ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿਚਾਲੇ ਚੱਲ ਰਿਹਾ ਕਲੇਸ਼ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੇਸ਼ੱਕ ਪੰਜਾਬ ਵਿੱਚ ਮੁੱਖ ਮੰਤਰੀ (CM) ਸਮੇਤ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਜਾ ਚੁੱਕਾ ਹੈ, ਉਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਦੇ ਮੰਤਰੀ ਹਰੀਸ਼ ਚੌਧਰੀ (Harish Chaudhary) ਨੂੰ ਹਰੀਸ਼ ਰਾਵਤ (Harish Rawat) ਦੀ ਥਾਂ ’ਤੇ ਪੰਜਾਬ ਕਾਂਗਰਸ (Punjab Congress) ਮਾਮਲਿਆਂ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ: ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਲਗਾਏ ਵਕੀਲ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ
ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਚੌਧਰੀ (Harish Chaudhary) ਨੇ ਪੰਜਾਬ ਕਾਂਗਰਸ (Punjab Congress) ਦੇ ਕਲੇਸ਼ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਹਰੀਸ਼ ਚੌਧਰੀ (Harish Chaudhary) ਰਾਹੁਲ ਦੇ ਨੇੜਲੇ ਸਾਥੀ
ਹਰੀਸ਼ ਚੌਧਰੀ (Harish Chaudhary) ਨੂੰ ਰਾਹੁਲ ਗਾਂਧੀ (Rahul Gandhi) ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਰੀਸ਼ ਚੌਧਰੀ (Harish Chaudhary) ਨੇ ਚੰਨੀ ਅਤੇ ਸਿੱਧੂ ਦਰਮਿਆਨ ਮੁਲਾਕਾਤ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹ 2017 ਵਿੱਚ ਪੰਜਾਬ ਕਾਂਗਰਸ (Punjab Congress) ਦੇ ਇੰਚਾਰਜ ਵੀ ਸਨ ਜਦੋਂ ਆਸ਼ਾ ਕੁਮਾਰੀ ਇੰਚਾਰਜ ਸਨ। ਹਰੀਸ਼ ਚੌਧਰੀ ਕੈਪਟਨ ਅਮਰਿੰਦਰ ਨੂੰ ਹਟਾਉਣ ਲਈ ਪੰਜਾਬ ਕਾਂਗਰਸ (Punjab Congress) ਵਿਧਾਇਕ ਦਲ ਦੀ ਵਿਸ਼ੇਸ਼ ਮੀਟਿੰਗ ਵਿੱਚ ਅਜੈ ਮਾਕਨ ਦੇ ਨਾਲ ਨਿਗਰਾਨ ਸਨ।
ਚੋਣਾਂ ਦੌਰਾਨ ਜਿੰਮੇਵਾਰੀ ਵਾਪਿਸ ਲੈਣ ਦੀ ਕੀਤੀ ਸੀ ਅਪੀਲ
ਹਰੀਸ਼ ਰਾਵਤ (Harish Rawat) ਨੇ ਪਹਿਲਾਂ ਹਾਈ ਕਮਾਂਡ ਨੂੰ ਉਤਰਾਖੰਡ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਪੰਜਾਬ ਕਾਂਗਰਸ (Punjab Congress) ਦੇ ਇੰਚਾਰਜ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ।
ਇਹ ਵੀ ਪੜੋ: ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ
ਦੱਸ ਦਈਏ ਕਿ ਪੰਜਾਬ ਕਾਂਗਰਸ (Punjab Congress) ਵਿੱਚ ਕਾਫ਼ੀ ਕਲੇਸ਼ ਪਿਆ ਹੋਇਆ ਹੈ ਤੇ ਮਸਲਾ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਉਥੇ ਹੀ ਪੰਜਾਬ ਵਿੱਚ 2022 ਵਿੱਚ ਚੋਣਾਂ (Elections in 2022) ਵੀ ਹੋਣ ਜਾ ਰਹੀਆਂ ਹਨ ਤੇ ਹਾਈਕਮਾਨ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਮੁੱਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।