ਦੇਹਰਾਦੂਨ: ਚਮੋਲੀ ਦੇ ਰੈਨੀ ਪਿੰਡ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ ਹੇਠਾਂ ਆਇਆ। ਸਭ ਤੋਂ ਪਹਿਲਾਂ ਇਸ ਪਾਣੀ ਦਾ ਦਬਾਅ ਬਹੁਤ ਤੇਜ਼ ਹੋਣ ਕਾਰਨ ਤਪੋਵਨ ਵਿਖੇ ਸਥਿਤ ਐਨਟੀਪੀਸੀ ਦੇ ਬਿਜਲੀ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਤਪੋਵਨ ਵਿੱਚ ਸੁਰੰਗ ਤੋਂ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਐਨਡੀਆਰਐਫ, ਆਈਟੀਬੀਪੀ, ਆਰਮੀ, ਐਸਡੀਆਰਐਫ ਦੀਆਂ ਟੀਮਾਂ ਵੀ ਮਲਬੇ 'ਚ ਭਾਲ ਕਰ ਰਹੀ ਹੈ। ਮਲਬੇ 'ਚ ਫਸੇ ਲੋਕਾਂ ਦਾ ਸੁਰਾਗ ਲੱਭਣ ਲਈ ਐਨਡੀਆਰਐਫ ਦੀ ਟੀਮ ਸਾਰੀਆਂ ਮਸ਼ੀਨਾਂ ਦਾ ਸਹਾਰਾ ਲੈ ਰਹੀਆਂ ਹਨ।
-
#WATCH | Uttarakhand: A joint team of ITBP, Army, SDRF, and NDRF inside the Tapovan tunnel in Chamoli for rescue operation. pic.twitter.com/VZ3SfCchK3
— ANI (@ANI) February 8, 2021 " class="align-text-top noRightClick twitterSection" data="
">#WATCH | Uttarakhand: A joint team of ITBP, Army, SDRF, and NDRF inside the Tapovan tunnel in Chamoli for rescue operation. pic.twitter.com/VZ3SfCchK3
— ANI (@ANI) February 8, 2021#WATCH | Uttarakhand: A joint team of ITBP, Army, SDRF, and NDRF inside the Tapovan tunnel in Chamoli for rescue operation. pic.twitter.com/VZ3SfCchK3
— ANI (@ANI) February 8, 2021
ਐਨਡੀਆਰਐਫ ਦੇ ਡੀਜੀ, ਐਸਐਨ ਪ੍ਰਧਾਨ ਨੇ ਕਿਹਾ ਕਿ ਇਸ ਵੇਲੇ ਸਾਡਾ ਧਿਆਨ 2.5 ਕਿਲੋਮੀਟਰ ਲੰਬੀ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਬਚਾਉਣਾ ਹੈ। ਸਾਰੀਆਂ ਟੀਮਾਂ ਇਕੋ ਕੰਮ ਵਿੱਚ ਜੁਟੀਆਂ ਹੋਈਆਂ ਹਨ। ਸੁਰੰਗ ਵਿੱਚ 1 ਕਿਲੋਮੀਟਰ ਤੋਂ ਵੱਧ ਮਿੱਟੀ ਨੂੰ ਹਟਾ ਦਿੱਤਾ ਗਿਆ ਹੈ। ਜਲਦੀ ਹੀ ਅਸੀਂ ਉਸ ਥਾਂ 'ਤੇ ਪਹੁੰਚ ਜਾਵਾਂਗੇ ਜਿੱਥੇ ਲੋਕ ਜਿਉਂਦੇ ਹਨ।
ਤਪੋਵਨ ਸੁਰੰਗ ਵਿੱਚ ਚੁਣੌਤੀਆਂ
2.5 ਕਿਲੋਮੀਟਰ ਲੰਬੀ ਇਸ ਸੁਰੰਗ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਮੋੜ ਅਤੇ ਸਟੋਰੇਜ ਲਈ ਥਾਵਾਂ ਛੱਡੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਮਸ਼ੀਨਾਂ ਨੂੰ ਹਿੱਲਣ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਤਪੋਵਨ ਸੁਰੰਗ 'ਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਸੁਰੰਗ ਦੇ ਅੰਦਰ ਭਾਰੀ ਚਿੱਕੜ, ਗੰਦਗੀ ਅਤੇ ਪਥਰਾਅ ਕਾਰਨ ਰਾਹਤ ਕਾਰਜਾਂ ਵਿੱਚ ਸਮਾਂ ਲੱਗ ਰਿਹਾ ਹੈ। ਹਾਲਾਂਕਿ ਟੀਮਾਂ ਕੋਲ ਸਟੈਂਡਬਾਇ ਵਿੱਚ ਆਕਸੀਜਨ ਮਸ਼ੀਨਾਂ ਹਨ।
ਐਨਟੀਪੀਸੀ ਪ੍ਰੋਜੈਕਟ ਦੀਆਂ ਫੋਟੋਆਂ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਬਚਾਅ ਕਾਰਜ ਇਥੇ ਕਾਫ਼ੀ ਮੁਸ਼ਕਲ ਹੈ। ਸਾਰਾ ਸੁਰੰਗ ਮਲਬੇ ਨਾਲ ਭਰੀ ਹੋਈ ਹੈ। ਆਈਟੀਬੀਪੀ ਦੇ ਜਵਾਨ ਬਹੁਤ ਧਿਆਨ ਨਾਲ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਆਈਟੀਬੀਪੀ, ਆਰਮੀ, ਐਸਡੀਆਰਐਫ ਅਤੇ ਐਨਡੀਆਰਐਫ ਦੀ ਇੱਕ ਸਾਂਝੀ ਟੀਮ ਚਮੋਲੀ ਵਿੱਚ ਤਪੋਵਨ ਸੁਰੰਗ 'ਚ ਬਚਾਅ ਕਾਰਜ ਲਈ ਲੱਗੀ ਹੋਈ ਹੈ।