬਣਿਆ ਸੰਸਦ ਭਵਨ ਵਰਗਾ ਸਕੂਲ, ਦੇਖੋ ਤਸਵੀਰਾਂ](https://etvbharatimages.akamaized.net/etvbharat/prod-images/11675069_5.jpg)
ਰੇਤ ਦੇ ਸਮੁੰਦਰ ਦੇ ਵਿਚਾਲੇ ਜੈਸਲਮੇਰ ਦੇ ਕਨੋਈ ਪਿੰਡ ਚ ਬਣੇ ਇਸ ਖੂਬਸੂਰਤ ਸਕੂਲ ਦਾ ਨਾਂ ਰਾਜਕੁਮਾਰੀ ਰਤਨਾਵਤੀ ਗਰਲ ਸਕੂਲ ਹੈ। ਰਾਜਪਰਿਵਾਰ ਦੀ ਰਤਨਾਵਨੀ ਭਾਟੀ ਦੇ ਨਾਂ ਤੇ ਇਸਦਾ ਨਾਂ ਰੱਖਿਆ ਗਿਆ ਹੈ।
![ਰਾਜਸਥਾਨ ’ਚ ਬਣਿਆ ਸੰਸਦ ਭਵਨ ਵਰਗਾ ਸਕੂਲ, ਦੇਖੋ ਤਸਵੀਰਾਂ](https://etvbharatimages.akamaized.net/etvbharat/prod-images/11675069_6.jpg)
ਅੰਡਾਕਾਰ ਹੈ ਸਕੂਲ ਦੀ ਇਮਾਰਤ
ਅੰਡਾਕਾਰ ਸਕੂਲ ਦੀ ਇਮਾਰਤ ਚ ਕੁੜੀਆਂ ਦੇ ਪੜਣ ਦੇ ਲਈ ਸਾਰੇ ਇੰਤਜਾਮ ਕੀਤੇ ਗਏ ਹਨ। ਸਕੂਲ ਨੂੰ ਬਣਾਉਣ ਦਾ ਮਕਸਦ ਹੈ ਕਿ ਇਲਾਕੇ ਦੀ ਗਰੀਬ ਕੁੜੀਆਂ ਨੂੰ ਚੰਗੀ ਅਤੇ ਕੁਆਲਿਟੀ ਵਾਲੀ ਸਿੱਖਿਆ ਮਿਲ ਸਕੇ। ਰੇਗੀਸਤਾਨ ਚ ਬਣਿਆ ਇਹ ਸਕੂਲ ਆਪਣੇ ਆਮ ਚ ਵਾਸਤੂਕਲਾ ਦਾ ਬੇਜੋੜ ਨਮੂਨਾ ਹੈ। ਇਸਦੀ ਬਨਾਵਟ ਅਜਿਹੀ ਹੈ ਕਿ ਜਾਲੀਦਾਰ ਕੰਧਾ ਅਤੇ ਹਵਾਦਾਰ ਛੱਤ ਗਰਮੀ ਦੇ ਮੌਤ ਚ ਵੀ ਰਾਤ ਦਿੰਦੀਆਂ ਹਨ।
![ਰਾਜਸਥਾਨ ’ਚ ਬਣਿਆ ਸੰਸਦ ਭਵਨ ਵਰਗਾ ਸਕੂਲ, ਦੇਖੋ ਤਸਵੀਰਾਂ](https://etvbharatimages.akamaized.net/etvbharat/prod-images/11675069_3.jpg)
ਕੋਵਿਡ ਦੇ ਚੱਲਦੇ ਪੜਾਈ ਹੁਣ ਤੱਕ ਸ਼ੁਰੂ ਹੋ ਪਾਈ
ਜਾਣਕਾਰੀ ਦੇ ਮੁਤਾਬਿਕ ਮਾਰਚ 2021 ਤੋਂ ਸਕੂਲ ਚ ਪੜਾਈ ਸ਼ੁਰੂ ਹੋਣੀ ਸੀ। ਪਰ ਕੋਵਿਡ ਦੇਚੱਲਦੇ ਪੜਾਈ ਹੁਣ ਤੱਕ ਸ਼ੁਰੂ ਹੋ ਪਾਈ ਹੈ। ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਕੂਲ ਆਪਣੀ ਡਿਜਾਇਨ ਦੇ ਨਾਲ ਸਾਰਿਆ ਦਾ ਦਿਲ ਜਿੱਤ ਰਿਹਾ ਹੈ। ਜੈਸਲਮੇਰ ’ਚ ਇਸ ਤਰ੍ਹਾਂ ਦਾ ਸਕੂਲ ਹੋਣਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ ਤੇ ਇਸ ਸਕੂਲ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
![ਰਾਜਸਥਾਨ ’ਚ ਬਣਿਆ ਸੰਸਦ ਭਵਨ ਵਰਗਾ ਸਕੂਲ, ਦੇਖੋ ਤਸਵੀਰਾਂ](https://etvbharatimages.akamaized.net/etvbharat/prod-images/11675069_t1.jpg)
ਇਹ ਵੀ ਪੜੋ: ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼