ਨਵੀਂ ਦਿੱਲੀ/ਗਾਜ਼ੀਆਬਾਦ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ 6 ਮਹੀਨੇ ਪੂਰੇ ਹੋਣ ਤੇ ਅੰਦੋਲਨ ਨੂੰ ਨਵੀਂ ਰਾਹ ਦੇਣ ਦੇ ਲਈ ਤਿਆਰ ਕਰ ਲਈ ਗਈ ਹੈ। ਇਸਦੇ ਲਈ ਨਵਾਂ ਨਾਅਰਾ ਤਿਆਰ ਕੀਤਾ ਗਿਆ ਹੈ। ਨਵੇਂ ਨਾਅਰੇ ਚ ਇਹ ਕਿਹਾ ਜਾਵੇਗਾ ਕਿ ਜਿਊਂਦਾ ਹੈ ਤਾਂ ਦਿੱਲੀ ਆਜਾ ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਪਿੰਡ-ਪਿੰਡ ਜਾ ਕੇ ਇਸ ਗੱਲ ਨੂੰ ਪਹੁੰਚਾਇਆ ਜਾਵੇਗਾ ਕਿ ਜਿਊਂਦਾ ਰਹਿਣਾ ਹੈ ਅਤੇ ਜ਼ਮੀਨ ਬਚਾਉਣੀ ਹੈ ਤਾਂ ਦਿੱਲੀ ਆ ਕੇ ਅੰਦੋਲਨ ਕੀਤਾ ਜਾਵੇ।
ਅਜੇ ਤੱਕ ਨਹੀਂ ਮਿਲਿਆ ਫੋਨ ਨੰਬਰ
ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। ਅਸੀਂ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਸੀ। ਪਰ ਹੁਣ ਤੱਕ ਉਹ ਫੋਨ ਨੰਬਰ ਵੀ ਸਾਨੂੰ ਉਪਲੱਬਧ ਨਹੀਂ ਕਰਵਾਇਆ ਗਿਆ। ਜਿਸ ਚ ਕਿਹਾ ਗਿਆ ਸੀ ਕਿ ਪ੍ਰਧਾਨਮੰਤਰੀ ਨਾਲ ਅਸੀਂ ਫੋਨ ਕਾਲ ’ਤੇ ਗੱਲ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਗੱਲ ਕਰਨ ਦੇ ਲਈ ਤਿਆਰ ਹਾਂ ਸਰਕਾਰ ਕਿਸੇ ਵੀ ਸਮੇਂ ਗੱਲ ਕਰ ਸਕਦੀ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਚਿਤਾਵਨੀ ਦਿੱਤੀ ਹੈ ਕਿ ਅੰਦੋਲਨ ਖਤਮ ਨਹੀਂ ਹੋਵੇਗਾ। ਚਿਤਾਲਨੀ ਭਰੇ ਅੰਦਾਜ ਚ ਰਾਕੇਸ਼ ਟਿਕੈਸ ਨੇ ਕਿਹਾ ਕਿ ਇਸਨੂੰ ਸ਼ਾਹੀਨ ਬਾਗ ਦਾ ਅੰਦੋਲਨ ਨਾ ਸਮਝਿਆ ਜਾਵੇ।
26 ਮਈ ਨੂੰ ਕਾਲਾ ਦਿਵਸ
ਦੱਸ ਦਈਏ ਕਿ 26 ਮਈ ਨੂੰ ਕਿਸਾਨ ਕਾਲਾ ਦਿਵਸ ਮਨਾਉਣ ਜਾ ਰਹੇ ਹਨ। ਅੰਦੋਲਨਨੂੰ 6 ਮਹੀਨੇ ਪੂਰੇ ਹੋਣ ਤੇ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਅੰਦੋਲਨ ਸਥਾਨ ਤੋਂ ਲੈ ਕੇ ਕਿਸਾਨ ਆਪਣੇ ਘਰਾਂ ਅਤੇ ਟਰੈਕਟਰ ’ਤੇ ਕਾਲਾ ਝੰਡਾ ਲਹਿਰਾਉਣਗੇ। ਖੇਤੀ ਕਾਨੂੰਨ ਨੂੰ ਵਾਪਸ ਕੀਤੇ ਜਾਣ ਅਤੇ ਐਮਐਸਪੀ ਨੂੰ ਕਾਨੂੰਨ ਬਣਾਏ ਜਾਣ ਦੀ ਮੰਗ ਕਰਦੇ ਹੋਏ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ। ਪ੍ਰੋਗਰਾਮ ਨੂੰ ਸਾਰੇ ਲੋਕ ਆਪਣੀ ਫੇਸਬੁੱਕ ’ਤੇ ਲਾਈਵ ਕਰਨਗੇ, ਤਸਵੀਰਾਂ ਲਈਆਂ ਜਾਣਗੀਆ ਅਤੇ ਦੋ-ਦੋ ਮਿੰਟ ਦੀ ਵੀਡੀਓ ਨੂੰ ਵੀ ਸੋਸ਼ਲ ਮੀਡੀਆ ’ਤੇ ਭੇਜੇ ਜਾਣਗੇ। ਸਾਰੇ ਜਿਲ੍ਹਾ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ: 35 ਪਿੰਡਾਂ ਦਾ ਇਲਾਜ਼ ਕਰਨ ਵਾਲਾ ਰੈੱਡ ਕਰਾਸ ਹਸਪਤਾਲ ਖੁਦ ਬਿਮਾਰ...