ETV Bharat / bharat

Punjab Congress Conflict: 2 ਦਿਨ ਦਿੱਲੀ ’ਚ ਰਹਿ ਹਾਈਕਮਾਨ ਨੂੰ ਬਿਨਾਂ ਮਿਲੇ ਪਰਤੇ ਕੈਪਟਨ - high command

ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਲੈ ਕੇ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਬੁਲਾਇਆ ਸੀ, ਪਰ 2 ਦਿਨ ਦਿੱਲੀ ਰਹਿਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਬਿਨਾ ਹਾਈਕਮਾਨ ਨੂੰ ਮਿਲੇ ਵਾਪਸ ਪਰਤ ਆਏ।

Punjab Congress Conflict: 2 ਦਿਨ ਦਿੱਲੀ ’ਚ ਰਹਿ ਹਾਈਕਮਾਨ ਨੂੰ ਬਿਨਾਂ ਮਿਲੇ ਪਰਤੇ ਕੈਪਟਨ

author img

By

Published : Jun 23, 2021, 4:51 PM IST

ਦਿੱਲੀ: ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ। ਬੇਸ਼ੱਕ ਹਾਈਕਮਾਨ ਇਸ ਨੂੰ ਹੱਲ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਪੰਜਾਬ ਦੇ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਲੀ ਦਰਬਾਰ ਹਾਜ਼ਰੀ ਭਰਨ ਲਈ ਕਿਹਾ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੈਪਟਨ ਸੋਮਵਾਰ ਦਿੱਲੀ ਪਹੁੰਚ ਗਏ ਹਨ ਜਦਕਿ ਹਾਈਕਮਾਨ ਨੇ ਮੰਗਵਾਲ ਨੂੰ ਉਹਨਾਂ ਨੂੰ ਬੁਲਾਇਆ ਸੀ, ਪਰ 2 ਦਿਨ ਦਿੱਲੀ ਰਹਿਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਬਿਨਾ ਹਾਈਕਮਾਨ ਨੂੰ ਮਿਲੇ ਵਾਪਸ ਪਰਤ ਆਏ।

ਇਹ ਵੀ ਪੜੋ: Punjab Congress Conflict: ‘ਵਿਧਾਇਕਾਂ ਦੇ ਕਾਕਿਆਂ ਨੇ ਮੋੜੀਆਂ ਸਰਕਾਰੀ ਨੌਕਰੀਆਂ’

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ਼ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਵੱਲੋਂ ਬਣਾਈ ਕਮੇਟੀ ਨਾਲ ਹੀ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦੌਰਾਨ 18 ਮਸਲਿਆਂ ’ਤੇ ਚਰਚਾ ਕੀਤੀ ਗਈ ਜਿਹਨਾਂ ਨੇ ਪੰਜਾਬ ਵਿੱਚ ਜਲਦ ਤੋਂ ਜਲਦ ਅਮਲ ਕਰ ਦੀ ਗੱਲ ਕਹੀ ਗਈ ਹੈ।

Punjab Congress Conflict: 2 ਦਿਨ ਦਿੱਲੀ ’ਚ ਰਹਿ ਹਾਈਕਮਾਨ ਨੂੰ ਬਿਨਾਂ ਮਿਲੇ ਪਰਤੇ ਕੈਪਟਨ

‘ਮੇਰੀ ਕੁਰਸੀ ਬਦਲੀ ਲਈ ਮੇਰੀ ਸਲਾਹ ਦੀ ਨਹੀਂ ਲੋੜ’

ਉਥੇ ਹੀ ਇਸ ਵਿਚਾਲੇ ਚਰਚਾ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ ਹੋਣ ਵਾਲਾ ਹੈ ਤੇ ਇਸੇ ਵਿਚਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਬਦਲੀ ਦੀ ਵੀ ਗੱਲ ਕਹੀ ਜਾਂ ਰਹੀ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੇਰੀ ਕੁਰਸੀ ਖੋਹਣੀ ਹੋਈ ਤਾਂ ਮੇਰੇ ਨਾਲ ਚਰਚਾ ਦੀ ਕੋਈ ਲੋੜ ਨਹੀਂ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਜੋ ਫੈਸਲਾ ਹਾਈਕਾਮਨ ਕਰੇਗੀ ਉਹ ਉਹਨਾਂ ਨੂੰ ਮਨਜੂਰ ਹੋਵੇਗਾ।

ਇਹ ਵੀ ਪੜੋ: Punjab Congress Clash:ਕੀ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਹੋ ਚੁੱਕੇ ਨੇ ਕਮਜ਼ੋਰ ?

ETV Bharat Logo

Copyright © 2024 Ushodaya Enterprises Pvt. Ltd., All Rights Reserved.