ETV Bharat / bharat

ਸੈਣੀ ਦੀ ਰਿਹਾਈ ਦੇ ਹੁਕਮ ‘ਤੇ ਮੁੜ ਵਿਚਾਰ ਲਈ ਹਾਈਕੋਰਟ ਅਰਜ਼ੀ ਦਾਖ਼ਲ ਕਰੇਗੀ ਪੰਜਾਬ ਸਰਕਾਰ - ਜਮੀਨ ਦੇ ਮਾਮਲੇ ‘ਚ ਵੱਡਾ ਲੈਣਦੇਣ

ਜਮੀਨ ਦੀ ਧੋਖਾਧੜੀ ਮਾਮਲੇ ਵਿੱਚ ਸੁਮੇਧ ਸੈਣੀ ਨੂੰ ਰਿਹਾ ਕਰਨ ਦੇ ਹੁਕਮ ਵਿਰੁੱਧ ਮੁੜਵਿਚਾਰ ਅਰਜੀ ਦਾਖ਼ਲ ਕਰੇਗਾ ਪੰਜਾਬ ਵਿਜੀਲੈਂਸ ਵਿਭਾਗ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 12 ਅਗਸਤ ਦੇ ਅੰਤਰਮ ਜ਼ਮਾਨਤ ਦੇ ਹੁਕਮ ਨੂੰ ਵਾਪਸ ਲੈਣ ਦੀ ਵੀ ਕੀਤੀ ਜਾਵੇਗੀ ਮੰਗ

ਸੈਣੀ ਮਾਮਲੇ ‘ਚ ਮੁੜ ਵਿਚਾਰ ਲਈ ਹਾਈਕੋਰਟ ਜਾਏਗੀ ਸਰਕਾਰ

author img

By

Published : Aug 21, 2021, 6:22 PM IST

Updated : Aug 21, 2021, 9:24 PM IST

ਚੰਡੀਗੜ੍ਹ: ਪੰਜਾਬ ਵਿਜਿਲੇਂਸ ਬਿਊਰੋ ਜਮੀਨ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਸੁਮੇਧ ਸੈਣੀ ਦੇ 19 ਅਗਸਤ ਨੂੰ ਰਿਹਾਈ ਦੇ ਹੁਕਮ ਵਿਰੁੱਧ ਹੁਕਮ ਅਤੇ ਸਾਬਕਾ ਡੀਜੀਪੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 12 ਅਗਸਤ ਦੇ ਅਦਾਲਤ ਦੇ ਅਂਤਰਮ ਜ਼ਮਾਨਤ ਦੇ ਹੁਕਮ ਦੇ ਖਿਲਾਫ ਹਾਈਕੋਰਟ ਵਿੱਚ ਇੱਕ ਰੀਕਾਲ ਅਰਜੀ ਦਾਖ਼ਲ ਕਰੇਗਾ। ਸੈਣੀ ਨੂੰ 18 ਅਗਸਤ ਨੂੰ ਜਮੀਨ ਵਿਚ ਧੋਖਾਧੜੀ ਦੇ ਮਾਮਲੇ ਵਿੱਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਆਮਦਨ ਤੋੰ ਵੱਧ ਜਾਇਦਾਦ ਦੇ ਮਾਮਲੇ ਦੇ ਸੰਬੰਧ ਵਿੱਚ ਹਾਈਕੋਰਟ ਦੇ ਹੁਕਮ ਮੁਤਾਬਕ ਸ਼ਾਮ ਅੱਠ ਵਜੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਗਿਆ ਸੀ ।

ਇਹ ਵੀ ਪੜ੍ਹੋ:ਮੰਗਲਵਾਰ ਨੂੰ ਹੋਵੇਗਾ ਪੂਰਨ ਤੌਰ ‘ਤੇ ਪੰਜਾਬ ਬੰਦ: ਮਨਜੀਤ ਸਿੰਘ ਰਾਏ

ਜਮੀਨ ਦੇ ਮਾਮਲੇ ‘ਚ ਵੱਡਾ ਲੈਣਦੇਣ

ਸੈਣੀ ਨੂੰ ਅੰਤਰਮ ਜ਼ਮਾਨਤ ਦਿੰਦੇ ਹੋਏ ਹਾਈਕੋਰਟ ਨੇ 12 ਅਗਸਤ ਨੂੰ ਕਿਹਾ ਸੀ ਕਿ ਦਸਤਾਵੇਜੀ ਪ੍ਰਮਾਣ ਜਾਂ ਬੈਂਕਿੰਗ ਲੈਣ ਦੇਣ ਦੇ ਸੰਬੰਧ ਵਿੱਚ , ਜੇਕਰ ਕੋਈ ਹੋਵੇ , ਤਾਂ ਇਸ ਅਦਾਲਤ ਦਾ ਮੰਨਣਾ ​​ਹੈ ਕਿ ਪਟੀਸ਼ਨਰ ਦੀ ਹਿਰਾਸਤ ਵਿੱਚ ਪੁੱਛਗਿਛ ਦੀ ਲੋੜ ਨਹੀਂ ਹੈ ਤੇ ਉਹ ਸੱਤ ਦਿਨਾਂ ‘ਚ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਵੇ। ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਮੁਤਾਬਕ ਸਾਬਕਾ ਡੀਜੀਪੀ ਨੇ 7 ਦਿਨ ਦੀ ਮਿਆਦ ਦੇ ਆਖਰੀ ਦਿਨ ਦੇਰ ਸ਼ਾਮ ਵਿਜੀਲੈਂਸ ਬਿਊਰੋ ਕੋਲ ਜਾਣ ਦਾ ਸਮਾਂ ਤੈਅ ਕੀਤਾ ਸੀ ਤੇ ਸੈਣੀ ਨੇ ਜਾਣਬੂੱਝ ਕੇ 7 - ਦਿਨ ਦੀ ਮਿਆਦ ਖ਼ਤਮ ਕਰ ਦਿੱਤੀ ਤੇ ਬਗੈਰ ਕਿਸੇ ਸੂਚਨਾ ਦੇ ਜਾਂਚ ਅਫਸਰ ਕੋਲ ਪੁੱਜਿਆ।

ਜਾਣਬੁੱਝ ਕੇ ਤੈਅ ਸਮਾਂ ਟੱਪਣ ਵੇਲੇ ਪੁੱਜਿਆ ਸੈਣੀ-ਬਿਊਰੋ

ਰਅਸਲ ਉਹ ਜਾਣਬੂੱਝ ਕੇ ਆਈ ਓ ਦੇ ਦਫ਼ਤਰ ਨਹੀਂ ਗਏ ਸਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਅਜਿਹੇ ਹਾਲਾਤ ਵਿੱਚ ਬਿਊਰੋ ਨੇ ਕਮਾਈ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੱਧਵਰਤੀ ਜ਼ਮਾਨਤ ਦੇ ਆਦੇਸ਼ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਅਦਾਲਤ ਦੇ ਸਾਹਮਣੇ ਇੱਕ ਅਰਜੀ ਦਾਖ਼ਲ ਕਰਨ ਦਾ ਫੈਸਲਾ ਕੀਤਾ ਸੀ । ਇਹ ਮਾਮਲਾ ਨਿੰਮ੍ਰਿਤਦੀਪ ਐਕਸਈਏਨ ਦੀ 35 ਜਾਇਦਾਦਾਂ ਅਤੇ ਕੁੱਝ ਬੈਂਕ ਖਾਤੀਆਂ ਨਾਲ ਸਬੰਧਤ ਹੈ, ਜਿਸ ਵਿੱਚ ਬਾਕੀ ਰਾਸ਼ੀ ਅਤੇ 100 ਕਰੋੜ ਰੁਪਏ ਦਾ ਲੈਣ-ਦੇਣ ਸ਼ਾਮਲ ਹੈ ਤੇ ਜਿਨ੍ਹਾਂ ਵਿੱਚ ਕੁਝ ਸੈਣੀ ਦੇ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ:ਪੰਜਾਬ 'ਚ ਕਈ ਥਾਵਾਂ 'ਤੇ ਟਰੇਨਾਂ ਨੂੰ ਲੱਗੀ ਬ੍ਰੇਕ !

Last Updated : Aug 21, 2021, 9:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.