ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋਂ ਕੁਝ ਰਾਹਤ ਮਿਲ ਰਹੀ ਹੈ, ਪਰ ਮੋਸਮ ਵਿਭਾਗ ਦੇ ਮੁਤਾਬਕ ਦੁਬਾਰਾ ਤੋਂ ਠੰਡ ਵੱਧ ਸਕਦੀ ਹੈ। ਆਈਐਮਡੀ ਨੇ ਜਾਨਕਾਰੀ ਦਿੱਤੀ ਹੈ ਕਿ ਆਉਣ ਵਾਲੇ 2-3 ਦਿਨ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਹੋ ਸਕਦੀ ਹੈ। 11 ਤੋਂ 16 ਤਰੀਕ ਤੱਕ ਮੀਂਹ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਦਿੱਲੀ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਜਿਸ ਕਾਰਨ ਠੰਡ ਵੱਧ ਸਕਦੀ ਹੈ।
ਦੱਸ ਦਈਏ ਕਿ 2-3 ਦਿਨਾਂ ਤੋਂ ਸਵੇਰ ਵੇਲੇ ਪਈ ਧੁੰਦ ਤੋਂ ਬਾਅਦ ਦਿਨ ਵੇਲੇ ਮੌਸਮ ਬੇਸ਼ੱਕ ਸਾਫ਼ ਹੋ ਰਿਹਾ ਹੈ ਪਰ ਠੰਢ ਬਰਕਰਾਰ ਹੈ। ਦਿਨ ਚ ਧੁੱਪ ਕਾਰਨ ਦਿਨ ਵੇਲੇ ਠੰਢ ਮਹਿਸੂਸ ਹੁੰਦੀ ਹੈ। ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ ਹੈ।
ਜੇਕਰ ਸੂਬੇ ਵਿੱਚ ਔਸਤ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਵੱਧ ਤੋਂ ਵੱਧ 20 ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਫਿਰ ਤੋਂ ਬਦਲ ਸਰਦਾ ਹੈ।