ਲਖਨਊ: ਸੋਮਵਾਰ ਤੋਂ ਨਜ਼ਰਬੰਦ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੱਕ ਵੀਡੀਓ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਅੱਜ ਲਖਨਉ ਦੌਰੇ 'ਤੇ ਹਨ ਤੋਂ ਲਖੀਮਪੁਰ ਘਟਨਾ ਬਾਰੇ ਸਵਾਲ ਪੁੱਛੇ ਹਨ।
- — Priyanka Gandhi Vadra (@priyankagandhi) October 5, 2021 " class="align-text-top noRightClick twitterSection" data="
— Priyanka Gandhi Vadra (@priyankagandhi) October 5, 2021
">— Priyanka Gandhi Vadra (@priyankagandhi) October 5, 2021
ਪ੍ਰਿਯੰਕਾ ਗਾਂਧੀ ਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, " ਕੀ ਤੁਸੀਂ ਕਿਸਾਨ ਕਤਲੇਆਮ ਦਾ ਇਹ ਵੀਡੀਓ ਵੇਖਿਆ ਹੈ? ਇਹ ਵੀਡੀਓ ਤੁਹਾਡੀ ਸਰਕਾਰ ਦੇ ਇੱਕ ਮੰਤਰੀ ਦੇ ਬੇਟੇ ਨੂੰ ਆਪਣੀ ਗੱਡੀ ਹੇਠ ਕਿਸਾਨਾਂ ਨੂੰ ਦਰਾੜਦੇ ਹੋਏ ਵਿਖਾਉਂਦਾ ਹੈ। ਇਸ ਵੀਡੀਓ ਨੂੰ ਵੇਖੋ, ਤੇ ਦੇਸ਼ ਨੂੰ ਇਹ ਦੱਸੋ ਕਿ ਇਸ ਮੰਤਰੀ ਮੁਅਤਲ ਕਿਉਂ ਨਹੀਂ ਕੀਤਾ ਗਿਆ ਤੇ , ਅੰਨਦਾਤਾ ਨੂੰ ਦਰਾੜਨ ਵਾਲਾ ਉਸ ਮੁੰਡੇ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਮੇਰੇ ਵਾਂਗ ਹੋਰਨਾਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਤੁਸੀਂ ਹਿਰਾਸਤ ਵਿੱਚ ਲੈ ਲਿਆ ਹੈ ਤੇ ਬਿਨਾਂ ਕਿਸੇ ਆਰਡਰ ਤੇ FIR ਦੇ ਮੈਨੂੰ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਮੈਂ ਜਾਨਣਾ ਚਾਹੁੰਦੀ ਹਾਂ ਕਿ ਇਹ ਵਿਅਕਤੀ ਆਜ਼ਾਦ ਕਿਉਂ ਹੈ ? ਅੱਜ ਜਦੋਂ ਤੁਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਵਸ ਦੇ ਮੰਚ ਉੱਤੇ ਬੈਠੋਗੇ ਤਾਂ ਇਹ ਯਾਦ ਰੱਖਣਾ ਕਿ ਸਾਨੂੰ ਇਹ ਆਜ਼ਾਦੀ ਦੇਸ਼ ਦੇ ਕਿਸਾਨਾਂ ਨੇ ਦਵਾਈ ਹੈ, ਦੇਸ਼ ਦੇ ਸਰਹੱਦਾਂ 'ਤੇ ਕਿਸਾਨਾਂ ਦੇ ਪੁੱਤਰ ਕਰਦੇ ਹਨ। ਬੀਤੇ ਲੰਮੇਂ ਸਮੇਂ ਤੋਂ ਕਿਸਾਨ ਆਪਣੀ ਆਵਾਜ਼ ਚੁੱਕ ਰਹੇ ਹਨ ਤੇ ਤੁਸੀਂ ਇਸ ਨੂੰ ਨਾਕਾਰ ਰਹੇ ਹੋ। ਮੇਰੀ ਅਪੀਲ ਹੈ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ।"
-
.@narendramodi जी आपकी सरकार ने बग़ैर किसी ऑर्डर और FIR के मुझे पिछले 28 घंटे से हिरासत में रखा है।
— Priyanka Gandhi Vadra (@priyankagandhi) October 5, 2021 " class="align-text-top noRightClick twitterSection" data="
अन्नदाता को कुचल देने वाला ये व्यक्ति अब तक गिरफ़्तार नहीं हुआ। क्यों? pic.twitter.com/0IF3iv0Ypi
">.@narendramodi जी आपकी सरकार ने बग़ैर किसी ऑर्डर और FIR के मुझे पिछले 28 घंटे से हिरासत में रखा है।
— Priyanka Gandhi Vadra (@priyankagandhi) October 5, 2021
अन्नदाता को कुचल देने वाला ये व्यक्ति अब तक गिरफ़्तार नहीं हुआ। क्यों? pic.twitter.com/0IF3iv0Ypi.@narendramodi जी आपकी सरकार ने बग़ैर किसी ऑर्डर और FIR के मुझे पिछले 28 घंटे से हिरासत में रखा है।
— Priyanka Gandhi Vadra (@priyankagandhi) October 5, 2021
अन्नदाता को कुचल देने वाला ये व्यक्ति अब तक गिरफ़्तार नहीं हुआ। क्यों? pic.twitter.com/0IF3iv0Ypi
ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਦੇ ਖਿਲਾਫ ਲਾਮਬੰਦ ਹੋ ਗਈਆਂ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਸੀਤਾਪੁਰ ਦੇ ਹਰਗਾਂਵ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਤੁਹਾਨੂੰ ਦੱਸ ਦੇਈਏ, ਪ੍ਰਿਯੰਕਾ ਦੀ ਹਿਰਾਸਤ ਨੂੰ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਕਾਂਗਰਸ ਜਨਰਲ ਸਕੱਤਰ ਇਸ ਬਾਰੇ ਕੇਂਦਰ ਸਰਕਾਰ 'ਤੇ ਹਮਲਾਵਰ ਹਨ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਭਾਜਪਾ 'ਤੇ ਸ਼ਬਦੀ ਵਾਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਪ੍ਰਿਯੰਕਾ ਗਾਂਧੀ ਦੀ ਹਿਰਾਸਤ 'ਤੇ ਭਾਜਪਾ ਸਰਕਾਰ ਉੱਤੇ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ ਕਿ ਜਿਸ ਕਮਰੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਰੱਖਿਆ ਗਿਆ ਹੈ, ਉਸ ਦੇ ਉੱਤੇ ਇੱਕ ਡਰੋਨ ਉਢ ਰਿਹਾ ਹੈ। ਬਘੇਲ ਨੇ ਸਵਾਲ ਕੀਤਾ ਹੈ ਕਿ ਆਖਿਰ ਇਹ ਡਰੋਨ ਕਿਸ ਦਾ ਹੈ ?
ਬਘੇਲ ਨੇ ਵੀਡੀਓ ਦੇ ਨਾਲ ਲਿਖਿਆ, " 30 ਘੰਟੇ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੀ ਗਈ ਪ੍ਰਿਯੰਕਾ ਗਾਂਧੀ ਜੀ ਦੇ ਕਮਰੇ 'ਤੇ ਇਹ ਡਰੋਨ ਕਿਸ ਦਾ ਹੈ ਤੇ ਕਿਉਂ ਹੈ ? "
ਰਾਹੁਲ ਗਾਂਧੀ ਦਾ ਟਵੀਟ
-
जिसे हिरासत में रखा है, वो डरती नहीं है- सच्ची कांग्रेसी है, हार नहीं मानेगी!
— Rahul Gandhi (@RahulGandhi) October 5, 2021 " class="align-text-top noRightClick twitterSection" data="
सत्याग्रह रुकेगा नहीं।#FarmersProtest
">जिसे हिरासत में रखा है, वो डरती नहीं है- सच्ची कांग्रेसी है, हार नहीं मानेगी!
— Rahul Gandhi (@RahulGandhi) October 5, 2021
सत्याग्रह रुकेगा नहीं।#FarmersProtestजिसे हिरासत में रखा है, वो डरती नहीं है- सच्ची कांग्रेसी है, हार नहीं मानेगी!
— Rahul Gandhi (@RahulGandhi) October 5, 2021
सत्याग्रह रुकेगा नहीं।#FarmersProtest
ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ ਹੈ। ਉਸਨੇ ਟਵੀਟ ਕੀਤਾ ਅਤੇ ਲਿਖਿਆ ਕਿ ਜਿਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਉਹ ਡਰਦੀ ਨਹੀਂ - ਉਹ ਇੱਕ ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ! ਸੱਤਿਆਗ੍ਰਹਿ ਨਹੀਂ ਰੁਕਣਗੇ।
ਹਿੰਸਾ ਦੀ ਵੀਡੀਓ ਹੋ ਰਹੀ ਵਾਇਰਲ
ਲਖੀਮਪੁਰ ਖੀਰੀ 'ਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਹ ਵੀਡੀਓ ਡਿਪਟੀ ਸੀਐਮ ਦੇ ਦੌਰੇ ਵਾਲੇ ਦਿਨ ਦੀ ਹੀ ਹੈ। ਇਸ ਵੀਡੀਓ ਵਿੱਚ ਪਿਛੋਂ ਆ ਰਹੀ ਇੱਕ ਗੱਡੀ ਸੜਕ 'ਤੇ ਪੈਦਲ ਚੱਲ ਰਹੇ ਕਿਸਾਨਾਂ ਨੂੰ ਦਰੜਦੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਨੇਤਾ ਤੇ ਮਿਰਜਾਪੁਰ ਦੇ ਸਾਬਕਾ ਵਿਧਾਇਕ ਲਲਿਤੇਸ਼ ਪਤਿ ਤ੍ਰਿਪਾਠੀ ਨੇ ਇਹ ਵੀਡੀਓ ਟਵੀਟ ਕਰਦੇ ਹੋਏ ਲਿੱਖਿਆ ਹੈ, ਜਿਨ੍ਹਾਂ ਨੂੰ ਲਖੀਮਪੁਰ ਕਿਸਾਨ ਕਤਲੇਆਮ ਦਾ ਸਬੂਤ ਚਾਹੀਦਾ ਹੈ, ਉਹ ਸਬੂਤ ਲੈ ਲੈਣ। ਮਹਿਜ਼ ਇਨ੍ਹਾਂ ਖੂਨੀ ਦਰਿੰਦਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਹਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।